ਸੈਣੀ ਨੇ ਮੈਨੂੰ ਖਰੀਦਣ ਦੀ ਕੋਸ਼ਿਸ਼ ਕੀਤੀ : ਭਰਾਜ

0
4

ਚੰਡੀਗੜ੍ਹ (ਗੁਰਜੀਤ ਬਿੱਲਾ, ਕਿ੍ਸ਼ਨ ਗਰਗ)
ਸੰਗਰੂਰ ਤੋਂ ਆਮ ਆਦਮੀ ਪਾਰਟੀ ਦੀ ਵਿਧਾਇਕ ਨਰਿੰਦਰ ਕÏਰ ਭਰਾਜ ਨੇ ਗੰਭੀਰ ਦੋਸ਼ ਲਾਏ ਕਿ ਭਾਜਪਾ ਦੇ ‘ਅਪਰੇਸ਼ਨ ਲੋਟਸ’ ਤਹਿਤ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਨ੍ਹਾ ਨਾਲ ਸੰਪਰਕ ਸਾਧਿਆ ਅਤੇ ਉਨ੍ਹਾ ਨੂੰ ਬੰਦ ਕਮਰਾ ਮੀਟਿੰਗ ਕਰਨ ਸਮੇਤ ਭਾਜਪਾ ਦੀ ਟਿਕਟ ਅਤੇ ਮਨ-ਮੰਗੀਆਂ ਸ਼ਰਤਾਂ ਪੂਰੀਆਂ ਕਰਨ ਦੀ ਵੱਡੀ ਪੇਸ਼ਕਸ਼ ਕੀਤੀ ਹੈ¢
ਵੀਰਵਾਰ ਪਾਰਟੀ ਦਫਤਰ ਵਿਖੇ ਸਟੇਟ ਮੀਡੀਆ ਇੰਚਾਰਜ ਬਲਤੇਜ ਪੰਨੂ ਨਾਲ ਇੱਕ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਭਰਾਜ ਨੇ ਕਿਹਾ ਕਿ ਭਾਜਪਾ ਪੂਰੇ ਦੇਸ਼ ਵਿੱਚ ਚੁਣੀਆਂ ਹੋਈਆਂ ਸਰਕਾਰਾਂ ਨੂੰ ਡੇਗਣ ਲਈ ‘ਅਪਰੇਸ਼ਨ ਲੋਟਸ’ ਚਲਾ ਰਹੀ ਹੈ¢ ਪਿਛਲੇ ਦਿਨੀਂ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸਿੰਘ ਸੈਣੀ ਨੇ ਉਹਨਾ ਨਾਲ ਰਾਬਤਾ ਕਰਨ ਦੀ ਕੋਸ਼ਿਸ਼ ਕੀਤੀ¢ ਉਨ੍ਹਾ ਮੈਨੂੰ ਸੰਗਰੂਰ ਤੋਂ ਭਾਜਪਾ ਦੀ ਟਿਕਟ ਦੇਣ ਦਾ ਲਾਲਚ ਦਿੱਤਾ ਅਤੇ ਕਿਹਾ ਕਿ ਮੇਰੀ ਕੋਈ ਵੀ ਮੰਗ ਹੋਵੇ, ਉਹ ਪੂਰੀ ਕੀਤੀ ਜਾਵੇਗੀ¢ ਭਰਾਜ ਨੇ ਕਿਹਾ ਕਿ ਉਹ 2014 ਵਿੱਚ ਮਹਿਜ਼ 19 ਸਾਲ ਦੀ ਉਮਰ ਵਿੱਚ ਅਰਵਿੰਦ ਕੇਜਰੀਵਾਲ ਤੇ ਭਗਵੰਤ ਮਾਨ ਦੀਆਂ ਨੀਤੀਆਂ ਤੋਂ ਪ੍ਰਭਾਵਤ ਹੋ ਕੇ ਪਾਰਟੀ ਨਾਲ ਜੁੜੀ ਸੀ¢ ਇੱਕ ਛੋਟੇ ਜਿਹੇ ਕਿਸਾਨ ਦੀ ਧੀ ਨੂੰ 27 ਸਾਲ ਦੀ ਉਮਰ ਵਿੱਚ ਵਿਧਾਇਕ ਬਣਾਉਣ ਦਾ ਮਾਣ ਸਿਰਫ ਆਮ ਆਦਮੀ ਪਾਰਟੀ ਹੀ ਦੇ ਸਕਦੀ ਹੈ¢
ਹਰਿਆਣਾ ਦੇ ਮੁੱਖ ਮੰਤਰੀ ‘ਤੇ ਸਿੱਧਾ ਹਮਲਾ ਕਰਦਿਆਂ ਭਰਾਜ ਨੇ ਕਿਹਾ ਕਿ ਸੈਣੀ ਸਾਹਿਬ ਜਿਸ ਤਰ੍ਹਾਂ ਅੱਜਕੱਲ੍ਹ ਪੰਜਾਬ ਦੀਆਂ ਗਲੀਆਂ ਵਿੱਚ ਘੁੰਮ ਰਹੇ ਹਨ, ਲੱਗਦਾ ਹੈ ਭਾਜਪਾ ਨੇ ਉਨ੍ਹਾਂ ਨੂੰ ਡੈਪੂਟੇਸ਼ਨ ‘ਤੇ ਪੰਜਾਬ ਭੇਜ ਦਿੱਤਾ ਹੈ¢ ਉਨ੍ਹਾ ਨੂੰ ਸਲਾਹ ਹੈ ਕਿ ਉਹ ਮੇਰੀ ਫਿਕਰ ਛੱਡ ਕੇ ਹਰਿਆਣਾ ਦੀ ਫਿਕਰ ਕਰਨ¢ ਪੰਜਾਬ ਦੇ ਲੋਕ ਅਤੇ ‘ਆਪ’ ਦੇ ਵਿਧਾਇਕ ਚੱਟਾਨ ਵਾਂਗ ਮਾਨ ਸਾਹਿਬ ਅਤੇ ਕੇਜਰੀਵਾਲ ਨਾਲ ਖੜ੍ਹੇ ਹਨ¢
ਬਲਤੇਜ ਪੰਨੂ ਨੇ ਸੈਣੀ ਅਤੇ ਭਾਰਤੀ ਜਨਤਾ ਪਾਰਟੀ ‘ਤੇ ਤਿੱਖਾ ਹਮਲਾ ਬੋਲਦਿਆਂ ਕਿਹਾ ਕਿ ਭਾਜਪਾ ਪੰਜਾਬ ਵਿੱਚ ਫਿਰ ਤੋਂ ‘ਅਪਰੇਸ਼ਨ ਲੋਟਸ’ ਰਾਹੀਂ ਲੋਕਤੰਤਰ ਦਾ ਘਾਣ ਕਰਨ ਦੀ ਨਾਕਾਮ ਕੋਸ਼ਿਸ਼ ਕਰ ਰਹੀ ਹੈ¢ ਪੰਨੂ ਨੇ ਸੈਣੀ ਨੂੰ ਕਰੜੇ ਹੱਥੀਂ ਲੈਂਦਿਆਂ ਕਿਹਾ ਕਿ ਸੈਣੀ ਸਾਹਿਬ ਆਪਣਾ ‘ਹਰਿਆਣਾ ਮਾਡਲ’ ਉੱਥੇ ਹੀ ਰੱਖਣ, ਜਿੱਥੇ ਜਨਤਾ ਮਹਿੰਗੀ ਬਿਜਲੀ ਨਾਲ ਪਿਸ ਰਹੀ ਹੈ¢
ਉਨ੍ਹਾ ਭਾਜਪਾ ਨੂੰ ਚਿਤਾਵਨੀ ਦਿੱਤੀ ਕਿ ਇਹ ‘ਫਾਰ ਸੇਲ’ (ਵਿਕਾਊ) ਦਾ ਫੱਟਾ ਕਿਸੇ ਹੋਰ ਸੂਬੇ ਵਿੱਚ ਜਾ ਕੇ ਲਗਾਉਣ, ਕਿਉਂਕਿ ਪੰਜਾਬ ਦਾ ਨਾ ਤਾਂ ਕੋਈ ਵਿਧਾਇਕ ਵਿਕਾਊ ਹੈ ਅਤੇ ਨਾ ਹੀ ਕੋਈ ਵਰਕਰ | ਬਲਤੇਜ ਪੰਨੂ ਨੇ ਨਾਇਬ ਸੈਣੀ ਨੂੰ ਨਸੀਹਤ ਦਿੰਦਿਆਂ ਕਿਹਾ ਕਿ ਮੁੱਖ ਮੰਤਰੀ ਦੇ ਅਹੁਦੇ ਦੀ ਇੱਕ ਮਰਿਆਦਾ ਹੁੰਦੀ ਹੈ, ਜਿਸ ਨੂੰ ਸਮਝਣਾ ਅਤੇ ਲਾਗੂ ਕਰਨਾ ਬੇਹੱਦ ਜ਼ਰੂਰੀ ਹੈ¢