9 ਮਰੀਜ਼ਾਂ ਦੀਆਂ ਕੱਢਣੀਆਂ ਪਈਆਂ ਅੱਖਾਂ ਤੇ 9 ਹੋਏ ਨੇਤਰਹੀਣ

0
10

ਲਖਨਊ : ਉੱਤਰ ਪ੍ਰਦੇਸ਼ ਦੇ ਗੋਰਖਪੁਰ ਵਿੱਚ ਇੱਕ ਅੱਖਾਂ ਦੇ ਕੈਂਪ ਦੌਰਾਨ ਹੋਏ ਅਪਰੇਸ਼ਨਾਂ ਤੋਂ ਬਾਅਦ ਫੈਲੀ ਇਨਫੈਕਸ਼ਨ ਕਾਰਨ 9 ਮਰੀਜ਼ਾਂ ਦੀਆਂ ਅੱਖਾਂ ਕੱਢਣੀਆਂ ਪਈਆਂ, ਜਦ ਕਿ 9 ਹੋਰਨਾਂ ਦੀ ਨਜ਼ਰ ਖਤਮ ਹੋ ਗਈ। ਪ੍ਰਸ਼ਾਸਨ ਨੇ ਹਸਪਤਾਲ ਨੂੰ ਸੀਲ ਕਰ ਦਿੱਤਾ ਹੈ ਤੇ ਮਾਮਲੇ ਦੀ ਜਾਂਚ ਦਾ ਆਦੇਸ਼ ਦਿੱਤੇ ਹਨ। ਸਰਕਾਰੀ ਸੂਤਰਾਂ ਅਨੁਸਾਰ ਨਿਊ ਰਾਜੇਸ਼ ਹਾਈਟੈਕ ਹਸਪਤਾਲ ਵਿੱਚ ਬੀਤੀ ਪਹਿਲੀ ਫਰਵਰੀ ਨੂੰ 30 ਮਰੀਜ਼ਾਂ ਦੇ ਅਪਰੇਸ਼ਨ ਕੀਤੇ ਗਏ ਸਨ। ਸਰਜਰੀ ਤੋਂ 24 ਘੰਟਿਆਂ ਦੇ ਅੰਦਰ ਬਹੁਤਿਆਂ ਮਰੀਜ਼ਾਂ ਨੇ ਬਹੁਤ ਗੰਭੀਰ ਦਰਦ ਹੋਣ ਦੀ ਸ਼ਿਕਾਇਤ ਕੀਤੀ। ਇਨ੍ਹਾਂ ਵਿਚੋਂ 18 ਮਰੀਜ਼ਾਂ ਨੂੰ ਅੱਖਾਂ ਵਿੱਚ ਇਨਫੈਕਸ਼ਨ ਫੈਲ ਜਾਣ ਕਾਰਨ ਦਿੱਲੀ, ਲਖਨਊ ਤੇ ਵਾਰਾਨਸੀ ਦੇ ਹਸਪਤਾਲਾਂ ’ਚ ਲਿਜਾਣ ਲਈ ਕਿਹਾ ਗਿਆ, ਪਰੰਤੂ ਮਰੀਜ਼ਾਂ ਦੀ ਹਾਲਤ ਵਿੱਚ ਕੋਈ ਸੁਧਾਰ ਨਹੀਂ ਹੋਇਆ। ਡਿਸਟਿ੍ਰਕਟ ਮੈਜਿਸਟਰੇਟ ਦੀਪਕ ਮੀਨਾ ਨੇ ਕਿਹਾ ਕਿ ਜੇਕਰ ਹਸਪਤਾਲ ਦੋਸ਼ੀ ਪਾਇਆ ਗਿਆ ਤਾਂ ਉਸ ਦੀ ਰਜਿਸਟ੍ਰੇਸ਼ਨ ਰੱਦ ਕਰ ਦਿੱਤੀ ਜਾਵੇਗੀ। ਚੀਫ ਮੈਡੀਕਲ ਅਫਸਰ ਡਾ ਰਾਜੇਸ਼ ਝਾਅ ਅਨੁਸਾਰ ਅਪਰੇਸ਼ਨਾਂ ਵਿੱਚ ਗੰਭੀਰ ਕੁਤਾਹੀ ਹੋਈ ਹੈ। ਜਾਂਚ ਰਿਪੋਰਟ ਉਪਰੰਤ ਦੋਸ਼ੀਆਂ ਵਿਰੁੱਧ ਕਾਰਵਾਈ ਹੋਵੇਗੀ।