ਨਵੀਂ ਦਿੱਲੀ : ਭਾਜਪਾ ਸੰਸਦ ਮੈਂਬਰ ਨਿਸ਼ੀਕਾਂਤ ਦੂਬੇ ਨੇ ਕਿਹਾ ਕਿ ਉਨ੍ਹਾ ਲੋਕ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਖਿਲਾਫ ‘ਸਬਸਟੈਂਟਿਵ ਮੋਸ਼ਨ’ (ਮੌਲਿਕ ਮਤਾ) ਸ਼ੁਰੂ ਕਰਨ ਲਈ ਨੋਟਿਸ ਦਿੱਤਾ ਹੈ। ਸੰਸਦ ਭਵਨ ਕੰਪਲੈਕਸ ਵਿੱਚ ਗੱਲਬਾਤ ਕਰਦਿਆਂ ਦੂਬੇ ਨੇ ਦੱਸਿਆ ਕਿ ਕਿਵੇਂ ਗਾਂਧੀ ਸੋਰੋਸ ਫਾਊਂਡੇਸ਼ਨ, ਯੂ ਐੱਸ ਏਡ, ਫੋਰਡ ਫਾਊਂਡੇਸ਼ਨ ਨਾਲ ਹੱਥ ਮਿਲਾ ਕੇ ਵਿਦੇਸ਼ਾਂ ਦਾ ਦੌਰਾ ਕਰਦੇ ਹਨ ਅਤੇ ਭਾਰਤ ਵਿਰੋਧੀ ਤੱਤਾਂ ਨਾਲ ‘ਮਿਲੀਭੁਗਤ’ ਕਰਦੇ ਹਨ। ਇੱਕ ਮੌਲਿਕ ਮਤਾ ਇੱਕ ਸੁਤੰਤਰ, ਸਵੈ-ਨਿਰਭਰ ਪ੍ਰਸਤਾਵ ਹੁੰਦਾ ਹੈ, ਜੋ ਕਿਸੇ ਵਿਧਾਨ ਸਭਾ ਜਾਂ ਅਸੰਬਲੀ ਦੀ ਪ੍ਰਵਾਨਗੀ ਲਈ ਪੇਸ਼ ਕੀਤਾ ਜਾਂਦਾ ਹੈ, ਜਿਸ ਨੂੰ ਕੋਈ ਫੈਸਲਾ ਜਾਂ ਰਾਏ ਪ੍ਰਗਟ ਕਰਨ ਲਈ ਤਿਆਰ ਕੀਤਾ ਜਾਂਦਾ ਹੈ।




