ਸਨਅਤਕਾਰ ਦੀ ਹਤਿਆ ਦੇ ਸੰਬੰਧ ’ਚ ਬਿਸ਼ਨੋਈ ਗਰੋਹ ਦੇ ਪੰਜ ਮੈਂਬਰ ਗ੍ਰਿਫਤਾਰ

0
9

ਨਵੀਂ ਦਿਲੀ : ਦਿੱਲੀ ਦੇ ਬਾਹਰਵਾਰ ਬਵਾਨਾ ਉਦਯੋਗਿਕ ਖੇਤਰ ਵਿੱਚ ਹਾਲ ਹੀ ਵਿੱਚ 35 ਸਾਲਾ ਕਾਰੋਬਾਰੀ ਦੇ ਕਤਲ ਦੇ ਸਿਲਸਿਲੇ ਵਿੱਚ ਲਾਰੈਂਸ ਬਿਸ਼ਨੋਈ ਗਰੋਹ ਦੇ ਪੰਜ ਮੈਂਬਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ| ਗੈਂਗਸਟਰਾਂ ਤੇ ਪੁਲਸ ਵਿਚਾਲੇ ਹੋਈ ਗੋਲੀਬਾਰੀ ਦੌਰਾਨ ਇੱਕ ਮੁਲਜ਼ਮ ਦੀ ਲੱਤ ਵਿੱਚ ਗੋਲੀ ਲੱਗੀ| ਪੁਲਸ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਤਿੰਨ ਮੁਲਜ਼ਮਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਜਦਕਿ ਦੋ ਹੋਰਨਾਂ ਨੂੰ ਬਾਅਦ ਵਿੱਚ ਗ੍ਰਿਫਤਾਰ ਕੀਤਾ ਗਿਆ|
ਪਲਾਸਟਿਕ ਦਾਣਾ ਨਿਰਮਾਤਾ ਵੈਭਵ ਗਾਂਧੀ ਦੀ 9 ਫਰਵਰੀ ਨੂੰ ਦੁਪਹਿਰ ਕਰੀਬ 12:50 ਵਜੇ ਡੀ ਐੱਸ ਆਈ ਡੀ ਸੀ ਉਦਯੋਗਿਕ ਖੇਤਰ ਦੇ ਸੈਕਟਰ ਚਾਰ ਵਿੱਚ ਸਥਿਤ ਫੈਕਟਰੀ ਨੇੜੇ ਗੋਲੀ ਮਾਰ ਕੇ ਹ¾ਤਿਆ ਕਰ ਦਿੱਤੀ ਗਈ ਸੀ| ਹਮਲਾਵਰਾਂ ਨੇ ਕਥਿਤ ਤੌਰ ’ਤੇ ਪਹਿਲਾਂ ਪੀੜਤ ਦੀ ਕਾਰ ਦੀਆਂ ਚਾਬੀਆਂ ਖੋਹਣ ਦੀ ਕੋਸ਼ਿਸ਼ ਕੀਤੀ ਅਤੇ ਜਦੋਂ ਉਸ ਨੇ ਵਿਰੋਧ ਕੀਤਾ ਤਾਂ ਉਸ ਦਾ ਲੈਪਟਾਪ ਬੈਗ ਜ਼ਬਰਦਸਤੀ ਖੋਹ ਲਿਆ ਅਤੇ ਫਿਰ ਉਸ ਨੂੰ ਨੇੜਿਓਂ ਗੋਲੀ ਮਾਰ ਦਿੱਤੀ| ਘਟਨਾ ਤੋਂ ਬਾਅਦ ਪੁਲਸ ਨੇ ਗਾਂਧੀ ਦੀ ਕਾਰ ਵਿੱਚੋਂ ਕਰੀਬ ਇੱਕ ਕਰੋੜ ਰੁਪਏ ਵੀ ਬਰਾਮਦ ਕੀਤੇ ਸਨ| ਹਤਿਆ ਤੋਂ ਇੱਕ ਦਿਨ ਬਾਅਦ ਲਾਰੈਂਸ ਬਿਸ਼ਨੋਈ ਗਰੋਹ ਦੇ ਨਾਂਅ ’ਤੇ ਸੋਸ਼ਲ ਮੀਡੀਆ ਪੋਸਟ ਵਿੱਚ ਹਤਿਆ ਦੀ ਜ਼ਿੰਮੇਵਾਰੀ ਲਈ ਗਈ ਸੀ| ਪੋਸਟ ਵਿੱਚ ਦਾਅਵਾ ਕੀਤਾ ਗਿਆ ਕਿ ਹਤਿਆ ਕਾਂਡ ’ਚ ਲਾਰੈਂਸ ਬਿਸ਼ਨੋਈ, ਜਤਿੰਦਰ ਗੋਗੀ ਮਾਨ, ਹਾਸ਼ਿਮ ਬਾਬਾ ਅਤੇ ਕਾਲਾ ਰਾਣਾ ਸਮੇਤ ਕਈ ਗਰੋਹ ਸ਼ਾਮਲ ਸਨ| ਪੁਲਸ ਨੇ ਦੱਸਿਆ ਕਿ ਪੋਸਟ ਵਿੱਚ ਦੋਸ਼ ਲਗਾਇਆ ਗਿਆ ਸੀ ਕਿ ਗਾਂਧੀ ਗਰੋਹ ਦੀਆਂ ਗਤੀਵਿਧੀਆਂ ਵਿੱਚ ਦਖਲ ਦੇ ਰਿਹਾ ਸੀ|