ਮਾਨ ਦੀ ਤਬੀਅਤ ਚਾਣਚੱਕ ਨਾਸਾਜ਼

0
5

ਧੂਰੀ  (ਮੋਹਿਤ ਗਰਗ, ਮਨੋਹਰ ਸੱਗੂ, ਬਿੰਨੀ ਗਰਗ)-  ਧੂਰੀ ਹਲਕੇ ਵਿੱਚ ਐਤਵਾਰ ਇੱਕ ਪ੍ਰੋਗਰਾਮ ਦੌਰਾਨ ਅਚਾਨਕ ਬਲੱਡ ਪ੍ਰੈਸ਼ਰ ਵਧਣ ਕਾਰਨ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੂੰ ਤੁਰੰਤ ਮੁਹਾਲੀ ਦੇ ਫੋਰਟਿਸ ਹਸਪਤਾਲ ਲਿਜਾਇਆ ਗਿਆ। ਸੂਤਰਾਂ ਨੇ ਦੱਸਿਆ ਕਿ ਮਾਨ ਦੁਪਹਿਰ ਕਰੀਬ 3.20 ਵਜੇ ਹਸਪਤਾਲ ਪਹੁੰਚੇ। ਇਸ ਤੋਂ ਪਹਿਲਾਂ ਮਹਾਂ ਸ਼ਿਵਰਾਤਰੀ ‘ਤੇ ਮੁੱਖ ਮੰਤਰੀ ਅਤੇ ਹਲਕਾ ਧੂਰੀ ਦੇ ਵਿਧਾਇਕ ਭਗਵੰਤ ਸਿੰਘ ਮਾਨ, ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਅਤੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਪਿੰਡ ਰਣੀਕੇ ਵਿਖੇ ਸਥਿਤ ਇਤਿਹਾਸਕ ਤੇ ਪ੍ਰਾਚੀਨ ਸ਼੍ਰੀ ਰਣਕੇਸ਼ਵਰ ਮਹਾਂਦੇਵ ਮੰਦਰ ਵਿੱਚ ਨਤਮਸਤਕ ਹੋਏ।ਉਨ੍ਹਾ ਭਗਵਾਨ ਸ਼ਿਵ ਦੀ ਪੂਜਾ-ਅਰਚਨਾ ਕੀਤੀ ਅਤੇ ਸ਼ਿਵਲਿੰਗ ‘’ਤੇ ਜਲ ਅਭਿਸ਼ੇਕ ਕਰਕੇ ਮੱਥਾ ਟੇਕਿਆ।ਉਨ੍ਹਾ ਦੇਸ਼ ਅਤੇ ਸੂਬੇ ਦੀ ਖੁਸ਼ਹਾਲੀ, ਅਮਨ ਅਤੇ ਆਪਸੀ ਭਾਈਚਾਰਕ ਸਾਂਝ ਨੂੰ ਹੋਰ ਮਜ਼ਬੂਤ ਕਰਨ ਲਈ ਭਗਵਾਨ ਮਹਾਂਦੇਵ ਅੱਗੇ ਪ੍ਰਾਰਥਨਾ ਕੀਤੀ। ਮੀਡੀਆ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਕਿ ਉਨ੍ਹਾ ਨੂੰ ਖੁਸ਼ੀ ਹੈ ਕਿ ਉਹ ਆਪਣੇ ਹਲਕੇ ਦੇ ਇਸ ਪਵਿੱਤਰ ਅਸਥਾਨ ‘’ਤੇ ਆਸ਼ੀਰਵਾਦ ਲੈਣ ਪਹੁੰਚੇ।ਇਸ ਮੌਕੇ ਉਨ੍ਹਾ ਨਾਲ ਰਾਜ ਸਭਾ ਮੈਂਬਰ ਰਾਜਿੰਦਰ ਗੁਪਤਾ, ਦਲਵੀਰ ਢਿੱਲੋਂ, ਰਾਜਵੰਤ ਘੁੱਲੀ, ਅਨਵਰ ਭਸੌੜ, ਐਡਵੋਕੇਟ ਹੈਪੀ ਗਰਗ, ਉਦਯੋਗਪਤੀ ਮੱਖਣ ਲਾਲ ਗਰਗ, ਰਾਈਸਿਲਾ ਦੇ ਐੱਮ ਡੀ ਪ੍ਰਸ਼ੋਤਮ ਗਰਗ, ਵਿਜੈ ਗੋਇਲ ਅਤੇ ਹੋਰ ਪ੍ਰਮੁੱਖ ਆਗੂ ਵੀ ਮੌਜੂਦ ਸਨ।