ਸ਼ਰਜੀਲ ਭਰਾ ਦੇ ਵਿਆਹ ਲਈ ਪਿੰਡ ਪੁੱਜਾ

0
4

ਜਹਾਨਾਬਾਦ (ਬਿਹਾਰ) : 2020 ਦੇ ਦਿੱਲੀ ਦੰਗਿਆਂ ਦੀ ਸਾਜ਼ਿਸ਼ ਦੇ ਮਾਮਲੇ ਵਿੱਚ ਛੇ ਸਾਲਾਂ ਤੋਂ ਤਿਹਾੜ ਜੇਲ੍ਹ ‘ਚ ਬੰਦ ਮੁਲਜ਼ਮ ਸ਼ਰਜੀਲ ਇਮਾਮ 10 ਦਿਨਾਂ ਦੀ ਅੰਤਰਮ ਜ਼ਮਾਨਤ ਮਿਲਣ ‘ਤੇ ਆਪਣੇ ਛੋਟੇ ਭਰਾ ਦੇ ਵਿਆਹ ਵਿੱਚ ਸ਼ਾਮਲ ਹੋਣ ਅਤੇ ਬਿਮਾਰ ਮਾਂ ਨਾਲ ਸਮਾਂ ਬਿਤਾਉਣ ਲਈ ਜੱਦੀ ਪਿੰਡ ਕਾਕੋ ਪਹੁੰਚਿਆ। ਸ਼ਰਜੀਲ ਦੇ ਭਰਾ ਮੁਜ਼ੰਮਿਲ ਇਮਾਮ ਦਾ ਵਿਆਹ 25 ਮਾਰਚ ਨੂੰ ਹੈ।