ਕਾਰਨੀ ਭਾਰਤ ਦਾ ਦੌਰਾ ਕਰਨਗੇ

0
17

ਓਟਵਾ : ਕੈਨੇਡੀਅਨ ਪ੍ਰਧਾਨ ਮੰਤਰੀ ਮਾਰਕ ਕਾਰਨੀ ਮਾਰਚ ਦੇ ਪਹਿਲੇ ਹਫਤੇ ਭਾਰਤ ਦਾ ਦੌਰਾ ਕਰਨ ਲਈ ਤਿਆਰ ਹਨ। ਕੈਨੇਡਾ ਵਿੱਚ ਭਾਰਤ ਦੇ ਹਾਈ ਕਮਿਸ਼ਨਰ ਦਿਨੇਸ਼ ਪਟਨਾਇਕ ਨੇ ਕਿਹਾ ਕਿ ਕੈਨੇਡਾ ਦੇ ਊਰਜਾ ਮੰਤਰੀ ਟਿਮ ਹਾਜਸਨ ਇਸ ਹਫਤੇ ਭਾਰਤ ਦਾ ਦੌਰਾ ਕਰ ਰਹੇ ਹਨ, ਜਿਨ੍ਹਾ ਨੇ ਪੁਸ਼ਟੀ ਕੀਤੀ ਹੈ ਕਿ ਪ੍ਰਧਾਨ ਮੰਤਰੀ ਕਾਰਨੀ ਭਾਰਤ ਦਾ ਦੌਰਾ ਕਰਨਗੇ, ਪਰ ਇਸ ਸੰਬੰਧੀ ਹਾਲੇ ਤਕ ਅਧਿਕਾਰਤ ਤੌਰ ’ਤੇ ਤਰੀਕ ਨਹੀਂ ਐਲਾਨੀ ਗਈ। ਕੈਨੇਡਾ ਦੀ ਭਾਰਤ ਨਾਲ ਇੱਕ ਵਿਆਪਕ ਆਰਥਕ ਭਾਈਵਾਲੀ ਸਮਝੌਤੇ ਲਈ ਰਸਮੀ ਗੱਲਬਾਤ ਵੀ ਮਾਰਚ ਵਿੱਚ ਸ਼ੁਰੂ ਹੋਵੇਗੀ।