ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਆਗਰਾ ਵਿਕਾਸ ਅਥਾਰਟੀ ਨੂੰ ਤਾਜ ਮਹਿਲ ਦੀ ਚਾਰਦੀਵਾਰੀ ਤੋਂ 500 ਮੀਟਰ ਦੇ ਦਾਇਰੇ ’ਚ ਸਾਰੀਆਂ ਵਪਾਰਕ ਸਰਗਰਮੀਆਂ ਨੂੰ ਬੰਦ ਕਰਨ ਦੇ ਨਿਰਦੇਸ਼ ਦਿੱਤੇ ਹਨ। ਸੀਨੀਅਰ ਵਕੀਲ ਏ ਡੀ ਐੱਨ ਰਾਓ ਨੇ ਜਸਟਿਸ ਸੰਜੇ ਕਿਸ਼ਨ ਕੌਲ ਅਤੇ ਅਭੈ ਐੱਸ ਦੀ ਬੈਂਚ ਅੱਗੇ ਕਿਹਾ ਕਿ ਤਾਜ ਮਹਿਲ ਨੇੜੇ ਸਾਰੀਆਂ ਵਪਾਰਕ ਸਰਗਰਮੀਆਂ ’ਤੇ ਰੋਕ ਲਗਾਉਣ ਲਈ ਨਿਰਦੇਸ਼ ਜਾਰੀ ਕੀਤੇ ਜਾਣੇ ਚਾਹੀਦੇ ਹਨ। ਸੁਪਰੀਮ ਕੋਰਟ ਨੂੰ ਦੱਸਿਆ ਗਿਆ ਸੀ ਕਿ ਮਈ 2000 ’ਚ ਵੀ ਅਜਿਹਾ ਹੁਕਮ ਜਾਰੀ ਕੀਤਾ ਗਿਆ ਸੀ। ਤਾਜ ਮਹਿਲ ਦੇ ਪੰਜ ਸੌ ਮੀਟਰ ਦੇ ਦਾਇਰੇ ਵਿਚ ਅਜਿਹੀ ਕਿਸੇ ਵੀ ਸਰਗਰਮੀ ਦੀ ਮਨਾਹੀ ਹੈ, ਜਿਸ ਨਾਲ ਇਸ ਦੀ ਦਿਖ ਪ੍ਰਭਾਵਤ ਹੁੰਦੀ ਹੋਵੇ।