ਰੂਸ ਨੂੰ ਵੀ ਸਾਬਕਾ ਸੋਵੀਅਤ ਦੇਸ਼ਾਂ ’ਤੇ ਕਬਜ਼ਾ ਕਰਨਾ ਚਾਹੀਦੈ : ਦੁਗਿਨ

0
22

ਮਾਸਕੋ : ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਗ੍ਰੀਨਲੈਂਡ ’ਤੇ ਕਬਜ਼ਾ ਕਰਨ ਲਈ ਡੈਨਮਾਰਕ ਸਮੇਤ ਨਾਟੋ ਦੇਸ਼ਾਂ ਨੂੰ ਧਮਕਾ ਰਹੇ ਹਨ। ਟਰੰਪ ਨੇ ਇੱਕ ਨਕਸ਼ਾ ਜਾਰੀ ਕੀਤਾ ਹੈ, ਜਿਸ ’ਚ ਉਨ੍ਹਾ ਗ੍ਰੀਨਲੈਂਡ, ਵੈਨੇਜ਼ੂਏਲਾ ਅਤੇ ਕੈਨੇਡਾ ਨੂੰ ਅਮਰੀਕਾ ਦਾ ਹਿੱਸਾ ਦੱਸਿਆ ਹੈ। ਗ੍ਰੀਨਲੈਂਡ ਨੂੰ ਲੈ ਕੇ ਯੂਰਪ ਦੇ ਨਾਟੋ ਦੇਸ਼ ਬੁਰੀ ਤਰ੍ਹਾਂ ਗੁੱਸੇ ’ਚ ਹਨ। ਨਾਟੋ ਦੇਸ਼ਾਂ ਨੇ ਆਪਣੇ ਸੈਨਿਕਾਂ ਨੂੰ ਗ੍ਰੀਨਲੈਂਡ ’ਚ ਭੇਜਿਆ, ਪਰ ਟਰੰਪ ਆਪਣੇ ਇਰਾਦੇ ’ਤੇ ਅੜੇ ਹੋਏ ਦਿਖਾਏ ਦੇ ਰਹੇ ਹਨ। ਇਸ ਦੌਰਾਨ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਦੇ ਗੁਰੂ ਅਲੈਕਜ਼ੈਂਡਰ ਦੁਗਿਨ ਨੇ ਕਿਹਾ ਕਿ ਜਿਸ ਤਰ੍ਹਾਂ ਟਰੰਪ ਗ੍ਰੀਨਲੈਂਡ ’ਤੇ ਅਮਰੀਕਾ ਦਾ ਦਾਅਵਾ ਠੋਕ ਰਹੇ ਹਨ, ਉਸ ਨੂੰ ਦੇਖਦੇ ਹੋਏ ਰੂਸ ਨੂੰ ਵੀ ਦੁਨੀਆ ਦੇ 7 ਦੇਸ਼ਾਂ ’ਤੇ ਆਪਣਾ ਦਾਅਵਾ ਠੋਕਣਾ ਚਾਹੀਦਾ ਹੈ। ਇਨ੍ਹਾਂ 7 ਦੇਸ਼ਾਂ ’ਚ ਆਰਮੀਨੀਆ, ਜਾਰਜੀਆ, ਅਜਰਬਾਈਜਾਨ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤਾਜ਼ਿਕਸਤਾਨ ਅਤੇ �ਿਗਸਤਾਨ ਹਨ। ਇਹ ਸੋਵੀਅਤ ਜ਼ਮਾਨੇ ’ਚ ਰੂਸ ਦੇ ਪ੍ਰਭਾਵ ਵਾਲੇ ਇਲਾਕੇ ਸਨ।
ਰੂਸੀ ਰਾਸ਼ਟਰਪਤੀ ਪੁਤਿਨ ਦੇ ਕਰੀਬੀ ਅਤੇ ਵਿਚਾਰਾਂ ਨਾਲ ਜੁੜੇ ਦੁਗਿਨ ਨੇ ਦਲੀਲ ਦਿੱਤੀ ਕਿ ਟਰੰਪ ਜਿਸ ਤਰ੍ਹਾਂ ਗ੍ਰੀਨਲੈਂਡ ’ਤੇ ਕਬਜ਼ੇ ਲਈ ਦਬਾਅ ਪਾ ਰਹੇ ਹਨ, ਉਸੇ ਤਰ੍ਹਾਂ ਰੂਸ ਨੂੰ ਵੀ ਪੂਰੇ ਯੂਰੇਸ਼ੀਆ ਇਲਾਕੇ ’ਚ ਅੰਤਰਰਾਸ਼ਟਰੀ ਕਾਨੂੰਨ ਨੂੰ ਟਿੱਚ ਸਮਝਦੇ ਹੋਏ ਆਪਣੀ ਜ਼ਮੀਨ ਨੂੰ ਅੱਗੇ ਵਧਾਉਣਾ ਦਾ ਮੌਕਾ ਮਿਲ ਜਾਵੇਗਾ। ਅਕਸਰ ਪੱਛਮੀ ਦੇਸ਼ਾਂ ’ਤੇ ਨਿਸ਼ਾਨਾ ਲਾਉਣ ਵਾਲੇ ਅਲੈਕਜ਼ੈਂਡਰ ਦੁਗਿਨ ਨੇ ਕਿਹਾ ਕਿ ਰੂਸ ਨੂੰ ਇੱਕ ਇਸ ਤਰ੍ਹਾਂ ਦੀ ਦੁਨੀਆ ’ਚ ਆਪਣੀ ਭਰੋਸੇਯੋਗਤਾ ਨੂੰ ਬਹਾਲ ਕਰਨ ਲਈ ‘ਕੁਝ ਖ਼ਤਰਨਾਕ’ ਕਰਨਾ ਹੋਵੇਗਾ, ਜਿੱਥੇ ਅੰਤਰਰਾਸ਼ਟਰੀ ਮਾਨਕਾਂ ਦੀ ਬਜਾਏ ਤਾਕਤਾਂ ਨਾਲ ਨਤੀਜੇ ਨਿਰਧਾਰਤ ਕੀਤੇ ਜਾਂਦੇ ਹਨ।
ਪੁਤਿਨ ਦੇ ਗੁਰੂ ਨੇ ਟਰੰਪ ਦੇ ਵਾਰ-ਵਾਰ ਦਿੱਤੇ ਜਾ ਰਹੇ ਬਿਆਨ ਦਾ ਹਵਾਲਾ ਦਿੱਤਾ, ਜਿਸ ’ਚ ਉਹ ਕਹਿ ਰਹੇ ਹਨ ਕਿ ਵਿਸ਼ਵ ਸੁਰੱਖਿਆ ਲਈ ਗ੍ਰੀਨਲੈਂਡ ਦਾ ਪੂਰਾ ਕਬਜ਼ਾ ਅਮਰੀਕਾ ਲਈ ਜ਼ਰੂਰੀ ਹੈ। ਦੁਗਿਨ ਨੇ ਕਿਹਾ ਕਿ ਰੂਸ ਨੂੰ ਵੀ ਇਸ ਤਰਕ ਨੂੰ ਖੁੱਲ੍ਹੇਆਮ ਅਪਣਾਉਣਾ ਚਾਹੀਦਾ ਹੈ ਅਤੇ ਆਪਣੇ ਖੇਤਰ ਦਾ ਵਿਸਥਾਰ ਕਰਨਾ ਚਾਹੀਦਾ ਹੈ। ਉਨ੍ਹਾ ਕਿਹਾ ਕਿ ਜੇਕਰ ਅਮਰੀਕੀ ਰਾਸ਼ਟਰਪਤੀ ਸੁਰੱਖਿਆ ਦੇ ਨਾਂਅ ’ਤੇ ਨਵੇਂ ਇਲਾਕੇ ’ਤੇ ਦਾਅਵਾ ਕਰਦੇ ਹਨ ਤਾਂ ਰੂਸ ਨੂੰ ਵੀ ਇਹੀ ਕਰਨਾ ਚਾਹੀਦਾ ਹੈ। ਉਨ੍ਹਾ ਐੱਕਸ ’ਤੇ ਲਿਖਿਆ, ‘ਕੇਵਲ ਕਰੂਰਤਾ, ਤਾਕਤ, ਵਿਆਪਕ ਤਬਾਹੀ ਟਰੰਪ ਵਰਗੀ ਦੁਨੀਆ ’ਚ ਮਾਇਨੇ ਰੱਖਦੀ ਹੈ।’
ਦੁਗਿਨ ਨੇ ਆਰਮੀਨੀਆ, ਜਾਰਜੀਆ, ਅਜ਼ਰਬਾਈਜਾਨ, ਕਜ਼ਾਕਿਸਤਾਨ, ਉਜ਼ਬੇਕਿਸਤਾਨ, ਤਾਜ਼ਿਕਸਤਾਨਅਤੇ �ਿਗਸਤਾਨ ਵਰਗੇ ਇਲਾਕਿਆਂ ਨੂੰ ਸੂਚੀਬੱਧ ਕੀਤਾ ਅਤੇ ਕਿਹਾ ਕਿ ਰੂਸ ਨੂੰ ਇਨ੍ਹਾਂ ਸਥਾਨਾਂ ’ਤੇ ਪ੍ਰਭਾਵ ਜਮਾਉਣ ਲਈ ਅੱਗੇ ਵਧਣਾ ਚਾਹੀਦਾ ਹੈ। ਉਹਨਾ ਪੁਤਿਨ ਨੂੰ ਸਲਾਹ ਦਿੱਤੀ ਕਿ ਮਾਸਕੋ ਨੂੰ ਅੰਤਰਰਾਸ਼ਟਰੀ ਕਾਨੂੰਨਾਂ ਨੂੰ ਕਿਨਾਰੇ ਕਰਕੇ ‘ਯੂਰੇਸ਼ੀਅਨ ਮਾਨਰੋ ਡਾਕਿਟ੍ਰਨ’ ਨੂੰ ਅਪਣਾਉਣਾ ਚਾਹੀਦਾ ਹੈ। ਨਾਲ ਹੀ ਇੱਕ ਇਸ ਤਰ੍ਹਾਂ ਦੀ ਦੁਨੀਆ ਨੂੰ ਸਵੀਕਾਰ ਕਰਨਾ ਚਾਹੀਦਾ ਹੈ, ਜਿੱਥੇ ਅਮਰੀਕਾ, ਰੂਸ ਅਤੇ ਚੀਨ ਦਾ ਦਬਦਬਾ ਹੈ।
ਦੁਗਿਨ ਨੇ ਕਿਹਾ, ‘ਜੇਕਰ ਟਰੰਪ ਕਹਿੰਦੇ ਹਨ ਕਿ ਮੇਰਾ ਇਲਾਕਾ ਹੈ ਅਤੇ ਇੱਥੇ ਅਮਰੀਕੀ ਹੋਵੇਗਾ ਤਾਂ ਸਾਨੂੰ ਵੀ ਇਹ ਕਹਿਣਾ ਚਾਹੀਦਾ ਹੈ ਕਿ ਇਹ ਸਾਡਾ ਇਲਾਕਾ ਹੈ, ਇੱਥੇ ਰੂਸ ਹੋਵੇਗਾ।’ ਰੂਸ ਨੂੰ ਮੱਧ ਏਸ਼ੀਆ ਅਤੇ ਕਾਕੇਕਸ ਇਲਾਕੇ ’ਚ ਵੱਡੇ ਪੱਧਰ ’ਤੇ ਆਪਣਾ ਰਾਜਨੀਤਕ, ਆਰਥਿਕ ਅਤੇ ਫੌਜੀ ਪ੍ਰਭਾਵ ਵਧਾਉਣਾ ਜਾਰੀ ਰੱਖਣਾ ਚਾਹੀਦਾ ਹੈ। ਇਨ੍ਹਾਂ ਇਲਾਕਿਆਂ ਦੇ ਲੱਖਾਂ ਲੋਕ ਰੂਸ ’ਚ ਕੰਮ ਕਰਦੇ ਹਨ। ਇਹ ਲੋਕ ਆਪਣੇ ਦੇਸ਼ ਤੇ ਘਰ ਪੈਸਾ ਭੇਜਦੇ ਹਨ। ਦੁਗਿਨ ਨੇ ਬਾਲਟਿਕ ਦੇਸ਼ਾਂ ਅਤੇ ਮੋਲਦੋਵਾ ’ਚ ਵੀ ਦਬਾਅ ਬਣਾਉਣ ਨੂੰ ਲੈ ਕੇ ਚੇਤਾਵਨੀ ਦਿੱਤੀ ਹੈ।