ਪੁਲਸ ਵੱਲੋਂ ਅਣਪਛਾਤੇ ਈ ਡੀ ਅਧਿਕਾਰੀਆਂ ਵਿਰੁੱਧ ਜਾਂਚ ਸ਼ੁਰੂ

0
11

ਕੋਲਕਾਤਾ : ਕੋਲਕਾਤਾ ਪੁਲੀਸ ਨੇ ਸ਼ਨਿਚਰਵਾਰ ਨੂੰ ਐਨਫੋਰਸਮੈਂਟ ਡਾਇਰੈਕਟੋਰੇਟ ਦੇ ਉਨ੍ਹਾਂ ਅਧਿਕਾਰੀਆਂ ਦੀ ਪਛਾਣ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਹੈ ਜੋ ਕਥਿਤ ਤੌਰ ‘ਤੇ ਆਈ-ਪੀ ਏ ਸੀ ਦੇ ਮੁਖੀ ਪ੍ਰਤੀਕ ਜੈਨ ਦੀ ਰਿਹਾਇਸ਼ ਅਤੇ ਸਲਾਹਕਾਰ ਫਰਮ ਦੇ ਦਫ਼ਤਰ ਤੋਂ ਦਸਤਾਵੇਜ਼ ਚੋਰੀ ਕਰਨ ਵਿੱਚ ਸ਼ਾਮਲ ਸਨ |
ਇੱਕ ਸੀਨੀਅਰ ਪੁਲੀਸ ਅਧਿਕਾਰੀ ਨੇ ਦੱਸਿਆ ਕਿ ਐੱਫ ਆਈ ਆਰ ਦਰਜ ਹੋਣ ਤੋਂ ਬਾਅਦ ਪੁਲੀਸ ਉਨ੍ਹਾਂ ਕੇਂਦਰੀ ਏਜੰਸੀ ਦੇ ਕਰਮਚਾਰੀਆਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਜੋ ਕਾਰਵਾਈ ਦੌਰਾਨ ਦੋਵਾਂ ਥਾਵਾਂ ‘ਤੇ ਮੌਜੂਦ ਸਨ | ਸ਼ਨਿਚਰਵਾਰ ਸਵੇਰੇ ਸ਼ੈਕਸਪੀਅਰ ਸਰਾਨੀ ਪੁਲੀਸ ਸਟੇਸ਼ਨ ਦੇ ਅਧਿਕਾਰੀਆਂ ਨੇ ਜੈਨ ਦੀ ਰਿਹਾਇਸ਼ ਦਾ ਦੌਰਾ ਕੀਤਾ ਅਤੇ ਸੀ ਸੀ ਟੀ ਵੀ ਫੁਟੇਜ ਤੇ ਡੀ ਵੀ ਆਰ ਰਿਕਾਰਡਿੰਗਾਂ ਇਕੱਠੀਆਂ ਕੀਤੀਆਂ; ਇਸ ਦੇ ਨਾਲ ਹੀ ਘਰੇਲੂ ਸਟਾਫ਼ ਅਤੇ ਸੁਰੱਖਿਆ ਕਰਮਚਾਰੀਆਂ ਦੇ ਬਿਆਨ ਵੀ ਦਰਜ ਕੀਤੇ ਗਏ ਹਨ |