ਚਾਈਨਾ ਡੋਰ ਨਾਲ ਇਕਲੌਤੇ ਪੁੱਤ ਦੀ ਮੌਤ

0
15

ਸਮਰਾਲਾ (ਸੁਰਜੀਤ ਸਿੰਘ)-ਸਮਰਾਲਾ ਦੇ ਪਿੰਡ ਰੋਹਲੇ ਤੋਂ ਬਹੁਤ ਹੀ ਮੰਦਭਾਗੀ ਖਬਰ ਸਾਹਮਣੇ ਆਈ ਹੈ ਜਿਥੇ ਰੋਹਲੇ ਦੇ ਸਰਪੰਚ ਦਾ ਦਸਵੀਂ ਵਿੱਚ ਪੜ੍ਹਦਾ 15 ਸਾਲਾਂ ਦਾ ਨੌਜਵਾਨ ਪੁੱਤਰ ਤਰਨਜੋਤ ਸਿੰਘ ਚਾਈਨਾ ਡੋਰ ਦੀ ਲਪੇਟ ਵਿਚ ਆ ਗਿਆ। ਚਾਈਨਾ ਡੋਰ ਦੀ ਲਪੇਟ ਵਿਚ ਆਉਣ ਨਾਲ ਤਰਨਜੋਤ ਸਿੰਘ ਦੀ ਮੌਤ ਹੋ ਗਈ, ਜਦੋਂ ਕਿ ਉਸ ਦਾ ਦੋਸਤ ਗੰਭੀਰ ਦੱਸਿਆ ਜਾ ਰਿਹਾ ਹੈ। ਜ਼ਖਮੀ ਨੌਜਵਾਨ ਦੀ ਪਛਾਣ ਪ੍ਰਭਜੋਤ ਸਿੰਘ ਵਜੋਂ ਹੋਈ ਹੈ। ਦੋਵੇਂ ਸਕੂਲ ਤੋਂ ਮੋਟਰਸਾਈਕਲ ’ਤੇ ਘਰ ਜਾ ਰਹੇ ਸਨ। ਉਦੋਂ ਹੀ ਚਾਈਨਾ ਡੋਰ ਤਰਨਜੋਤ ਦੇ ਗਲੇ ਵਿਚ ਫਸ ਗਈ ਤੇ ਉਸ ਦਾ ਗਲਾ ਵੱਢਿਆ ਗਿਆ। ਮਿ੍ਰਤਕ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ।