ਟੀ-20 ਵਿਸ਼ਵ ਕੱਪ : ਪਾਕਿਸਤਾਨ ਨੇ ਨੀਦਰਲੈਂਡ ਨੂੰ ਹਰਾਇਆ

0
12

ਕੋਲੰਬੋ : ਟੀ-20 ਵਿਸ਼ਵ ਕੱਪ 2026 ਦੇ ਪਹਿਲੇ ਹੀ ਮੈਚ ਵਿੱਚ ਉਤਾਰ-ਚੜ੍ਹਾਅ ਦੇਖਣ ਨੂੰ ਮਿਲਿਆ। ਪਾਕਿਸਤਾਨੀ ਪਾਰੀ ਦੇ ਅਖੀਰਲੇ ਓਵਰਾਂ ਵਿੱਚ ਫਾਹੀਮ ਅਸ਼ਰਫ਼ ਨੇ ਮਹਿਜ਼ 11 ਗੇਂਦਾਂ ਵਿੱਚ 29 ਦੌੜਾਂ ਦੀ ਧਮਾਕੇਦਾਰ ਪਾਰੀ ਖੇਡ ਕੇ ਨੀਦਰਲੈਂਡ ਕੋਲੋਂ ਜਿੱਤ ਖੋਹ ਲਈ।
ਪਾਕਿਸਤਾਨ ਨੇ ਇਹ ਮੁਕਾਬਲਾ 3 ਵਿਕਟਾਂ ਨਾਲ ਜਿੱਤ ਕੇ ਟੂਰਨਾਮੈਂਟ ਦਾ ਸ਼ਾਨਦਾਰ ਆਗਾਜ਼ ਕੀਤਾ। ਪਾਕਿਸਤਾਨ ਨੂੰ ਆਖਰੀ ਦੋ ਓਵਰਾਂ ਵਿੱਚ 29 ਦੌੜਾਂ ਦੀ ਲੋੜ ਸੀ। ਅਸ਼ਰਫ਼ ਨੇ ਲੋਗਾਨ ਵੈਨ ਬੀਕ ਦੇ ਓਵਰ ਵਿੱਚ ਤਿੰਨ ਛੱਕੇ ਅਤੇ ਇੱਕ ਚੌਕਾ ਜੜ ਕੇ ਮੈਚ ਪਾਕਿਸਤਾਨ ਦੇ ਹੱਕ ਵਿੱਚ ਕਰ ਦਿੱਤਾ। ਪਾਕਿਸਤਾਨ ਨੇ 19.3 ਓਵਰਾਂ ਵਿੱਚ 148 ਦੌੜਾਂ ਬਣਾ ਕੇ ਜਿੱਤ ਦਰਜ ਕੀਤੀ।