ਆਸਾਮ ’ਚ ਨਹਿਰੂ ਦਾ ਬੁੱਤ ਸੁੱਟਿਆ

0
4

ਗੁਹਾਟੀ : ਕੁਝ ਲੋਕਾਂ ਨੇ ਮੰਗਲਵਾਰ ਆਸਾਮ ਦੇ ਕਛਾਰ ਜ਼ਿਲ੍ਹੇ ਵਿੱਚ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਦਾ ਬੁੱਤ ਸੁੱਟ ਦਿੱਤਾ। ਕਾਂਗਰਸ ਆਗੂ ਪ੍ਰਦੀਪ ਕੁਮਾਰ ਡੇਅ ਨੇ ਕਿਹਾ ਕਿ ਸਵੇਰ ਦੀ ਸੈਰ ਕਰਨ ਵਾਲਿਆਂ ਨੇ ਬੁੱਤ ਡਿੱਗਿਆ ਦੇਖ ਕੇ ਪੁਲਸ ਨੂੰ ਸੂਚਿਤ ਕੀਤਾ। ਅਧਿਕਾਰੀਆਂ ਨੇ ਪਹਿਲਾਂ ਕਿਹਾ ਕਿ ਬੁੱਤ ਆਪਣੇ-ਆਪ ਡਿੱਗਿਆ, ਪਰ ਸੀ ਸੀ ਟੀ ਵੀ ਫੁਟੇਜ਼ ਵਿੱਚ ਕੁਝ ਲੋਕ ਪੌੜੀ ਨਾਲ ਸੁੱਟਦੇ ਨਜ਼ਰ ਆ ਰਹੇ ਹਨ। ਇਹ ਬੁੱਤ 1965 ਵਿੱਚ ਬਣੇ ਨਹਿਰੂ ਕਾਲਜ ਦੇ ਅੱਗੇ 2000 ਵਿੱਚ ਲਾਇਆ ਗਿਆ ਸੀ।
ਜ਼ਿਲ੍ਹੇ ਦੇ ਸਾਬਕਾ ਕਾਂਗਰਸ ਪ੍ਰਧਾਨ ਅਭਿਜੀਤ ਪਾਲ ਨੇ ਕਿਹਾ ਕਿ ਜਿਵੇਂ ਬੰਗਲਾਦੇਸ਼ ਦੇ ਪਹਿਲੇ ਰਾਸ਼ਟਰਪਤੀ ਸ਼ੇਖ ਮੁਜੀਬੁਰ ਰਹਿਮਾਨ ਦਾ ਬੁੱਤ ਸੁੱਟਿਆ ਗਿਆ, ਉਸੇ ਤਰ੍ਹਾਂ ਨਹਿਰੂ ਦਾ ਬੁੱਤ ਸੁੱਟਿਆ ਗਿਆ ਹੈ।