ਟਰੱਕ-ਕਾਰ ਟੱਕਰ ‘ਚ ਪਰਵਾਰ ਦੇ 4 ਜੀਆਂ ਦੀ ਮੌਤ

0
17

ਸਰਦੂਲਗੜ੍ਹ : ਸ਼ੁੱਕਰਵਾਰ ਦੇਰ ਰਾਤ ਰਾਸ਼ਟਰੀ ਰਾਜਮਾਰਗ ‘ਤੇ ਸਰਦੂਲੇਵਾਲਾ ਪਿੰਡ ਕੋਲ ਇਕ ਕਾਰ ਅਤੇ ਟਰੱਕ ਦੀ ਟੱਕਰ ਵਿਚ ਇਕੋ ਪਰਵਾਰ ਦੇ 4 ਮੈਂਬਰਾਂ ਦੀ ਦੁਖਦਾਈ ਮੌਤ ਹੋ ਗਈ। ਡਰਾਈਵਰ ਨੂੰ ਗੰਭੀਰ ਹਾਲਤ ਵਿਚ ਸਰਦੂਲਗੜ੍ਹ ਤੋਂ ਸਿਰਸਾ ਲਿਜਾਇਆ ਗਿਆ ਹੈ। ਮ੍ਰਿਤਕਾਂ ਵਿਚ ਮਾਪੇ ਅਤੇ ਉਨ੍ਹਾਂ ਦੀਆਂ ਦੋ ਧੀਆਂ ਸ਼ਾਮਲ ਹਨ। ਘਟਨਾ ਤੋਂ ਬਾਅਦ ਟਰੱਕ ਡਰਾਈਵਰ ਫਰਾਰ ਦੱਸਿਆ ਜਾ ਰਿਹਾ ਹੈ। ਹਾਦਸਾ ਏਨਾ ਭਿਆਨਕ ਸੀ ਕਿ ਆਰਟਿਕਾ ਗੱਡੀ ਬੁਰੀ ਤਰ੍ਹਾਂ ਨੁਕਸਾਨੀ ਗਈ। ਹਰਿਆਣਾ ਦੇ ਸਿਰਸਾ ਦਾ ਰਹਿਣ ਵਾਲਾ ਅਸ਼ੋਕ ਕੁਮਾਰ ਆਪਣੀ ਪਤਨੀ ਰਾਧਾ ਦੇਵੀ ਅਤੇ ਧੀਆਂ ਰਿਤੂ ਬਾਲਾ ਅਤੇ ਊਸ਼ਾ ਬਾਂਸਲ ਨਾਲ ਚੰਡੀਗੜ੍ਹ ਵਿਚ ਇਕ ਵਿਆਹ ਵਿਚ ਸ਼ਾਮਲ ਹੋਣ ਤੋਂ ਬਾਅਦ ਸਿਰਸਾ ਵਾਪਸ ਆ ਰਿਹਾ ਸੀ। ਸਰਦੂਲੇਵਾਲਾ ਪਿੰਡ ਨੇੜੇ ਉਨ੍ਹਾਂ ਦੀ ਆਰਟਿਕਾ ਇਕ ਟਰੱਕ ਨਾਲ ਟਕਰਾ ਗਈ। ਡਰਾਈਵਰ ਸੰਦੀਪ ਕੁਮਾਰ ਜ਼ਖਮੀ ਹੋ ਗਿਆ, ਜਦੋਂ ਕਿ ਬਾਕੀ ਕਾਰ ਵਿਚ ਸਵਾਰ ਚਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।