ਨਵੀਂ ਦਿੱਲੀ : ਕੇਂਦਰੀ ਭਾਜਪਾ ਲੀਡਰਸ਼ਿਪ ਨੇ ਉੱਤਰਾਖੰਡ ਦੇ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੂੰ ਦਿੱਲੀ ਤਲਬ ਕੀਤਾ ਹੈ, ਜਿਸ ਨਾਲ ਰਾਜ ਮੰਤਰੀ ਮੰਡਲ ’ਚ ਤਬਦੀਲੀ ਦੀਆਂ ਕਿਆਸਰਾਈਆਂ ਸ਼ੁਰੂ ਹੋ ਗਈਆਂ ਹਨ। ਧਾਮੀ ਦੀ ਦਸ ਦਿਨਾਂ ਦੇ ਅੰਦਰ ਦਿੱਲੀ ਦੀ ਇਹ ਦੂਜੀ ਫੇਰੀ ਹੈ। ਪੌੜੀ ਗੜ੍ਹਵਾਲ ਦੇ ਭਾਜਪਾ ਆਗੂ ਦੇ ਪੁੱਤਰ ਪੁਲਕਿਤ ਦੇ ਰਿਜ਼ਾਰਟ ਵਿਚ ਨੌਕਰੀ ਕਰਦੀ 19 ਸਾਲਾ ਅੰਕਿਤਾ ਦੇ ਕਤਲ ਤੋਂ ਬਾਅਦ ਸਿਰਫ ਭਾਜਪਾ ਹੀ ਨਹੀਂ, ਆਰ ਐੱਸ ਐੱਸ ਵੀ ਉਤਰਾਖੰਡ ਦੀ ਭਾਜਪਾ ਸਰਕਾਰ ਤੋਂ ਨਾਖੁਸ਼ ਹੈ। ਸੂਤਰਾਂ ਨੇ ਕਿਹਾ ਕਿ ਪਾਰਟੀ ਦੇ ਕੇਂਦਰੀ ਆਗੂ ਪ੍ਰਦਰਸ਼ਨਾਂ ਅਤੇ ਅੰਦੋਲਨਾਂ ਤੋਂ ਚਿੰਤਤ ਹਨ।