ਵਪਾਰ ਸਮਝੌਤੇ ‘ਤੇ ਦਸਤਖਤ 4-5 ਦਿਨਾਂ ‘ਚ

0
24

ਨਵੀਂ ਦਿੱਲੀ : ਕੇਂਦਰੀ ਉਦਯੋਗ ਮੰਤਰੀ ਪਿਊਸ਼ ਗੋਇਲ ਨੇ ਵੀਰਵਾਰ ਦੱਸਿਆ ਕਿ ਭਾਰਤ ਅਤੇ ਅਮਰੀਕਾ ਵਿਚਾਲੇ ਲੰਬੇ ਸਮੇਂ ਤੋਂ ਉਡੀਕਿਆ ਜਾ ਰਿਹਾ ਰਸਮੀ ਵਪਾਰਕ ਸਮਝੌਤਾ ਮਾਰਚ ਮਹੀਨੇ ਵਿੱਚ ਸਹੀਬੱਧ ਹੋਣ ਦੀ ਉਮੀਦ ਹੈ, ਜਿਸ ਤੋਂ ਬਾਅਦ ਭਾਰਤ ਅਮਰੀਕੀ ਚੀਜ਼ਾਂ ‘ਤੇ ਟੈਕਸ ਘਟਾਏਗਾ | ਉਨ੍ਹਾ ਕਿਹਾ ਕਿ ਅਗਲੇ ਚਾਰ-ਪੰਜ ਦਿਨਾਂ ਵਿੱਚ ਇੱਕ ਸਾਂਝਾ ਬਿਆਨ ਜਾਰੀ ਕੀਤਾ ਜਾਵੇਗਾ, ਜਿਸ ਦੇ ਨਤੀਜੇ ਵਜੋਂ ਅਮਰੀਕਾ ਭਾਰਤੀ ਬਰਾਮਦਾਂ ‘ਤੇ ਡਿਊਟੀ 50 ਫੀਸਦੀ ਤੋਂ ਘਟਾ ਕੇ 18 ਫੀਸਦੀ ਕਰ ਦੇਵੇਗਾ | ਰਾਸ਼ਟਰਪਤੀ ਡੋਨਾਲਡ ਟਰੰਪ ਵੱਲੋਂ ਐਲਾਨੇ ਗਏ ਇਸ ਅਚਾਨਕ ਸਮਝੌਤੇ ਤਹਿਤ ਭਾਰਤ ਰੂਸੀ ਤੇਲ ਦੀ ਖਰੀਦ ਨੂੰ ਰੋਕਣ ਅਤੇ ਵਪਾਰਕ ਰੁਕਾਵਟਾਂ ਨੂੰ ਘੱਟ ਕਰਨ ਬਦਲੇ ਅਮਰੀਕੀ ਟੈਰਿਫਾਂ ਵਿੱਚ ਛੋਟ ਪ੍ਰਾਪਤ ਕਰੇਗਾ | ਗੋਇਲ ਅਨੁਸਾਰ ਭਾਰਤ ਅਗਲੇ ਪੰਜ ਸਾਲਾਂ ਵਿੱਚ ਅਮਰੀਕਾ ਤੋਂ ਘੱਟੋ-ਘੱਟ 500 ਅਰਬ ਡਾਲਰ ਦੀ ਊਰਜਾ, ਹਵਾਈ ਜਹਾਜ਼ ਅਤੇ ਚਿੱਪਸ ਸਮੇਤ ਹੋਰ ਸਾਮਾਨ ਦੀ ਦਰਾਮਦ ਕਰੇਗਾ, ਜਿਸ ਵਿੱਚ ਇਕੱਲੇ ਬੋਇੰਗ ਕੰਪਨੀ ਦੇ ਆਰਡਰ ਹੀ 100 ਆਰਡਰ ਡਾਲਰ ਦੇ ਅੰਕੜੇ ਨੂੰ ਪਾਰ ਕਰ ਸਕਦੇ ਹਨ |