ਟਰੰਪ ਨੇ ਕੈਨੇਡਾ ਤੇ ਗ੍ਰੀਨਲੈਂਡ ’ਤੇ ਜਤਾਇਆ ਅਮਰੀਕੀ ਹੱਕ

0
15

ਨਵੀਂ ਦਿੱਲੀ : ਗ੍ਰੀਨਲੈਂਡ ’ਤੇ ਕਬਜ਼ਾ ਕਰਨ ਦਾ ਡੋਨਾਲਡ ਟਰੰਪ ਦਾ ਜਨੂੰਨ ਲਗਾਤਾਰ ਵਧਦਾ ਜਾ ਰਿਹਾ ਹੈ। ਖਾਸ ਕਰਕੇ ਵੈਨੇਜ਼ੁਏਲਾ ’ਤੇ ਫੌਜੀ ਕਾਰਵਾਈ ਤੋਂ ਬਾਅਦ ਹੁਣ ਗ੍ਰੀਨਲੈਂਡ ਟਰੰਪ ਦੇ ਨਿਸ਼ਾਨੇ ’ਤੇ ਹੈ। ਅਮਰੀਕੀ ਰਾਸ਼ਟਰਪਤੀ ਨੇ ਇੱਕ ਵਾਰ ਫਿਰ ਗ੍ਰੀਨਲੈਂਡ ’ਤੇ ਅਮਰੀਕੀ ਕਬਜ਼ੇ ਦੀ ਤਸਵੀਰ ਸਾਂਝੀ ਕਰਕੇ ਦੁਨੀਆ ਭਰ ਵਿੱਚ ਹਲਚਲ ਮਚਾ ਦਿੱਤੀ ਹੈ। ਟਰੰਪ ਨੇ ਆਪਣੇ ਸੋਸ਼ਲ ਮੀਡੀਆ ਪਲੇਟਫਾਰਮ ‘ਟਰੂਥ ਸੋਸ਼ਲ’ ’ਤੇ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ਵਿੱਚ ਉਹ ਗ੍ਰੀਨਲੈਂਡ ਦੀ ਧਰਤੀ ’ਤੇ ਅਮਰੀਕੀ ਝੰਡਾ ਫੜ ਕੇ ਖੜ੍ਹੇ ਦਿਖਾਈ ਦੇ ਰਹੇ ਹਨ। ਇਸ ਫੋਟੋ ਵਿੱਚ ਉਨ੍ਹਾਂ ਦੇ ਨਾਲ ਉਪ-ਰਾਸ਼ਟਰਪਤੀ ਜੇ ਡੀ ਵੈਂਸ ਅਤੇ ਵਿਦੇਸ਼ ਮੰਤਰੀ ਮਾਰਕੋ ਰੂਬੀਓ ਵੀ ਮੌਜੂਦ ਹਨ। ਤਸਵੀਰ ਵਿੱਚ ਇੱਕ ਬੋਰਡ ਲੱਗਾ ਹੈ, ਜਿਸ ’ਤੇ ਲਿਖਿਆ ਹੈ, ‘2026 ਤੋਂ ਗ੍ਰੀਨਲੈਂਡ ਅਮਰੀਕਾ ਦਾ ਇਲਾਕਾ ਹੈ।’ ਇੱਕ ਹੋਰ ਤਸਵੀਰ ਵਿੱਚ ਟਰੰਪ ਵ੍ਹਾਈਟ ਹਾਊਸ ਵਿੱਚ ਯੂਰਪੀਅਨ ਨੇਤਾਵਾਂ ਨਾਲ ਬੈਠੇ ਹਨ, ਜਿੱਥੇ ਕੋਲ ਲੱਗੇ ਨਕਸ਼ੇ ਵਿੱਚ ਕੈਨੇਡਾ, ਗ੍ਰੀਨਲੈਂਡ ਅਤੇ ਵੈਨੇਜ਼ੁਏਲਾ ਨੂੰ ਅਮਰੀਕਾ ਦੇ ਹਿੱਸੇ ਵਜੋਂ ਦਿਖਾਇਆ ਗਿਆ ਹੈ।
ਟਰੰਪ ਨੇ ਦੱਸਿਆ ਕਿ ਉਨ੍ਹਾਂ ਦੀ ਨਾਟੋ ਦੇ ਪ੍ਰਧਾਨ ਸਕੱਤਰ ਮਾਰਕ ਰੂਟੇ ਨਾਲ ਗੱਲਬਾਤ ਹੋਈ ਹੈ। ਟਰੰਪ ਨੇ ਸਵਿਟਜ਼ਰਲੈਂਡ ਦੇ ਦਾਵੋਸ ਵਿੱਚ ਮੀਟਿੰਗ ਤੈਅ ਕੀਤੀ ਹੈ ਅਤੇ ਸਪੱਸ਼ਟ ਕੀਤਾ ਹੈ ਕਿ ਗ੍ਰੀਨਲੈਂਡ ਅਮਰੀਕਾ ਦੀ ਰਾਸ਼ਟਰੀ ਸੁਰੱਖਿਆ ਲਈ ਜ਼ਰੂਰੀ ਹੈ ਅਤੇ ਉਹ ਪਿੱਛੇ ਨਹੀਂ ਹਟਣਗੇ।