6 ਲੱਖ ਤੋਂ ਵੱਧ ਲੋਕਾਂ ਲਈ ਖੁੱਲ੍ਹੇਗਾ ਕੈਨੇਡਾ ਪੀ ਆਰ ਦਾ ਰਾਹ

0
10

ਓਟਾਵਾ (ਨ ਜ਼ ਸ)-ਸੰਘੀ ਸਰਕਾਰ ਦੇ ਬਜਟ 2026 ਅਤੇ ਨਵੇਂ ‘ਇਮੀਗ੍ਰੇਸ਼ਨ ਲੈਵਲਜ਼ ਪਲਾਨ’ ਅਨੁਸਾਰ ਕੈਨੇਡਾ ਨਿਯਮਤ ਇਮੀਗ੍ਰੇਸ਼ਨ ਦਾਖਲਿਆਂ ਅਤੇ ਅਸਥਾਈ ਨਿਵਾਸੀਆਂ ਲਈ ਇੱਕ ਵਾਰ ਦੀ ਤਬਦੀਲੀ (ਟਰਾਂਜ਼ਿਸ਼ਨ) ਯੋਜਨਾ ਦੇ ਸੁਮੇਲ ਰਾਹੀਂ 2027 ਦੇ ਅੰਤ ਤੱਕ 622,000 ਨਵੇਂ ਪੱਕੇ ਨਿਵਾਸੀਆਂ ਦਾ ਸਵਾਗਤ ਕਰਨ ਦੀ ਯੋਜਨਾ ਬਣਾ ਰਿਹਾ ਹੈ | ਇਮੀਗ੍ਰੇਸ਼ਨ, ਰਿਫਿਊਜੀਜ਼ ਐਂਡ ਸਿਟੀਜ਼ਨਸ਼ਿਪ ਕੈਨੇਡਾ ਦੁਆਰਾ ਕੈਨੇਡਾ ਸਰਕਾਰ ਦੀ ਅਧਿਕਾਰਤ ਵੈੱਬਸਾਈਟ ‘ਤੇ ਸਾਂਝੀ ਕੀਤੀ ਗਈ ਜਾਣਕਾਰੀ ਅਨੁਸਾਰ 5 ਨਵੰਬਰ ਨੂੰ ਐਲਾਨੇ ਗਏ ਇਨ੍ਹਾਂ ਉਪਾਵਾਂ ਦਾ ਮੁੱਖ ਉਦੇਸ਼ 2027 ਦੇ ਅੰਤ ਤੱਕ ਕੈਨੇਡਾ ਵਿੱਚ ਪਹਿਲਾਂ ਤੋਂ ਮੌਜੂਦ 200,000 ਅਸਥਾਈ ਨਿਵਾਸੀਆਂ ਨੂੰ ਪੱਕੀ ਨਿਵਾਸ ਵਿੱਚ ਤਬਦੀਲ ਕਰਨ ਦੀ ਸਹੂਲਤ ਦੇਣਾ ਹੈ | ਇਸ ਦੇ ਨਾਲ ਹੀ 2027 ਵਿੱਚ 422,000 ਨਵੇਂ ਪੱਕੇ ਨਿਵਾਸੀਆਂ ਦੇ ਦਾਖਲੇ ਦਾ ਟੀਚਾ ਵੀ ਮਿੱਥਿਆ ਗਿਆ ਹੈ | ਇਹ ਲੈਵਲਜ਼ ਪਲਾਨ ਨਵੇਂ ਅਸਥਾਈ ਨਿਵਾਸੀਆਂ ਦੇ ਆਗਮਨ ਦੇ ਟੀਚਿਆਂ ਨੂੰ 370,000 ਪ੍ਰਤੀ ਸਾਲ ‘ਤੇ ਸਥਿਰ ਕਰਦਾ ਹੈ | ਇਸ ਵਿੱਚ 2027, 2028 ਅਤੇ 2029 ਦੌਰਾਨ ਹਰ ਸਾਲ 220,000 ਨਵੇਂ ਕਾਮੇ ਅਤੇ 150,000 ਤੱਕ ਨਵੇਂ ਅੰਤਰਰਾਸ਼ਟਰੀ ਵਿਦਿਆਰਥੀ ਸ਼ਾਮਲ ਹਨ |
2027 ਲਈ ਅਸਥਾਈ ਨਿਵਾਸੀਆਂ ਦੇ ਟੀਚੇ ਵਿੱਚ ਸ਼ਾਮਲ 220,000 ਕਾਮਿਆਂ ਦੀਆਂ ਥਾਵਾਂ ਵਿੱਚੋਂ 50,000 ਥਾਵਾਂ ‘ਟੈਂਪਰੇਰੀ ਫੌਰਨ ਵਰਕਰ ਪ੍ਰੋਗਰਾਮ’ ਲਈ ਅਲਾਟ ਕੀਤੀਆਂ ਗਈਆਂ ਹਨ | 200,000 ਟਰਾਂਜ਼ਿਸ਼ਨ ਥਾਵਾਂ ਵਿੱਚੋਂ 100,000 ਥਾਵਾਂ ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ ਸਹਿਯੋਗ ਨਾਲ ਐਕਸਪ੍ਰੈੱਸ ਐਂਟਰੀ ਅਤੇ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਰਾਹੀਂ ਕੁਸ਼ਲ ਕਾਮਿਆਂ ਲਈ ਰਾਖਵੀਆਂ ਕੀਤੀਆਂ ਜਾਣਗੀਆਂ |