ਅਲਬਰਟਾ-ਪੰਜਾਬ ਆਰਥਕ ਸੰਬੰਧ ਮਜ਼ਬੂਤ ਕਰਨ ਲਈ ਚਰਚਾ

0
11

ਚੰਡੀਗੜ੍ਹ (ਗੁਰਜੀਤ ਬਿੱਲਾ, ਕ੍ਰਿਸ਼ਨ ਗਰਗ)
ਵਿੱਤ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਬੀਤੀ ਸ਼ਾਮ ਪੰਜਾਬ ਭਵਨ ਵਿਖੇ ਕੈਨੇਡਾ ਦੇ ਇੱਕ ਉਚ ਪੱਧਰੀ ਵਫ਼ਦ ਦੀ ਮੇਜ਼ਬਾਨੀ ਕੀਤੀ¢ ਮੀਟਿੰਗ ਦÏਰਾਨ ਪੰਜਾਬ ਅਤੇ ਅਲਬਰਟਾ ਸੂਬਿਆਂ ਵਿਚਾਲੇ ਅੰਤਰਰਾਸ਼ਟਰੀ ਸਹਿਯੋਗ ਨੂੰ ਮਜ਼ਬੂਤ ਕਰਨ ਅਤੇ ਆਰਥਿਕ ਸਾਂਝ ਵਧਾਉਣ ‘ਤੇ ਧਿਆਨ ਕੇਂਦਰਿਤ ਕੀਤਾ ਗਿਆ¢ਕੈਨੇਡੀਅਨ ਵਫ਼ਦ ਦੀ ਅਗਵਾਈ ਅਲਬਰਟਾ ਸਰਕਾਰ ਦੀ ਸਵਦੇਸ਼ੀ ਸੰਬੰਧਾਂ ਬਾਰੇ ਮੰਤਰੀ ਰਾਜਨ ਸਾਹਨੀ ਨੇ ਕੀਤੀ¢ ਉਨ੍ਹਾ ਦੇ ਨਾਲ ਪ੍ਰੀਮੀਅਰ ਦਫ਼ਤਰ ਦੇ ਸਟਾਕ ਹੋਲਡਰਜ਼ ਐਡਮਨਿਸਟ੍ਰੇਟਰ ਜਤਿੰਦਰ ਸਿੰਘ ਤਤਲਾ, ਅਲਬਰਟਾ ਦੀ ਯੂਨਾਈਟਿਡ ਕੰਜ਼ਰਵੇਟਿਵ ਪਾਰਟੀ ਦੇ ਆਗੂ ਦੇ ਸੀਨੀਅਰ ਸਲਾਹਕਾਰ ਹੈਪੀ ਮਾਨ, ਸਵਦੇਸ਼ੀ ਸੰਬੰਧਾਂ ਦੇ ਵਿਭਾਗ ਵਿੱਚ ਕਾਰਜਕਾਰੀ ਸੰਚਾਲਨ ਦੀ ਕਾਰਜਕਾਰੀ ਨਿਰਦੇਸ਼ਕ ਜੇਨੇਵੀਵ ਟਰਕੋਟ, ਜਗਰੂਪ ਕਾਲੋਂ, ਜਸਵਿੰਦਰ ਗਰੇਵਾਲ ਅਤੇ ਪੁਨੀਤ ਕੁਮਾਰ ਗੋਇਲ ਵੀ ਸ਼ਾਮਲ ਸਨ¢ਮੀਟਿੰਗ ਦÏਰਾਨ ‘ਇਨਵੈਸਟ ਪੰਜਾਬ’ ਦੇ ਅਧਿਕਾਰੀਆਂ ਨੇ ਸੂਬੇ ਵਿੱਚ ਮÏਜੂਦ ਨਿਵੇਸ਼ ਦੇ ਵੱਖ-ਵੱਖ ਮੌਕਿਆਂ ਬਾਰੇ ਵਿਸਤਿ੍ਤ ਪੇਸ਼ਕਾਰੀ ਦਿੱਤੀ¢ ਰਾਜਨ ਸਾਹਨੀ ਨੇ ਕਿਹਾ, ‘ਵਫ਼ਦ ਇਨਵੈਸਟ ਪੰਜਾਬ ਦੀ ਕਾਰਜ-ਪ੍ਰਣਾਲੀ ਨੂੰ ਸਮਝਣ ਦਾ ਇੱਛੁਕ ਹੈ ਅਤੇ ਅਸੀਂ ਉਦਯੋਗਿਕ ਵਿਕਾਸ ਨੂੰ ਹੁਲਾਰਾ ਦੇਣ ਲਈ ਪੰਜਾਬ ਸਰਕਾਰ ਦੁਆਰਾ ਅਪਣਾਈ ਗਈ ਸਰਗਰਮ ਪਹੁੰਚ ਦੀ ਸ਼ਲਾਘਾ ਕਰਦੇ ਹਾਂ |’ ਉਨ੍ਹਾ ਇਹ ਵੀ ਕਿਹਾ ਕਿ ਤਕਨਾਲੋਜੀ ਅਤੇ ਨਵੀਨਤਾ ਅਜਿਹੇ ਪ੍ਰਮੁੱਖ ਖੇਤਰ ਹਨ, ਜਿੱਥੇ ਅਲਬਰਟਾ ਅਤੇ ਪੰਜਾਬ ਦੁਵੱਲੇ ਵਿਕਾਸ ਲਈ ਸਹਿਯੋਗ ਕਰ ਸਕਦੇ ਹਨ¢ ਉਨ੍ਹਾ ਕਿਹਾ ਕਿ ਪੰਜਾਬ ਅਜਿਹੇ ਸਾਰਥਕ ਸਹਿਯੋਗ ਲਈ ਤਿਆਰ ਹੈ, ਜੋ ਦੋਵਾਂ ਸੂਬਿਆਂ ਲਈ ਲਾਹੇਵੰਦ ਹੋਵੇ ਅਤੇ ਨਵੀਨਤਾ-ਸੰਚਾਲਿਤ ਵਿਕਾਸ ਰਾਹੀਂ ਆਰਥਕ ਸਬੰਧਾਂ ਨੂੰ ਮਜ਼ਬੂਤ ਕਰੇ |