ਮੁਕਤਸਰ : ਮਲੋਟ ਕਸਬੇ ਦੀ ਬਿਰਲਾ ਕਲੋਨੀ ਵਿੱਚ ਨੌਕਰ ਰੱਖੀ ਨੇਪਾਲੀ ਘਰੇਲੂ ਨੌਕਰ ਲੱਖਾਂ ਦੀ ਨਕਦੀ ਅਤੇ ਗਹਿਣੇ ਲੁੱਟ ਕੇ ਫਰਾਰ ਹੋ ਗਈ। ਸ਼ੁੱਕਰਵਾਰ ਸ਼ਾਮ ਨੂੰ ਇੱਕ ਨੇਪਾਲੀ ਘਰੇਲੂ ਨੌਕਰਾਣੀ ਨੇ ਕਥਿਤ ਤੌਰ ‘ਤੇ ਚਾਹ ਵਿੱਚ ਨਸ਼ੀਲਾ ਪਦਾਰਥ ਮਿਲਾ ਕੇ ਮਾਲਕਣ ਨੂੰ ਦਿੱਤਾ ਅਤੇ ਆਪਣੇ ਦੋ ਪੁਰਸ਼ ਸਾਥੀਆਂ ਨਾਲ ਮਿਲ ਕੇ ਲਗਪਗ 7 ਲੱਖ ਰੁਪਏ ਦੀ ਨਕਦੀ, ਕਰੀਬ ਚਾਰ ਤੋਲੇ ਸੋਨੇ ਦੇ ਗਹਿਣੇ ਅਤੇ ਇੱਕ ਸਕੂਟਰੀ ਲੈ ਕੇ ਫਰਾਰ ਹੋ ਗਈ। ਇਹ ਘਟਨਾ ਸ਼ਾਮ ਕਰੀਬ 4.30 ਵਜੇ ਇੱਕ ਆੜ੍ਹਤੀਆ ਵਿਨੋਦ ਕੁਮਾਰ ਜੱਗਾ ਦੀ ਰਿਹਾਇਸ਼ ‘ਤੇ ਵਾਪਰੀ। ਮੁਲਜ਼ਮ ਔਰਤ ਨੂੰ ਕੁਝ ਸਮਾਂ ਪਹਿਲਾਂ ਇੱਕ ਏਜੰਸੀ ਰਾਹੀਂ ਰੱਖਿਆ ਗਿਆ ਸੀ । ਸੀ ਸੀ ਟੀ ਵੀ ਫੁਟੇਜ਼ ਵਿੱਚ ਦੋ ਵਿਅਕਤੀ ਸਾਈਕਲ ‘ਤੇ ਆਉਂਦੇ ਦਿਖਾਈ ਦਿੱਤੇ। ਜਦੋਂ ਕਿ ਉਨ੍ਹਾਂ ਵਿੱਚੋਂ ਇੱਕ ਨੇਪਾਲੀ ਘਰੇਲੂ ਨੌਕਰਾਣੀ (ਜਿਸ ਕੋਲ ਦੋ ਬੈਗ ਸਨ) ਦੇ ਨਾਲ ਸਕੂਟਰੀ ‘ਤੇ ਫਰਾਰ ਹੋ ਗਿਆ, ਜਦ ਕਿ ਦੂਜਾ ਸਾਈਕਲ ‘ਤੇ ਵਾਪਸ ਚਲਾ ਗਿਆ। ”





