ਪੱਟੀ/ ਭਿੱਖੀਵਿੰਡ/ ਖਾਲੜਾ (ਬਲਦੇਵ ਸਿੰਘ ਸੰਧੂ /ਸ਼ਮਸ਼ੇਰ ਸਿੰਘ ਯੋਧਾ/ ਲਖਵਿੰਦਰ ਸਿੰਘ ਗੋਲਣ/ਰਣਬੀਰ ਸਿੰਘ ਗੋਲਣ)-ਪਾਕਿਸਤਾਨ ਤੋਂ ਡਰੋਨ ਰਾਹੀਂ ਭਾਰਤ ਵਿੱਚ ਹਥਿਆਰ, ਹੈਰੋਇਨ, ਇਮੂਲੇਸ਼ਨ ਮੰਗਵਾਉਣ ਲਈ 528 ਗ੍ਰਾਮ ਹੈਰੋਇਨ ਸਮੇਤ 2 ਅੰਤਰਰਾਸ਼ਟਰੀ ਸਮੱਗਲਰਾਂ ਨੂੰ ਸੋਮਵਾਰ ਕਾਬੂ ਕੀਤਾ ਗਿਆ ਅਤੇ ਬਾਕੀ 3 ਸਮੱਗਲਰਾਂ ਦੀ ਪੁਲਸ ਵੱਲੋਂ ਭਾਲ ਕੀਤੀ ਜਾ ਰਹੀ ਹੈ। ਇਸ ਮੌਕੇ ਐੱਸ ਐੱਸ ਪੀ ਤਰਨ ਤਾਰਨ ਰਣਜੀਤ ਸਿੰਘ ਢਿੱਲੋਂ ਅਤੇ ਐੱਸ ਪੀ (ਇਨਵੈਸਟੀਗੇਸ਼ਨ) ਵਿਸ਼ਾਲਜੀਤ ਸਿੰਘ ਨੇ ਦੱਸਿਆ ਕਿ ਡੀ ਐੱਸ ਪੀ ਪ੍ਰੀਤਇੰਦਰ ਸਿੰਘ ਅਤੇ ਐੱਸ ਆਈ ਚਰਨ ਸਿੰਘ ਨੂੰ ਪਿੰਡ ਪਹੂਵਿੰਡ ਦੇ ਪੁਲ ਸੂਆ ਨੇੜੇ ਨਾਕਾਬੰਦੀ ਦੌਰਾਨ ਸੂਚਨਾ ਮਿਲੀ ਸੀ ਕਿ ਹਰਜਿੰਦਰ ਸਿੰਘ ਉਰਫ ਹਥੌੜੀ ਵਾਸੀ ਵਾਂ ਤਾਰਾ ਸਿੰਘ, ਜੋਰਾ ਸਿੰਘ ਵਾਂ ਤਾਰਾ ਸਿੰਘ, ਗੁਰਲਾਲ ਸਿੰਘ ਵਾਂ ਤਾਰਾ ਸਿੰਘ ਅਤੇ ਫਰੀਦਕੋਟ ਜੇਲ੍ਹ ’ਚ ਬੰਦ ਬਲਰਾਜ ਸਿੰਘ ਵਾਸੀ ਰਾਜੋਕੇ ਅਤੇ ਬਿਕਰਮਜੀਤ ਸਿੰਘ ਉਰਫ ਗੋਰਾ ਵਾਸੀ ਕੱਕੜ ਮੰਝ, ਥਾਣਾ ਲੋਪੋਕੇ ਨੇ ਆਪਣੇ ਹੋਰ ਸਾਥੀਆਂ ਨਾਲ ਮਿਲ ਕੇ ਇਕ ਗਰੋਹ ਬਣਾਇਆ ਹੈ। ਉਹ ਪਾਕਿਸਤਾਨ ਤੋਂ ਡਰੋਨਾਂ ਰਾਹੀਂ ਆਪਣੇ ਸਾਥੀ ਸਮੱਗਲਰਾਂ ਤੋਂ ਇਮੂਲੇਸ਼ਨ ਅਤੇ ਹੈਰੋਇਨ ਲਿਆ ਕੇ ਪੰਜਾਬ ਦੇ ਵੱਖ-ਵੱਖ ਜ਼ਿਲ੍ਹਿਆਂ ਵਿੱਚ ਵੇਚਦਾ ਸੀ ਅਤੇ ਆਪਣੇ ਮੋਟਰਸਾਈਕਲਾਂ ’ਤੇ ਵੀ ਸਪਲਾਈ ਕਰਦਾ ਸੀ। ਐੱਸ ਐੱਸ ਪੀ ਢਿੱਲੋਂ ਨੇ ਦੱਸਿਆ ਕਿ ਪੁਲਸ ਨੇ ਹਰਜਿੰਦਰ ਸਿੰਘ ਉਰਫ ਹਥੌੜੀ ਨੂੰ ਕਾਬੂ ਕਰਕੇ 273 ਗ੍ਰਾਮ ਹੈਰੋਇਨ ਅਤੇ ਜੋਰਾ ਸਿੰਘ ਨੂੰ ਗਿ੍ਰਫਤਾਰ ਕਰਕੇ 255 ਗ੍ਰਾਮ, ਕੁੱਲ 528 ਗ੍ਰਾਮ ਹੈਰੋਇਨ ਬਰਾਮਦ ਕੀਤੀ ਹੈ ਅਤੇ ਥਾਣਾ ਭਿੱਖੀਵਿੰਡ ਵਿਖੇ ਅਸਲਾ ਐਕਟ ਤਹਿਤ ਮਾਮਲਾ ਦਰਜ ਕਰਕੇ ਅਦਾਲਤ ਵਿੱਚ ਪੇਸ ਕਰਕੇ ਉਨ੍ਹਾਂ ਦਾ 3 ਦਿਨ ਦਾ ਰਿਮਾਂਡ ਹਾਸਲ ਕੀਤਾ ਗਿਆ ਹੈ। ਰਿਮਾਂਡ ਦੌਰਾਨ ਹੋਰ ਵੀ ਖੁਲਾਸੇ ਹੋਣ ਦੀ ਸੰਭਾਵਨਾ ਹੈ ਅਤੇ ਬਾਕੀ ਮੁਲਜ਼ਮਾਂ ਨੂੰ ਫੜ ਕੇ ਉਨ੍ਹਾਂ ਦੀ ਗਿ੍ਰਫਤਾਰੀ ਲਈ ਪੁਲਸ ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। ਇਸ ਤੋਂ ਇਲਾਵਾ ਐੱਸ ਐੱਸ ਪੀ ਤਰਨ ਤਾਰਨ ਰਣਜੀਤ ਸਿੰਘ ਢਿੱਲੋਂ ਨੇ ਦੱਸਿਆ ਕਿ ਮੁੱਖ ਮੁਲਜ਼ਮ ਹਰਜਿੰਦਰ ਸਿੰਘ ਉਰਫ ਹਥੌੜੀ ਵਾਸੀ ਵਾਂ ਤਾਰਾ ਸਿੰਘ ਖਿਲਾਫ ਥਾਣਾ ਖਾਲੜਾ ਵਿੱਚ 2014 ਵਿੱਚ 600 ਗ੍ਰਾਮ ਹੈਰੋਇਨ ਅਤੇ 17 ਕਿਲੋ 240 ਗ੍ਰਾਮ ਹੈਰੋਇਨ, 200 ਗ੍ਰਾਮ ਅਫੀਮ ਦੇ ਮਾਮਲੇ ਵਿੱਚ ਕੇਸ ਦਰਜ, 1 ਮੈਗਜ਼ੀਨ 12 ਬੋਰ ਸਮੇਤ ਇਕ ਰਾਈਫਲ ਏ ਕੇ 12, 6 ਜ਼ਿੰਦਾ ਕਾਰਤੂਸ ਅਤੇ 310 ਗ੍ਰਾਮ ਨਸ਼ੀਲਾ ਪਾਊਡਰ ਸਮੇਤ ਥਾਣਾ ਜਗਰਾਓਂ ਜ਼੍ਹਿਲਾ ਲੁਧਿਆਣਾ ਵਿਖੇ 2014 ਅਤੇ 2014 ’ਚ ਥਾਣਾ ਜਗਰਾਓਂ ਵਿਖੇ 296 ਗ੍ਰਾਮ ਨਸ਼ੀਲਾ ਪਾਊਡਰ ਅਤੇ 2014 ’ਚ ਮੋਬਾਇਲ ਫੋਨ ਥਾਣਾ ਸਿਟੀ ਫਰੀਦਕੋਟ 2021 ਵਿੱਚ ਇਸ ਮਾਮਲੇ ਵਿੱਚ ਧਾਰਾ 52 ਏ ਤਹਿਤ ਕੇਸ ਦਰਜ ਹੈ। ਸਾਲ 2016 ਵਿੱਚ 1 ਕਿਲੋ 98 ਗ੍ਰਾਮ ਹੈਰੋਇਨ ਦੀ ਬਰਾਮਦਗੀ ਸੰਬੰਧੀ ਐੱਨ ਸੀ ਬੀ ਏਜੰਸੀ ਵੱਲੋਂ ਕੇਸ ਦਰਜ ਕੀਤਾ ਗਿਆ ਸੀ। ਉਨ੍ਹਾ ਕਿਹਾ ਕਿ ਫਰਾਰ ਹੋਏ ਬਾਕੀ ਸਾਥੀ ਵੀ ਜਲਦ ਹੀ ਪੁਲਸ ਦੀ ਗਿ੍ਰਫਤ ਵਿੱਚ ਹੋਣਗੇ।