ਨਵੀਂ ਦਿੱਲੀ : ਕੇਂਦਰ ਸਰਕਾਰ ਨੇ ਸੀ ਬੀ ਆਈ ਦੇ ਜਾਇੰਟ ਡਾਇਰੈਕਟਰਾਂ ਰਾਕੇਸ਼ ਅਗਰਵਾਲ ਅਤੇ ਸੰਪਤ ਮੀਨਾ ਦੇ ਕਾਰਜਕਾਲ ’ਚ ਵਾਧਾ ਕੀਤਾ ਹੈ। ਮੰਤਰੀ ਮੰਡਲ ਦੀ ਨਿਯੁਕਤੀ ਕਮੇਟੀ ਨੇ ਅਗਰਵਾਲ ਦੇ ਕਾਰਜਕਾਲ ਨੂੰ 2 ਸਤੰਬਰ 2022 ਤੋਂ ਬਾਅਦ ਛੇ ਮਹੀਨਿਆਂ ਲਈ ਵਧਾਉਣ ਦੀ ਪ੍ਰਵਾਨਗੀ ਦਿੱਤੀ ਹੈ। ਅਗਰਵਾਲ ਹਿਮਾਚਲ ਪ੍ਰਦੇਸ਼ ਕੇਡਰ ਦੇ 1994 ਬੈਚ ਦੇ ਆਈ ਪੀ ਐੱਸ ਅਧਿਕਾਰੀ ਹਨ। ਕਮੇਟੀ ਨੇ ਝਾਰਖੰਡ ਕੇਡਰ ਦੇ 1994 ਬੈਚ ਦੇ ਆਈ ਪੀ ਐੱਸ ਅਧਿਕਾਰੀ ਮੀਨਾ ਦਾ ਕਾਰਜਕਾਲ 21 ਸਤੰਬਰ, 2024 ਤੱਕ ਵਧਾਉਣ ਨੂੰ ਪ੍ਰਵਾਨਗੀ ਦਿੱਤੀ ਹੈ।