ਰੈਪੋ ਰੇਟ 5.25 ਫੀਸਦੀ ਹੀ ਰੱਖਣ ਦਾ ਫੈਸਲਾ

0
16

ਮੁੰਬਈ : ਭਾਰਤੀ ਰਿਜ਼ਰਵ ਬੈਂਕ ਦੀ ਮੁਦਰਾ ਨੀਤੀ ਕਮੇਟੀ ਨੇ ਤਿੰਨ ਦਿਨ ਚੱਲੀ ਬੈਠਕ ਤੋਂ ਬਾਅਦ ਸ਼ੁੱਕਰਵਾਰ ਰੈਪੋ ਰੇਟ ਵਿੱਚ ਕੋਈ ਬਦਲਾਅ ਨਾ ਕਰਨ ਦਾ ਫੈਸਲਾ ਲਿਆ। ਬੈਂਕ ਦੇ ਗਵਰਨਰ ਸੰਜੇ ਮਲਹੋਤਰਾ ਨੇ ਦੱਸਿਆ ਕਿ ਰੈਪੋ ਰੇਟ 5.25 ਫੀਸਦੀ ‘ਤੇ ਹੀ ਕਾਇਮ ਰਹੇਗਾ। ਉਨ੍ਹਾ ਉਮੀਦ ਜਤਾਈ ਕਿ ਵਿੱਤੀ ਸਾਲ 2025-26 ਵਿੱਚ ਅਸਲ ਜੀ ਡੀ ਪੀ ਵਿਕਾਸ ਦਰ 7.4 ਫੀਸਦੀ ਰਹੇਗੀ, ਜੋ ਪਿਛਲੇ ਸਾਲ ਨਾਲੋਂ ਵੱਧ ਹੈ। ਵਿਸ਼ਵਵਿਆਪੀ ਚੁਣੌਤੀਆਂ ਦੇ ਬਾਵਜੂਦ ਨਿੱਜੀ ਖਪਤ ਅਤੇ ਸਥਿਰ ਨਿਵੇਸ਼ ਨੇ ਆਰਥਕ ਵਿਕਾਸ ਨੂੰ ਮਜ਼ਬੂਤੀ ਪ੍ਰਦਾਨ ਕੀਤੀ ਹੈ।
ਬੈਂਕ ਦੇ ਬਾਹਰ ਜੋੜੇ ਕੋਲੋਂ 19 ਲੱਖ ਰੁਪਏ ਲੁੱਟੇ
ਜਲੰਧਰ (ਸੁਰਿੰਦਰ ਕੁਮਾਰ)-ਸ਼ੁੱਕਰਵਾਰ ਸਵੇਰ ਵੇਲੇ ਪਾਸ਼ ਇਲਾਕੇ ਅਰਬਨ ਅਸਟੇਟ ਫੇਜ਼-2 ਵਿੱਚ ਐਚ.ਡੀ.ਐਫ.ਸੀ. ਬੈਂਕ ਦੇ ਬਾਹਰ ਮੋਟਰਸਾਈਕਲ ਸਵਾਰ ਲੁਟੇਰੇ ਇੱਕ ਕਾਰ ਸਵਾਰ ਜੋੜੇ ਕੋਲੋਂ 19.10 ਲੱਖ ਰੁਪਏ ਦੀ ਨਕਦੀ ਵਾਲਾ ਬੈਗ ਖੋਹ ਕੇ ਫ਼ਰਾਰ ਹੋ ਗਏ।ਪੀੜਤ ਔਰਤ ਨੇ ਦੱਸਿਆ ਕਿ ਜਦੋਂ ਉਸ ਦਾ ਪਤੀ ਕਾਰ ਪਾਰਕ ਕਰ ਰਿਹਾ ਸੀ, ਤਾਂ ਦੋ ਮੋਟਰਸਾਈਕਲ ਸਵਾਰ ਨੌਜਵਾਨ ਆਏ । ਉਨ੍ਹਾਂ ਨੇ ਔਰਤ ਦੇ ਹੱਥ ‘ਤੇ ਕੋਈ ਤਿੱਖੀ ਚੀਜ਼ ਮਾਰ ਕੇ ਉਸ ਨੂੰ ਜ਼ਖਮੀ ਕਰ ਦਿੱਤਾ ਅਤੇ ਉਸ ਦੇ ਹੱਥ ਵਿੱਚ ਫੜਿਆ ਨਕਦੀ ਵਾਲਾ ਬੈਗ ਖੋਹ ਲਿਆ। ਪੀੜਤ ਪਰਿਵਾਰ ਦੀ ਆਰਟੀਫਿਸ਼ੀਅਲ ਜਿਊਲਰੀ ਦੀ ਦੁਕਾਨ ਹੈ। ਉਨ੍ਹਾਂ ਨੇ ਸਵੇਰੇ ਵਿਜੇ ਨਗਰ ਫੁੱਟਬਾਲ ਚੌਕ ਸਥਿਤ ਬੈਂਕ ਵਿੱਚੋਂ 17.10 ਲੱਖ ਰੁਪਏ ਕਢਵਾਏ ਸਨ ਅਤੇ 2 ਲੱਖ ਰੁਪਏ ਘਰੋਂ ਲੈ ਕੇ ਆਏ ਸਨ। ਉਨ੍ਹਾਂ ਨੇ ਇਹ ਪੈਸੇ ਕਿਸੇ ਨੂੰ ਦੇਣੇ ਸਨ।ਘਟਨਾ ਦੀ ਸੂਚਨਾ ਮਿਲਦੇ ਹੀ ਥਾਣਾ 7 ਦੇ ਐਸ.ਐਚ.ਓ. ਬਲਵਿੰਦਰ ਸਿੰਘ ਪੁਲਿਸ ਟੀਮ ਸਮੇਤ ਮੌਕੇ ‘ਤੇ ਪਹੁੰਚੇ। ਪੁਲਿਸ ਵੱਲੋਂ ਇਲਾਕੇ ਵਿੱਚ ਲੱਗੇ ਸੀ ਸੀ ਟੀ ਵੀ ਕੈਮਰਿਆਂ ਦੀ ਜਾਂਚ ਕੀਤੀ ਜਾ ਰਹੀ ਹੈ।