12 ਦੀ ਕੁੱਲ ਹਿੰਦ ਹੜਤਾਲ ਲਈ ਜ਼ੋਰਦਾਰ ਲਾਮਬੰਦੀ

0
6

ਲੁਧਿਆਣਾ/ਜਲੰਧਰ/ਮਾਨਸਾ
(ਐੱਮ ਐੱਸ ਭਾਟੀਆ/ਗਿਆਨ ਸੈਦਪੁਰੀ/ਆਤਮਾ ਸਿੰਘ ਪਮਾਰ)
12 ਫਰਵਰੀ ਨੂੰ ਹੋਣ ਵਾਲੀ ਕੁੱਲ ਹਿੰਦ ਪੱਧਰ ਦੀ ਹੜਤਾਲ ਸੰਬੰਧੀ ਟਰੇਡ ਯੂਨੀਅਨਾਂ, ਕਿਸਾਨ ਜਥੇਬੰਦੀਆਂ ਅਤੇ ਜਨਤਕ ਜਥੇਬੰਦੀਆਂ ਦੀ ਸਾਂਝੀ ਮੀਟਿੰਗ ਸ਼ਹੀਦ ਕਰਨੈਲ ਸਿੰਘ ਈਸੜੂ ਭਵਨ ਲੁਧਿਆਣਾ ਵਿਖੇ ਹੋਈ।ਮੀਟਿੰਗ ਵਿੱਚ ਸਰਬ-ਸੰਮਤੀ ਨਾਲ ਮਤਾ ਪਾਸ ਕਰਕੇ ਸ਼ਾਂਤੀ-ਪੂਰਵਕ ਸੰਘਰਸ਼ ਕਰ ਰਹੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਿਸਾਨਾਂ ਉੱਪਰ ਪੁਲਸ ਜਬਰ ਕਰਨ, ਰੋਡਵੇਜ਼ ਕਾਮਿਆਂ ਤੇ ਮੁਕੇਸ਼ ਮਲੌਦ ਨੂੰ ਗ੍ਰਿਫਤਾਰ ਕਰਨ ਦੀ ਸਖ਼ਤ ਨਿੰਦਾ ਕੀਤੀ। ਅੱਜ ਦੀ ਮੀਟਿੰਗ ‘ਚ ਸ਼ਾਮਲ ਜਥੇਬੰਦੀਆਂ ਸੀ ਆਈ ਟੀ ਯੂ, ਏਟਕ, ਸੀ ਟੀ ਯੂ ਪੰਜਾਬ, ਇੰਟਕ, ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ), ਜਮਹੂਰੀ ਕਿਸਾਨ ਸਭਾ ਪੰਜਾਬ, ਕੁੱਲ ਹਿੰਦ ਕਿਸਾਨ ਸਭਾ (1936), ਕੁੱਲ ਹਿੰਦ ਕਿਸਾਨ ਸਭਾ (ਹੱਨਨ ਮੁੱਲਾ), ਟੈਕਸਟਾਇਲ ਹੌਜ਼ਰੀ ਕਾਮਗਾਰ ਯੂਨੀਅਨ ਪੰਜਾਬ, ਟੈਕਨੀਕਲ ਸਰਵਿਸਿਜ਼ ਯੂਨੀਅਨ ਰਜਿ: ਕਿਰਤੀ ਕਿਸਾਨ ਯੂਨੀਅਨ, ਪਾਵਰਕਾਮ ਐਂਡ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ, ਬੀ ਕੇ ਯੂ ਡਕੌਂਦਾ, ਪੰਜਾਬ ਪਾਵਰ ਕਾਰਪੋਰੇਸ਼ਨ ਟਰਾਸਕੋ ਠੇਕਾ ਮੁਲਾਜ਼ਮ ਯੂਨੀਅਨ, ਖੇਤੀਬਾੜੀ ਵਿਕਾਸ ਫਰੰਟ, ਮੋਲਡਰ ਐਂਡ ਸਟੀਲ ਵਰਕਰ ਯੂਨੀਅਨ, ਬੀ ਕੇ ਯੂ ਪੰਜਾਬ ਦੇ ਆਗੂਆਂ ਸੁਖਮਿੰਦਰ ਸਿੰਘ ਲੋਟੇ, ਡੀ ਪੀ ਮੌੜ, ਪਰਮਜੀਤ ਸਿੰਘ ਲੁਧਿਆਣਾ, ਸੁਦਾਗਰ ਸਿੰਘ ਘੁਡਾਣੀ, ਰਘਵੀਰ ਸਿੰਘ ਬੈਨੀਪਾਲ, ਜਸਵੀਰ ਸਿੰਘ ਝੱਜ, ਬਲਦੇਵ ਸਿੰਘ ਲਤਾਲਾ, ਜਸਵਿੰਦਰ ਸਿੰਘ, ਰਮਨ ਗਿੱਲ, ਅਵਤਾਰ ਸਿੰਘ, ਜਤਿੰਦਰ ਸਿੰਘ ਮਲਕਪੁਰ, ਕੇਵਲ ਸਿੰਘ ਬਨਵੈਤ, ਹਰਜਿੰਦਰ ਸਿੰਘ, ਚਰਨ ਸਿੰਘ ਨੂਰਪੁਰਾ, ਸਰਬਜੀਤ ਸਿੰਘ ਸਰਹਾਲੀ, ਸ਼ੇਰ ਸਿੰਘ ਗੋਗਾ, ਰਵਿੰਦਰ ਕੌਰ, ਹਰਨੇਕ ਸਿੰਘ ਗੁੱਜਰਵਾਲ, ਵਿਸ਼ਵ ਨਾਥ, ਹਨੂੰ ਪ੍ਰਸ਼ਾਦ ਦੂਬੇ, ਸ਼ਮਿੰਦਰ ਸਿੰਘ ਲੌਗੋਵਾਲ, ਮਨਜੀਤ, ਪ੍ਰਮੋਦ, ਸਿਕੰਦਰ ਸਿੰਘ ਜੜਤੌਲੀ, ਪ੍ਰੋ. ਅਮਰਪ੍ਰੀਤ ਸਿੰਘ ਨੇ ਆਖਿਆ ਕਿ ਕੇਂਦਰ ਸਰਕਾਰ ਵੱਲੋਂ ਚਾਰ ਲੇਬਰ ਕੋਡ ਲਾਗੂ ਕਰਨ, ਮਨਰੇਗਾ ਕਾਨੂੰਨ ਬਦਲਣ, ਬਿਜਲੀ ਸੋਧ ਬਿੱਲ, ਬੀਜ ਬਿੱਲ, ਮੁਕਤ ਵਪਾਰ ਸਮਝੌਤੇ ਸਮੇਤ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ 12 ਫਰਵਰੀ ਦੀ ਕੁੱਲ ਹਿੰਦ ਹੜਤਾਲ ਨੂੰ ਲੁਧਿਆਣਾ ਵਿੱਚ ਪੂਰਨ ਤੌਰ ‘ਤੇ ਸਫ਼ਲ ਕਰਨ ਦੀ ਵਿਉਂਤਬੰਦੀ ਕੀਤੀ ਗਈ। ਉਹਨਾਂ ਦੱਸਿਆ ਕਿ ਲੁਧਿਆਣਾ ਦੇ ਮੇਨ ਬੱਸ ਸਟੈਂਡ ਤੋਂ ਇਲਾਵਾ ਜ਼ਿਲ੍ਹੇ ਅੰਦਰ ਵੱਖ-ਵੱਖ ਥਾਵਾਂ ‘ਤੇ ਰੈਲੀਆਂ, ਮੁਜ਼ਾਹਰੇ ਕੀਤੇ ਜਾਣਗੇ।ਜਿਸ ਸੰਬੰਧੀ ਡਿਊਟੀਆਂ ਦੀ ਵੰਡ ਕਰ ਲਈ ਗਈ ਹੈ।ਉਹਨਾਂ ਕਿਹਾ ਕਿ ਇਸ ਹੜਤਾਲ ਵਿੱਚ ਕਿਰਤੀ, ਕਿਸਾਨ, ਮੁਲਾਜ਼ਮ, ਨੌਜਵਾਨ, ਵਿਦਿਆਰਥੀ, ਔਰਤਾਂ ਵੱਡੀ ਗਿਣਤੀ ਵਿੱਚ ਸ਼ਾਮਲ ਹੋਣਗੀਆਂ।ਇਸ ਮੌਕੇ 22 ਫਰਵਰੀ ਨੂੰ ਕੇਂਦਰ ਸਰਕਾਰ ਤੇ ਸੂਬਾ ਸਰਕਾਰ ਦੇ ਮੰਤਰੀਆਂ ਦੇ ਘਰਾਂ ਅਤੇ ਦਫ਼ਤਰਾਂ ਅੱਗੇ ਮੁਜ਼ਾਹਰੇ ਕਰਨ ਦੀ ਤਿਆਰੀ ਸੰਬੰਧੀ ਚਰਚਾ ਵੀ ਕੀਤੀ।ਮੀਟਿੰਗ ਵਿੱਚ ਸਮਾਰਟ ਮੀਟਰ ਲਗਾਉਣ ਤੇ ਅਮਰੀਕਾ ਤੇ ਭਾਰਤ ਦੇ ਮੁਕਤ ਵਪਾਰ ਸਮਝੌਤੇ ਦਾ ਵਿਰੋਧ ਕਰਦਿਆਂ ਟਰੰਪ ਤੇ ਮੋਦੀ ਦਾ ਪੁਤਲਾ ਵੀ ਫੂਕਿਆ ਗਿਆ।
ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਸੁੰਯਕਤ ਕਿਸਾਨ ਮੋਰਚਾ, ਮਜ਼ਦੂਰ, ਮੁਲਾਜ਼ਮ, ਨੌਜਵਾਨ ਅਤੇ ਵਿਦਿਆਰਥੀ ਜਥੇਬੰਦੀਆਂ ਦੀ ਜ਼ਿਲ੍ਹਾ ਪੱਧਰੀ ਮੀਟਿੰਗ ਪੰਜਾਬ ਖੇਤ ਮਜ਼ਦੂਰ ਯੂਨੀਅਨ ਦੇ ਸੂਬਾ ਵਿੱਤ ਸਕੱਤਰ ਹਰਮੇਸ਼ ਮਾਲੜੀ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿਚ 12 ਫਰਵਰੀ ਨੂੰ ਕੇਂਦਰੀ ਟਰੇਡ ਜਥੇਬੰਦੀਆਂ ਦੇ ਸੱਦੇ ਉੱਤੇ ਕੀਤੀ ਜਾ ਰਹੀ ਹੜਤਾਲ ਦਾ ਪੂਰਨ ਸਮਰਥਨ ਕਰਦਿਆਂ ਮੁਲਾਜ਼ਮ ਜਥੇਬੰਦੀਆਂ ਦੇ ਨਾਲ ਕਿਸਾਨਾਂ, ਮਜ਼ਦੂਰਾਂ ਵੱਲੋਂ ਸਮਰਥਨ ਕਰਦਿਆਂ ਨਕੋਦਰ ਅਤੇ ਜਲੰਧਰ ‘ਚ ਮੁਜ਼ਾਹਰੇ ਕਰਨ ਦਾ ਫੈਸਲਾ ਕੀਤਾ ਗਿਆ। ਇਸ ਤੋਂ ਇਲਾਵਾ ਸੁੰਯਕਤ ਕਿਸਾਨ ਮੋਰਚਾ ਅਤੇ ਮਜ਼ਦੂਰ, ਮੁਲਾਜ਼ਮ, ਨੌਜਵਾਨ, ਵਿਦਿਆਰਥੀ ਅਤੇ ਔਰਤ ਜਥੇਬੰਦੀਆਂ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਕਾਰਪੋਰੇਟ ਪੱਖੀ ਸਰਮਾਏਦਾਰਾਂ/ ਜਗੀਰਦਾਰਾਂ ਨੀਤੀ ਕਦਮਾਂ ਖ਼ਿਲਾਫ਼, ਜਿਸ ਵਿਚ ਲੋਕ ਵਿਰੋਧੀ ਅਮਰੀਕੀ ਸਾਮਰਾਜ ਅਤੇ ਯੂਰਪੀਨ ਯੂਨੀਅਨ ਨਾਲ ਕੀਤੇ ਹਾਲੀਆ ਵਪਾਰ ਸਮਝੌਤੇ ਦੇ ਵਿਰੁੱਧ ਅਤੇ ਬਿਜਲੀ ਸੋਧ ਬਿੱਲ ਅਤੇ ਬੀਜ ਸੋਧ ਬਿੱਲ ਲਿਆਉਣ ਦੀਆਂ ਤਜਵੀਜ਼ਾਂ ਵਿਰੁੱਧ ਭਾਜਪਾ ਦੇ ਲੀਡਰਾਂ ਅਤੇ ਆਮ ਆਦਮੀ ਪਾਰਟੀ ਦੇ ਮੰਤਰੀਆਂ/ ਵਿਧਾਇਕਾਂ ਦੇ ਘਰਾਂ ਅੱਗੇ ਪ੍ਰਦਰਸ਼ਨ ਕਰਨ ਦੇ ਫੈਸਲੇ ਤਹਿਤ ਕੈਬਨਿਟ ਮੰਤਰੀ ਮਹਿੰਦਰ ਭਗਤ ਦੀ ਜਲੰਧਰ ਸਥਿਤ ਰਿਹਾਇਸ਼ ਅੱਗੇ 22 ਫਰਵਰੀ ਨੂੰ ਧਰਨਾ ਦਿੱਤਾ ਜਾਵੇਗਾ।
ਆਗੂਆਂ ਨੇ ਕਿਹਾ ਕਿ ਹਾਲੀਆ ਵਪਾਰ ਸਮਝੌਤੇ ਆਮ ਜਨਤਾ ਦੀ ਵਿਆਪਕ ਤਬਾਹੀ ਦਾ ਕਾਰਨ ਬਣੇਗਾ। ਉਨ੍ਹਾਂ ਕਿਹਾ ਕਿ ਪੰਜਾਬ ਦੀ ਭਗਵੰਤ ਮਾਨ ਸਰਕਾਰ ਵੀ ਕੇਂਦਰੀ ਹਕੂਮਤ ਦੇ ਪਦ ਚਿੰਨ੍ਹਾਂ ‘ਤੇ ਚੱਲ ਰਹੀ ਹੈ। ਉਨ੍ਹਾਂ ਕਿਹਾ ਜੇਕਰ ਸੰਸਦ ਵਿਚ ਬਿਜਲੀ ਸੋਧ ਬਿੱਲ ਪੇਸ਼ ਕੀਤਾ ਗਿਆ ਤਾਂ ਅਗਲੇ ਦਿਨ ਹੀ ਕਾਲਾ ਦਿਨ ਮਨਾਉਂਦਿਆਂ ਸਾਰੇ ਪੰਜਾਬ ਵਿੱਚ ਟੋਲ ਪਲਾਜ਼ੇ ਪਰਚੀ ਮੁਕਤ ਕਰਕੇ ਰੋਸ ਜ਼ਾਹਰ ਕੀਤਾ ਜਾਵੇਗਾ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਮੋਹਨ ਸਿੰਘ ਬੱਲ, ਕਿਰਤੀ ਕਿਸਾਨ ਯੂਨੀਅਨ ਦੇ ਸੰਤੋਖ ਸਿੰਘ ਸੰਧੂ, ਜਮਹੂਰੀ ਕਿਸਾਨ ਸਭਾ ਦੇ ਮਨੋਹਰ ਸਿੰਘ ਗਿੱਲ, ਪੇਂਡੂ ਮਜ਼ਦੂਰ ਯੂਨੀਅਨ ਪੰਜਾਬ ਦੇ ਕਸ਼ਮੀਰ ਸਿੰਘ ਘੁਗਸ਼ੋਰ, ਹੰਸ ਰਾਜ ਪੱਬਵਾਂ, ਜੀ ਐੱਸ ਅਟਵਾਲ ਪੈਨਸ਼ਨਰ ਐਸੋਸੀਏਸ਼ਨ ਦੇ ਪ੍ਰੇਮ ਕੁਮਾਰ, ਪੀ ਐੱਸ ਯੂ ਦੇ ਰਮਨਦੀਪ ਕੌਰ, ਪੰਜਾਬ ਖੇਤ ਮਜ਼ਦੂਰ ਸਭਾ ਦੇ ਵੀਰ ਕੁਮਾਰ, ਰਸ਼ਪਾਲ ਕੈਲੇ ਅਤੇ ਕੁਲਵਿੰਦਰ ਸਿੰਘ ਜੋਸਨ ਹਾਜ਼ਰ ਸਨ।
ਦੇਸ਼ ਵਿਆਪੀ ਹੜਤਾਲ ਦੀ ਸਫਲਤਾ ਲਈ ਮਾਨਸਾ ਦੇ ਤੇਜਾ ਸਿੰਘ ਸੁਤੰਤਰ ਭਵਨ ਵਿਖੇ ਟਰੇਡ ਯੂਨੀਅਨਾਂ, ਸੰਯੁਕਤ ਕਿਸਾਨ ਮੋਰਚਾ, ਮੁਲਾਜ਼ਮ ਤੇ ਮਜ਼ਦੂਰ ਜੱਥੇਬੰਦੀਆਂ ਦੀ ਇੱਕ ਸਾਂਝੀ ਮੀਟਿੰਗ ਸਤਪਾਲ ਰਿਸ਼ੀ, ਰਾਮ ਸਿੰਘ ਭੈਣੀ ਬਾਘਾ, ਭਜਨ ਸਿੰਘ ਘੁੰਮਣ ਤੇ ਬੋਘ ਸਿੰਘ ਮਾਨਸਾ ਦੇ ਪ੍ਰਧਾਨਗੀ ਮੰਡਲ ਹੇਠ ਹੋਈ। ਮੀਟਿੰਗ ‘ਚ ਏਟਕ, ਏਕਟੂ, ਬੀ ਕੇ ਯੂ ਉਗਰਾਹਾਂ, ਕ੍ਰਾਂਤੀਕਾਰੀ ਕਿਸਾਨ ਯੂਨੀਅਨ ਪੰਜਾਬ, ਕੁੱਲ ਹਿੰਦ ਕਿਸਾਨ ਸਭਾ, ਬੀ ਕੇ ਯੂ ਡਕੌਦਾਂ, ਪੰਜਾਬ ਕਿਸਾਨ ਯੂਨੀਅਨ, ਬੀ ਕੇ ਯੂ ਮਾਨਸਾ, ਮੈਡੀਕਲ ਪ੍ਰੈਕਟੀਸ਼ਨਰਜ਼ ਐਸੋਸੀਏਸ਼ਨ ਪੰਜਾਬ, ਬੀ ਕੇ ਯੂ ਲੱਖੋਵਾਲ, ਜਮਹੂਰੀ ਕਿਸਾਨ ਸਭਾ, ਪੰਜਾਬ ਖੇਤ ਮਜ਼ਦੂਰ ਸਭਾ, ਮਜ਼ਦੂਰ ਮੁਕਤੀ ਮੋਰਚਾ, ਡੈਮੋਕ੍ਰੇਟਿਕ ਟੀਚਰਜ਼ ਫਰੰਟ, ਪੈਨਸ਼ਨਰ ਐਸੋਸੀਏਸ਼ਨ, ਟੈਕਨੀਕਲ ਸਰਵਿਸ ਯੂਨੀਅਨ, ਪੁਰਾਣੀ ਪੈਨਸ਼ਨ ਬਹਾਲੀ ਸੰਘਰਸ਼ ਕਮੇਟੀ, ਜਲ ਸਪਲਾਈ ਪੀ ਡਬਲਿਊ ਡੀ, ਪੀ ਐਸ ਐਸ ਐਫ਼, ਟੈਕਨੀਕਲ ਸਰਵਿਸ ਯੂਨੀਅਨ ਮੰਗਲ, ਆਦਿ ਜਥੇਬੰਦੀਆਂ ਵੱਲੋਂ ਸ਼ਮੂਲੀਅਤ ਕੀਤੀ ਗਈ।
ਆਗੂਆਂ ਨੇ ਹੜਤਾਲ ਦੀ ਸਫਲਤਾ ਲਈ ਸਮੁੱਚੇ ਇਨਸਾਫ਼ ਪਸੰਦ ਲੋਕਾਂ ਨੂੰ ਵੱਡੀ ਗਿਣਤੀ ‘ਚ ਪੁੱਜਣ ਦੀ ਜ਼ੋਰਦਾਰ ਅਪੀਲ ਕੀਤੀ। ਆਗੂਆਂ ਨੇ ਕਿਹਾ ਕਿ ਭਾਰਤ ਅਮਰੀਕਾ ਵਪਾਰਕ ਸਮਝੌਤਾ ਅਮਰੀਕਾ ਵੱਲੋਂ ਭਾਰਤ ‘ਤੇ ਠੋਸੀਆਂ ਗਈਆਂ ਸ਼ਰਤਾਂ ਨਾਲ ਭਾਰਤ ਦਾ ਵਪਾਰ ਤੇ ਕਿਸਾਨਾਂ ਦਾ ਕਾਰੋਬਾਰ ਤਬਾਹੀ ਵੱਲ ਵਧੇਗਾ। ਇਸ ਨੂੰ ਸਮਝੌਤਾ ਨਹੀਂ ਸਗੋਂ ਤਾਨਾਸ਼ਾਹੀ ਕਹਿਣਾ ਵਧੇਰੇ ਪ੍ਰਸੰਗਿਕ ਹੋਵੇਗਾ।ਉਹਨਾਂ ਮੰਗ ਕੀਤੀ ਗਈ ਕਿ ਪੁਰਾਣੇ ਮਨਰੇਗਾ ਕਾਨੂੰਨ ਦੀ ਬਹਾਲੀ, ਠੇਕੇਦਾਰੀ ਪ੍ਰਬੰਧ ਖਤਮ ਕਰਨ, ਬਿਜਲੀ ਬਿੱਲ 2025, ਬੀਜ਼ ਬਿੱਲ, ਪੁਰਾਣੀ ਪੈਨਸ਼ਨ ਬਹਾਲੀ, ਮਜ਼ਦੂਰ ਵਿਰੋਧੀ ਕਿਰਤ ਕਾਨੂੰਨਾਂ ਨੂੰ ਰੱਦ ਕਰਨ, ਕਿਸਾਨ ਮਜ਼ਦੂਰ ਔਰਤਾਂ ਤੇ ਛੋਟੇ ਕਾਰੋਬਾਰੀਆਂ ਦੇ ਕਰਜ਼ ਮੁਆਫੀ, ਸਾਰੀਆਂ ਫਸਲਾਂ ‘ਤੇ ਐਮ ਐੱਸ ਪੀ ਉੱਤੇ ਖ਼ਰੀਦ ਦੀ ਗਰੰਟੀ, ਰੁਜ਼ਗਾਰ ਦੇ ਪ੍ਰਬੰਧ, ਪੰਜਾਬ ਸਰਕਾਰ ਵੱਲੋਂ 12 ਘੰਟੇ ਕੰਮ ਦੀ ਡਿਊਟੀ ਦਾ ਫੈਸਲਾ ਵਾਪਸ ਲੈਣ ਤੇ ਸਨਅਤ ਸਬੰਧੀ ਨੋਟੀਫਿਕੇਸ਼ਨ ਵੀ ਰੱਦ ਕੀਤਾ ਜਾਵੇ ਇਸ ਸਮੇਂ ਰਾਮ ਸਿੰਘ ਭੈਣੀ ਬਾਘਾ, ਰਾਜਵਿੰਦਰ ਰਾਣਾ, ਕ੍ਰਿਸ਼ਨ ਚੌਹਾਨ, ਨਿਰਮਲ ਸਿੰਘ ਝੰਡੂਕੇ, ਅਮਰੀਕ ਸਿੰਘ ਫਫੜੇ,ਡਾ, ਧੰਨਾ ਮੱਲ ਗੋਇਲ, ਮਲਕੀਤ ਮੰਦਰਾਂ, ਬੋਘ ਸਿੰਘ ਮਾਨਸਾ, ਮਹਿੰਦਰ ਸਿੰਘ ਭੈਣੀ ਬਾਘਾ, ਦਰਸ਼ਨ ਸਿੰਘ ਗੁਰਨੇ, ਕਰਮਜੀਤ ਸਿੰਘ ਤਾਮਕੋਟ, ਦਰਸ਼ਨ ਸਿੰਘ, ਹਰਬੰਸ ਮੰਢਾਲੀ, ਦਰਸ਼ਨ ਅਲੀਸ਼ੇਰ, ਗੁਰਸੇਵਕ ਮਾਨਬੀਬੜੀਆਂ, ਕੁਲਵਿੰਦਰ ਬੱਪੀਆਣਾ, ਸੁਖਚਰਨ ਦਾਨੇਵਾਲੀਆ, ਭਜਨ ਸਿੰਘ ਘੁੰਮਣ, ਸੁਰਜੀਤ ਸਿੰਘ, ਸਤਵਿੰਦਰ ਸਿੰਘ ਤੇ ਬੂਟਾ ਸਿੰਘ ਬਰਨਾਲਾ ਆਦਿ ਆਗੂਆਂ ਨੇ ਵੀ ਮੀਟਿੰਗ ਨੂੰ ਸੰਬੋਧਨ ਕੀਤਾ।