ਸਿਲੰਡਰ ਫਟਣ ਨਾਲ ਇਕ ਦੀ ਮੌਤ, ਦੋ ਗੰਭੀਰ ਜ਼ਖਮੀ

0
293

ਹੁਸ਼ਿਆਰਪੁਰ, (ਬਲਵੀਰ ਸਿੰਘ ਸੈਣੀ, ਓ ਪੀ ਰਾਣਾ) -ਹੁਸ਼ਿਆਰਪੁਰ-ਜਲੰਧਰ ਰੋਡ ’ਤੇ ਸਥਿਤ ਅੱਡਾ ਨਸਰਾਲਾ ਵਿਖੇ ਸ਼ਨੀਵਾਰ ਸਵੇਰੇ ਜੇ ਕੇ ਐਂਟਰਪ੍ਰਾਈਜਜ਼ ਵਿਖੇ ਅਚਾਨਕ ਸਿਲੰਡਰ ਫਟਣ ਨਾਲ ਹੋਵੇ ਦਰਦਨਾਕ ਹਾਦਸੇ ਵਿੱਚ ਇੱਕ ਮਜ਼ਦੂਰ ਭਗਵੰਤ ਸਿੰਘ ਪੁੱਤਰ ਜੋਗ ਸਿੰਘ ਵਾਸੀ ਉੱਤਰਾਖੰਡ ਹਾਲ ਵਾਸੀ ਗੀਗਨਵਾਲ ਦੀ ਮੌਕੇ ਤੇ ਮੌਤ ਹੋ ਗਈ ਅਤੇ ਦੋ ਵਿਅਕਤੀ ਗੰਭੀਰ ਰੂਪ ਵਿੱਚ ਜ਼ਖਮੀ ਹੋ ਗਏ, ਜਿਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਹੁਸ਼ਿਆਰਪੁਰ ਵਿਖੇ ਦਾਖਲ ਕਰਵਾਇਆ ਗਿਆ। ਧਮਾਕਾ ਏਨਾ ਜ਼ਬਰਦਸਤ ਸੀ ਕਿ ਧਮਾਕੇ ਦੀ ਆਵਾਜ਼ ਦੂਰ-ਦੂਰ ਤੱਕ ਸੁਣਾਈ ਦਿੱਤੀ ਅਤੇ ਮਰਨ ਵਾਲੇ ਵਿਅਕਤੀ ਦੇ ਚੀਥੜੇ ਦੂਰ-ਦੂਰ ਤੱਕ ਜਾ ਕੇ ਡਿੱਗੇ । ਦੱਸਿਆ ਜਾ ਰਿਹਾ ਹੈ ਕਿ ਸਿਲੰਡਰ ’ਚ ਗੈਸ ਭਰਦੇ ਸਮੇਂ ਅਚਾਨਕ ਫਟ ਗਿਆ। ਧਮਾਕੇ ਕਾਰਨ ਫੈਕਟਰੀ ਦਾ ਸਾਰਾ ਸਾਮਾਨ ਇੱਧਰ-ਉੱਧਰ ਖਿਲਰਿਆ ਪਿਆ ਸੀ।

LEAVE A REPLY

Please enter your comment!
Please enter your name here