12 ਦੀ ਦੇਸ਼-ਵਿਆਪੀ ਹੜਤਾਲ ਦੀ ਤਿਆਰੀ ‘ਚ ਭਰਵੀਆਂ ਕਨਵੈਨਸ਼ਨਾਂ

0
12

ਪਟਿਆਲਾ/ਮੋਗਾ/ਛੇਹਰਟਾ (ਨ ਜ਼ ਸ/ਇਕਬਾਲ ਸਿੰਘ ਖਹਿਰਾ/ਮਨੋਜ ਕੁਮਾਰ
ਪੰਜਾਬ ਏਟਕ, ਇੰਟਕ, ਸੀਟੂ, ਸੀ ਟੀ ਯੂ ਪੰਜਾਬ, ਏ ਆਈ ਬੀ ਈ ਏ, ਪ ਸ ਸ ਫ, ਮਨਰੇਗਾ ਅਤੇ ਆਂਗਣਵਾੜੀ ਨਾਲ ਸੰਬੰਧਤ ਜਥੇਬੰਦੀਆਂ ਦੇ ਅਹੁਦੇਦਾਰ ਅਤੇ ਸਰਗਰਮ ਵਰਕਰਾਂ ਦੀ ਇੱਕ ਪ੍ਰਭਾਵਸ਼ਾਲੀ ਕਨਵੈਨਸ਼ਨ 12 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਨੂੰ ਸਫਲ ਬਣਾਉਣ ਦੀ ਤਿਆਰੀ ਵਜੋਂ ਵੀਰਵਾਰ ਪਰਵਾਨਾ ਭਵਨ ਵਿਖੇ ਕੀਤੀ ਗਈ¢ ਕਨਵੈਨਸ਼ਨ ਵਿੱਚ 250 ਤੋਂ ਵੱਧ ਆਗੂ ਅਤੇ ਸਰਗਰਮ ਸਾਥੀ ਸ਼ਾਮਲ ਸਨ¢
ਕਨਵੈਨਸ਼ਨ ਦੀ ਪ੍ਰਧਾਨਗੀ ਨਿਰਮਲ ਸਿੰਘ ਧਾਲੀਵਾਲ, ਏਟਕ, ਚੰਦਰ ਸ਼ੇਖਰ ਸੀਟੂ, ਹਰੀ ਸਿੰਘ ਦÏਣ ਕਲਾਂ ਸੀ ਟੀ ਯੂ (ਪੰਜਾਬ) ਬਹਾਦਰ ਸਿੰਘ ਇੰਟਕ, ਦਰਸ਼ਨ ਸਿੰਘ ਲੁਬਾਣਾ ਪ ਸ ਸ ਫ 1680, 22—ਬੀ, ਐੱਸ ਕੇ ਗÏਤਮ ਬੈਂਕ ਆਗੂਆਂ ‘ਤੇ ਆਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ¢
ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਪ੍ਰਮੁੱਖ ਬੁਲਾਰਿਆਂ ਨੇ ਕਿਹਾ ਕਿ 10 ਕੇਂਦਰੀ ਟਰੇਡ ਯੂਨੀਅਨ ਸੰਗਠਨਾਂ ਵੱਲੋਂ ਅਤੇ ਸੰਯੁਕਤ ਕਿਸਾਨ ਮੋਰਚੇ ਵਲੋਂ ਸਮਰਥਿਤ 12 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਜਿਹਨਾਂ ਮੁੱਦਿਆ ਨੂੰ ਲੈ ਕੇ ਕੀਤੀ ਜਾ ਰਹੀ ਹੈ, ਉਨ੍ਹਾਂ ਵਿੱਚ 29 ਕਿਰਤ ਕਾਨੂੰਨਾ ਨੂੰ ਖਤਮ ਕਰਕੇ ਬਣਾਏ ਗਏ ਮਜਦੂਰ ਵਿਰੋਧੀ 4 ਲੇਬਰ ਕੋਡਜ਼ ਰੱਦ ਕਰਵਾਉਣੇ, ਨਰੇਗਾ ਕਾਨੂੰਨ ਬਹਾਲ ਕਰਾਉਣਾ, ਬਿਜਲੀ ਬਿੱਲ, ਸੀਡ ਬਿੱਲ 2025 ਰੱਦ ਕਰਵਾਉਣੇ, ਘੱਟੋ-ਘੱਟ ਉਜਰਤ 26000 ਰੁਪਏ ਪ੍ਰਤੀ ਮਹੀਨਾ, ਕੰਟਰੈਕਟ/ ਆਊਟ ਸੋਰਸ ਕਾਮੇ ਰੈਗੂਲਰ ਕਰਾਉਣੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਾਉਣਾ, ਪਬਲਿਕ ਸੈਕਟਰ ਦਾ ਨਿੱਜੀਕਰਨ ਰੋਕਣਾ, ਸਕੀਮ ਵਰਕਰਾਂ ਨੂੰ ਵਰਕਰਾਂ ਦਾ ਦਰਜਾ ਦਿਵਾਉਣਾ, ਬੇਰੁਜ਼ਗਾਰੀ, ਮਹਿੰਗਾਈ ਰੋਕਣਾ, ਐੱਮ ਐੱਸ ਪੀ ਦੀ ਕਾਨੂੰਨੀ ਗਰੰਟੀ ਕਰਨਾ ਆਦਿ ਸ਼ਾਮਲ ਹਨ¢ ਬੁਲਾਰਿਆਂ ਦੱਸਿਆ ਕਿ ਹੜਤਾਲ ਵਿੱਚ ਦੇਸ਼ ਭਰਦੇ 30 ਕਰੋੜ ਤੋਂ ਵੱਧ ਕਿਰਤੀ ਅਤੇ ਪੀੜਤ ਲੋਕ ਸ਼ਾਮਲ ਹੋਣਗੇ¢ ਬੈਂਕ, ਟਰਾਂਸਪੋਰਟ, ਪੋਸਟਲ, ਬੀਮਾ, ਬਿਜਲੀ, ਸਨਅਤਾਂ, ਨਰੇਗਾ, ਆਂਗਣਵਾੜੀ, ਆਸ਼ਾ ਵਰਕਰਾਂ, ਮਿਡ ਡੇ ਮੀਲ ਵਰਕਰ, ਸਰਕਾਰੀ ਅਰਧ ਸਰਕਾਰੀ ਆਦਿ ਅਦਾਰਿਆਂ ਵਿੱਚ ਵੱਡੇ ਪੱਧਰ ਤੇ ਹੜਤਾਲ ਹੋਵੇਗੀ¢
ਪ੍ਰਧਾਨਗੀ ਮੰਡਲ ਵਿੱਚ ਸ਼ਾਮਲ ਆਗੂਆਂ ਵੱਲੋਂ ਕਨਵੈਨਸ਼ਨ ਨੂੰ ਸੰਬੋਧਨ ਕਰਨ ਤੋਂ ਇਲਾਵਾ ਜਿਹਨਾਂ ਹੋਰ ਬੁਲਾਰਿਆਂ ਨੇ ਸੰਬੋਧਨ ਕੀਤਾ, ਉਹਨਾਂ ਵਿੱਚ ਉਤਮ ਸਿੰਘ ਬਾਗੜੀ, ਦਰਸ਼ਨ ਸਿੰਘ ਲੁਬਾਣਾ, ਦਰਸ਼ਨ ਸਿੰਘ ਬੇਲੂਮਾਜਰਾ, ਹਰਜੀਤ ਕÏਰ ਪੰਜੋਲਾ ਅਤੇ ਹਰੀ ਸਿੰਘ ਟੋਹੜਾ ਸ਼ਾਮਲ ਸਨ¢ ਕਨਵੈਨਸ਼ਨ ਦੇ ਅੰਤ ਵਿੱਚ ਹਾਜ਼ਰੀਨ ਵੱਲੋਂ ਜ਼ੋਰਦਾਰ ਨਾਅਰੇ ਲਾਉਂਦੇ ਹੋਏ ਹੜਤਾਲ ਦੀ ਸਫਲਤਾ ਲਈ ਦਿਨ-ਰਾਤ ਇੱਕ ਕਰਨ ਦਾ ਅਹਿਦ ਕੀਤਾ ਗਿਆ | ਅੱਜ ਫਰਵਰੀ ਨੂੰ ਜ਼ਿਲ੍ਹਾ ਪਟਿਆਲਾ ਦੀਆਂ ਕਿਸਾਨ ਜਥੇਬੰਦੀਆਂ ਅਤੇ ਟਰੇਡ ਯੂਨੀਅਨ ਆਗੂਆਂ ਦੀ ਹੜਤਾਲ ਦੇ ਸੰਬੰਧ ਵਿੱਚ ਮੀਟਿੰਗ ਰੱਖੀ ਗਈ ਹੈ¢
12 ਦੀ ਹੜਤਾਲ ਸਬੰਧੀ ਸ਼ਹੀਦ ਕਾਮਰੇਡ ਨਛੱਤਰ ਸਿੰਘ ਧਾਲੀਵਾਲ ਭਵਨ ਮੋਗਾ ਵਿੱਚ ਕਨਵੈਨਸ਼ਨ ਕੀਤੀ ਗਈ¢ਇਸ ਮÏਕੇ ਸਟੇਜ ਦੀ ਕਾਰਵਾਈ ਜਗਦੀਸ਼ ਸਿੰਘ ਚਾਹਲ ਨੇ ਨਿਭਾਈ¢ਉਹਨਾ ਕਿਹਾ ਕਿ 29 ਕਾਨੂੰਨਾਂ ਨੂੰ ਤੋੜ ਕੇ ਬਣਾਏ ਚਾਰ ਕੋਡਾਂ ਵਿੱਚ ਕੇਂਦਰ ਸਰਕਾਰ ਨੇ ਮਜ਼ਦੂਰਾਂ ਦੇ ਹੱਕਾਂ ‘ਤੇ ਡਾਕਾ ਮਾਰਦਿਆਂ ਇਹਨਾਂ ਕਾਨੂੰਨਾਂ ਨੂੰ ਕਾਰਪੋਰੇਟਾਂ ਦੇ ਹੱਕ ਦੇ ਹੀ ਬਣਾ ਦਿੱਤਾ ਹੈ¢ ਹੁਣ ਕਾਰਖਾਨੇਦਾਰਾਂ ਲਈ ਮਜ਼ਦੂਰਾਂ ਦੀ ਛਾਂਟੀ ਕਰਨੀ, ਕਾਰਖਾਨੇ ਨੂੰ ਬੰਦ ਕਰਨਾ ਸÏਖਾ ਹੋ ਜਾਵੇਗਾ¢ਮਜਦੂਰਾਂ ‘ਤੇ ਘੱਟੋ-ਘੱਟ ਉਜਰਤ ਦਾ ਕਾਨੂੰਨ ਵੀ ਲਾਗੂ ਨਹੀਂ ਹੋਵੇਗਾ¢ਜਗਸੀਰ ਖੋਸਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਮਗਨਰੇਗਾ ਕਾਨੂੰਨ ਵਿੱਚ ਸੋਧ ਕਰਨ ਦੇ ਨਾਂਅ ‘ਤੇ ਨਵਾਂ ਕਾਨੂੰਨ ਜੀ ਰਾਮ ਜੀ ਲੈ ਆਂਦਾ ਹੈ, ਜਿਸ ਨਾਲ ਭੁਲੇਖਾ ਤਾਂ 125 ਦਿਨ ਕੰਮ ਦੇਣ ਦਾ ਪਾਇਆ ਗਿਆ ਹੈ, ਪਰ ਇਸ ਵਿੱਚ ਸਰਪੰਚਾਂ ਦੇ ਅਖਤਿਆਰ ਨੂੰ ਬਾਹਰ ਕਰ ਦਿੱਤਾ ਗਿਆ ਹੈ¢ ਕੰਮ ਦੀ ਚੋਣ ਹੁਣ ਕੇਂਦਰ ਸਰਕਾਰ ਦੇ ਨਿਰਦੇਸ਼ਾਂ ਅਨੁਸਾਰ ਹੋਇਆ ਕਰੇਗੀ ਕਿ ਕਿੱਥੇ ਕੰਮ ਕਰਨਾ ਹੈ ਅਤੇ ਕਿੱਥੇ ਨਹੀਂ¢ ਇਸ ਵਿੱਚ ਰਾਜ ਸਰਕਾਰਾਂ ਦਾ ਹਿੱਸਾ 10 ਫੀਸਦੀ ਤੋਂ ਵਧਾ ਕੇ 40 ਫੀਸਦੀ ਕਰ ਦਿੱਤਾ ਗਿਆ ਹੈ¢ ਕਰਜ਼ਾਈ ਹੋਈਆਂ ਰਾਜ ਸਰਕਾਰਾਂ ਵੱਲੋਂ ਆਪਣਾ ਹਿੱਸਾ ਨਾ ਪਾ ਸਕਣ ਕਾਰਨ ਮਜ਼ਦੂਰਾਂ ਨੂੰ ਕੰਮ ਨਹੀਂ ਮਿਲੇਗਾ¢
ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਆਗੂ ਭੁਪਿੰਦਰ ਸਿੰਘ ਨੇ ਕਿਹਾ ਕਿ ਕੇਂਦਰ ਸਰਕਾਰ ਹੁਣ ਕਾਨੂੰਨਾਂ ਨੂੰ ਨਵੇਂ ਢੰਗ ਨਾਲ ਲਾਗੂ ਕਰ ਰਹੀ ਹੈ ਅਤੇ ਬਿਜਲੀ ਬਿੱਲ 2025, ਬੀਜ ਬਿੱਲ 2025 ਲਿਆ ਕੇ ਕਿਸਾਨਾਂ ‘ਤੇ ਹਮਲਾ ਕਰ ਰਹੀ ਹੈ, ਜਿਸ ਨਾਲ ਮਜ਼ਦੂਰ ਵੀ ਪ੍ਰਭਾਵਤ ਹੋਏ ਬਿਨਾਂ ਨਹੀਂ ਰਹਿਣਗੇ¢ ਕਿਰਤੀ ਕਿਸਾਨ ਯੂਨੀਅਨ ਦੇ ਆਗੂ ਨਿਰਭੈ ਸਿੰਘ ਢੁੱਡੀਕੇ ਨੇ ਕਿਹਾ ਕਿ ਮੋਦੀ ਸਰਕਾਰ ਨੇ ਸਾਰਾ ਕੁਝ ਹੀ ਕਾਰਪੋਰੇਟਰਾਂ ਦੇ ਹਵਾਲੇ ਕਰ ਦਿੱਤਾ ਹੈ¢ ਜੋ ਅਮਰੀਕਾ ਨਾਲ ਸਮਝÏਤਾ ਹੋਇਆ ਹੈ, ਉਸ ਨਾਲ ਸਿਰਫ਼ ਕਿਸਾਨ ਹੀ ਨਹੀਂ, ਸਗੋਂ ਹਰ ਵਰਗ ‘ਤੇ ਅਸਰ ਪਵੇਗਾ¢ ਦਰਸ਼ਨ ਪਾਲ ਨੇ ਕਿਹਾ ਕਿ ਨਵੀਂ ਤਕਨੀਕ ਆਉਣ ਨਾਲ ਹਰ ਵਰਗ ਵਿੱਚ ਨÏਕਰੀਆਂ ਖਤਮ ਕੀਤੀਆਂ ਜਾ ਰਹੀਆਂ ਹਨ, ਜਿਸ ਨਾਲ ਆਮ ਲੋਕਾਂ ਦੇ ਬੱਚਿਆਂ ਨੂੰ ਨÏਕਰੀਆਂ ਨਹੀਂ ਮਿਲਣਗੀਆਂ¢ ਸਿੱਖਿਆ ਖਤਮ ਕਰਕੇ ਉਹਨਾਂ ਨੂੰ ਸਿਰਫ਼ ਮਜ਼ਦੂਰੀ ਕਰਨ ਲਈ ਮਜਬੂਰ ਕੀਤਾ ਜਾ ਰਿਹਾ ਹੈ¢ ਸਰਬਜੀਤ ਸਿੰਘ ਦÏਧਰ, ਹਰਪ੍ਰੀਤ ਸਿੰਘ ਪੰਜਾਬ ਸਟੂਡੈਂਟਸ ਯੂਨੀਅਨ, ਗੁਰਮੇਲ ਸਿੰਘ ਨਾਹਰ, ਰਾਜਿੰਦਰ ਸਿੰਘ ਰਿਆੜ, ਮੰਗਾ ਸਿੰਘ ਪੇਂਡੂ ਖੇਤ ਮਜ਼ਦੂਰ ਯੂਨੀਅਨ, ਸੂਰਤ ਸਿੰਘ ਧਰਮਕੋਟ, ਗੁਰਚਰਨ ਕÏਰ ਨੇ ਵੀ ਸੰਬੋਧਨ ਕੀਤਾ¢
ਜਗਰੂਪ ਸਿੰਘ ਨੇ ਮੋਦੀ ਸਰਕਾਰ ਅਤੇ ਪੰਜਾਬ ਸਰਕਾਰ ਦੀਆਂ ਨੀਤੀਆਂ ਦੀ ਵਿਆਖਿਆ ਕੀਤੀ¢ ਸੁਖਦੇਵ ਸਿੰਘ ਪੰਜਾਬ ਗÏਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ, ਕੁਲਬੀਰ ਸਿੰਘ ਢਿੱਲੋਂ, ਬੂਟਾ ਸਿੰਘ ਭੱਟੀ, ਸਤਪਾਲ ਸਹਿਗਲ, ਭੁਪਿੰਦਰ ਸਿੰਘ ਸੇਖੋਂ, ਕੁਲਦੀਪ ਭੋਲਾ, ਜਗਜੀਤ ਸਿੰਘ ਨਿਹਾਲ ਸਿੰਘ ਵਾਲਾ, ਚਮਨ ਲਾਲ ਸੰਗਲੀਆ, ਪੋਹਲਾ ਸਿੰਘ ਬਰਾੜ ਵੀ ਹਾਜ਼ਰ ਸਨ¢ ਅੰਤ ਵਿੱਚ ਬਲÏਰ ਸਿੰਘ ਘਾਲੀ ਨੇ ਸਾਰੀਆਂ ਧਿਰਾਂ ਦੇ ਏਕੇ ਦੀ ਲੋੜ ‘ਤੇ ਜ਼ੋਰ ਦਿੰਦਿਆਂ ਕਿਹਾ ਕਿ 12 ਫਰਵਰੀ ਨੂੰ ਮੇਨ ਚÏਕ ਮੋਗਾ ਵਿੱਚ 11 ਵਜੇ ਇਕੱਠੇ ਹੋ ਕੇ ਜ਼ਬਰਦਸਤ ਰੋਸ ਮੁਜ਼ਾਹਰਾ ਕੀਤਾ ਜਾਵੇਗਾ, ਜਿਸ ਵਿੱਚ ਸਾਰੀਆਂ ਜਥੇਬੰਦੀਆਂ ਵੱਲੋਂ ਵੱਧ ਤੋਂ ਵੱਧ ਸਾਥੀ ਸ਼ਾਮਲ ਹੋਣਗੇ¢ ਸਾਰੇ ਬੁਲਾਰਿਆਂ ਨੇ ਪੂਰਨ ਸਹਿਯੋਗ ਦੇਣ ਦਾ ਵਾਅਦਾ ਵੀ ਕੀਤਾ¢
ਸੀਟੂ, ਏਟਕ ਤੇ ਸੀ ਟੀ ਯੂ ਪੰਜਾਬ ਵੱਲੋਂ ਸਾਂਝੇ ਤੌਰ ‘ਤੇ ਢਪਈ ਰੋਡ ਅੰਮਿ੍ਤਸਰ ਵਿਚ ਸਨਅਤੀ ਕਾਮਿਆਂ ਦਾ ਇਕੱਠ ਵਿਜੈ ਕੁਮਾਰ, ਮੋਹਨ ਲਾਲ ਤੇ ਜਗਤਾਰ ਸਿੰਘ ਦੀ ਪ੍ਰਧਾਨਗੀ ਹੇਠ ਕੀਤਾ ਗਿਆ | ਇਕੱਠ ਨੂੰ ਸੰਬੋਧਨ ਕਰਦਿਆਂ ਸੀਟੂ ਦੇ ਸੂਬਾਈ ਮੀਤ ਪ੍ਰਧਾਨ ਸੁੱਚਾ ਸਿੰਘ ਅਜਨਾਲਾ, ਏਟਕ ਦੇ ਸੂਬਾਈ ਆਗੂ ਅਮਰਜੀਤ ਸਿੰਘ ਆਸਲ ਤੇ ਸੀ ਟੀ ਯੂ ਪੰਜਾਬ ਦੇ ਸੂਬਾਈ ਆਗੂ ਜਗਤਾਰ ਸਿੰਘ ਕਰਮਪੁਰਾ ਨੇ ਕੇਂਦਰ ਸਰਕਾਰ ਦੀਆਂ ਮਜ਼ਦੂਰ ਮਾਰੂ ਨੀਤੀਆਂ ਅਤੇ ਦੇਸ਼-ਵਿਆਪੀ ਹੜਤਾਲ ਦੀਆਂ ਮੰਗਾਂ ਬਾਰੇ ਵਿਸਥਾਰ ਨਾਲ ਜਾਣੂੰ ਕਰਾਇਆ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਲੇਬਰ ਐਕਟ ਨੂੰ ਤੋੜ ਕੇ ਮਜ਼ਦੂਰ ਮਾਰੂ 4 ਕੋਡ ਬਣਾ ਦਿੱਤੇ ਹਨ | ਇਨ੍ਹਾਂ ਕੋਡਾਂ ਨੂੰ ਲਾਗੂ ਕਰਕੇ ਮਜ਼ਦੂਰਾਂ ਦੀ ਦਿਹਾੜੀ 8 ਘੰਟੇ ਤੋਂ ਵਧਾ ਕੇ 12 ਘੰਟੇ ਕਰ ਦਿੱਤੀ ਗਈ ਹੈ ਅਤੇ ਮਜ਼ਦੂਰਾਂ ਨੂੰ ਯੂਨੀਅਨ ਬਣਾਉਣ ਦੇ ਹੱਕ ਤੋਂ ਵੀ ਵਾਂਝਿਆ ਕਰ ਦਿੱਤਾ ਗਿਆ ਹੈ | ਪੇਂਡੂ ਖੇਤਰ ਦੇ ਮਜ਼ਦੂਰਾਂ ਨੂੰ ਮਹੀਨੇ ਵਿਚ 100 ਦਿਨਾਂ ਦਾ ਕੰਮ ਮਿਲਦਾ ਸੀ, ਉਸ ਨੂੰ ਵੀ ਤੋੜ ਕੇ ਨਵਾਂ ਕਾਨੂੰਨ ਵਿਕਸਤ ਭਾਰਤ ਜੀ ਰਾਮ ਜੀ ਸਕੀਮ ਲਿਆਂਦੀ ਗਈ ਹੈ, ਜਿਸ ਅਧੀਨ 40 ਫ਼ੀਸਦੀ ਹਿੱਸਾ ਖਰਚਾ ਰਾਜਾਂ ਨੂੰ ਪਾ ਦਿੱਤਾ ਗਿਆ ਹੈ, ਜਦ ਕਿ ਮਨਰੇਗਾ ਕਾਨੂੰਨ ਅਧੀਨ 90 ਫ਼ੀਸਦੀ ਹਿੱਸਾ ਸੈਂਟਰ ਵੱਲੋਂ ਦਿੱਤਾ ਜਾਂਦਾ ਸੀ | ਇਸੇ ਤਰ੍ਹਾਂ ਬਿਜਲੀ ਬਿੱਲ 2025 ਲਾਗੂ ਕਰਕੇ ਸਾਰੀ ਬਿਜਲੀ ਪ੍ਰਾਈਵੇਟ ਹੱਥਾਂ ਵਿਚ ਦੇ ਦਿੱਤੀ ਗਈ ਹੈ, ਜਿਸ ਨਾਲ ਮਜ਼ਦੂਰਾਂ ਦੇ ਪਰਵਾਰਾਂ ਤੋਂ ਬਿਜਲੀ ਖੋਹਣ ਦਾ ਕੰਮ ਕੀਤਾ ਗਿਆ ਹੈ | ਸੀਡ ਬਿੱਲ 2025 ਵੀ ਲਿਆਂਦਾ ਗਿਆ ਹੈ, ਜੋ ਕਿ ਕਿਸਾਨਾਂ ਨੂੰ ਮਰਜ਼ੀ ਨਾਲ ਫਸਲ ਬੀਜਣ ਤੋਂ ਰੋਕੇਗਾ | ਅੰਮਿ੍ਤਸਰ ਟੈਕਸਟਾਈਲ ਕਾਮਿਆਂ ਨਾਲ ਮਿਹਨਤਾਨੇ ਬਾਰੇ ਸਮਝੌਤਾ 31 ਦਸੰਬਰ 2025 ਵਿਚ ਖਤਮ ਹੋ ਗਿਆ ਸੀ, ਨੂੰ ਦੁਬਾਰਾ ਵਧਾਉਣ ਲਈ ਸਮਝੌਤਾ ਜਲਦ ਕੀਤਾ ਜਾਵੇਗਾ | ਆਗੂਆਂ ਨੇ ਮਾਲਕਾਂ ਨੂੰ ਚੇਤਾਵਨੀ ਦਿੱਤੀ ਕਿ ਜੇਕਰ ਮਜ਼ਦੂਰਾਂ ਦੀਆਂ ਤਨਖਾਹਾਂ ਵਿਚ ਵਾਧਾ ਕਰਨ ਲਈ ਤੁਰੰਤ ਜਥੇਬੰਦੀਆਂ ਨਾਲ ਸੰਪਰਕ ਨਾ ਕੀਤਾ ਗਿਆ, ਤਾਂ ਮਜ਼ਦੂਰ 12 ਫਰਵਰੀ ਨੂੰ ਹੜਤਾਲ ਕਰਕੇ ਭੰਡਾਰੀ ਪੁਲ ‘ਤੇ ਵੱਡਾ ਇਕੱਠ ਕਰਨਗੇ |
ਇਕੱਠ ਨੂੰ ਚਰਨਜੀਤ ਸਿੰਘ ਮਜੀਠਾ, ਕਿਰਪਾ ਰਾਮ, ਸ਼ਮਸ਼ੇਰ ਸਿੰਘ ਤੇ ਧਰਮਪਾਲ ਆਦਿ ਨੇ ਵੀ ਸੰਬੋਧਨ ਕੀਤਾ | ਉਨ੍ਹਾ ਕਿਹਾ ਕਿ 6 ਫਰਵਰੀ ਨੂੰ ਬੱਕਰ ਮੰਡੀ, 7 ਫਰਵਰੀ ਨੂੰ ਭੱਲੇ ਵਾਲਾ ਖੂਹ, 8 ਫਰਵਰੀ ਨੂੰ ਬਟਾਲਾ ਰੋਡ, 10 ਫਰਵਰੀ ਨੂੰ 22 ਨੰਬਰ ਫਾਟਕ ਵਿਚ ਵਿਸ਼ਾਲ ਮੀਟਿੰਗਾਂ ਕਰਕੇ 12 ਫਰਵਰੀ ਦੀ ਦੇਸ਼-ਵਿਆਪੀ ਹੜਤਾਲ ਨੂੰ ਸਫਲ ਬਣਾਇਆ ਜਾਵੇਗਾ |