ਸਮਝੌਤੇ ਤੋਂ ਬਾਅਦ ਭਾਰਤੀ ਕਾਰ ਕੰਪਨੀਆਂ ਦੇ ਸ਼ੇਅਰ ਡਿੱਗੇ

0
17

ਨਵੀਂ ਦਿੱਲੀ : ਭਾਰਤ ਤੇ ਯੂਰਪੀ ਯੂਨੀਅਨ ਵਿਚਾਲੇ ਵਪਾਰ ਸਮਝੌਤੇ ਤੋਂ ਬਾਅਦ ਮਾਰੂਤੀ ਸੁਜ਼ੂਕੀ, ਮਹਿੰਦਰਾ ਐਂਡ ਮਹਿੰਦਰਾ ਅਤੇ ਹੁੰਡਈ ਮੋਟਰਜ਼ ਇੰਡੀਆ ਦੇ ਸ਼ੇਅਰ 5 ਫੀਸਦੀ ਤੱਕ ਡਿੱਗ ਗਏ। ਇਨ੍ਹਾਂ ਦੇ ਸ਼ੇਅਰਾਂ ਵਿੱਚ ਇਹ ਤੇਜ਼ ਗਿਰਾਵਟ ਇਸ ਲਈ ਆਈ ਹੈ, ਕਿਉਂਕਿ ਸਮਝੌਤੇ ਦੇ ਤਹਿਤ ਯੂਰਪ ਤੋਂ ਆਉਣ ਵਾਲੀਆਂ ਕਾਰਾਂ ’ਤੇ ਟੈਰਿਫ ਵਿੱਚ ਕਟੌਤੀ ਹੋਣ ਜਾ ਰਹੀ ਹੈ। ਵਿਦੇਸ਼ਾਂ ਤੋਂ ਆਉਣ ਵਾਲੀਆਂ ਮਹਿੰਗੀਆਂ ਕਾਰਾਂ ਦੀਆਂ ਕੀਮਤਾਂ ਘਟ ਜਾਣਗੀਆਂ, ਜੋ ਕਿ ਸਵਦੇਸ਼ੀ (ਭਾਰਤੀ) ਕਾਰ ਨਿਰਮਾਤਾ ਕੰਪਨੀਆਂ ਲਈ ਇੱਕ ਵੱਡਾ ਝਟਕਾ ਸਾਬਤ ਹੋ ਸਕਦੀਆਂ ਹਨ।