ਬਠਿੰਡਾ : ਅਜੀਬੋ-ਗਰੀਬ ਪ੍ਰਦਰਸ਼ਨ ਕਰਨ ਲਈ ਮਸ਼ਹੂਰ ਸਾਬਕਾ ਕੌਂਸਲਰ ਵਿਜੇ ਕੁਮਾਰ ਸਨਿੱਚਰਵਾਰ ਡਾਕੂ ਦੇ ਭੇਸ ਵਿੱਚ ਗੈਸ ਸਿਲੰਡਰ ਲੁੱਟਣ ਲਈ ਘੁੰਮਦਾ ਰਿਹਾ। ਇਸ ਦੌਰਾਨ ਸਾਈਕਲ ‘ਤੇ ਗੈਸ ਸਿਲੰਡਰ ਲੈ ਕੇ ਜਾ ਰਿਹਾ ਬੰਦਾ ਦਿੱਸ ਪਿਆ ਤੇ ਉਸ ਨੇ ਸ਼ਰੇਆਮ ਉਸ ਦਾ ਸਿਲੰਡਰ ਲੁੱਟ ਲਿਆ। ਵਿਜੇ ਨੇ ਕਿਹਾ ਕਿ ਉਹ ਵਾਰ-ਵਾਰ ਕੋਸ਼ਿਸ਼ਾਂ ਕਰਨ ਦੇ ਬਾਵਜੂਦ ਸਿਲੰਡਰ ਹਾਸਲ ਕਰਨ ਵਿੱਚ ਅਸਮਰੱਥ ਰਿਹਾ ਹੈ। ਉਸ ਦੀ ਪਤਨੀ ਚੁੱਲ੍ਹੇ ‘ਤੇ ਰੋਟੀਆਂ ਪਕਾਉਣ ਲਈ ਮਜਬੂਰ ਹੈ। ਗੈਸ ਏਜੰਸੀ ‘ਤੇ ਅਜੇ ਤੱਕ ਉਸ ਦੇ ਸਿਲੰਡਰ ਦੀ ਵਾਰੀ ਨਹੀਂ ਆਈ। ਇਸ ਲਈ ਉਸ ਨੇ ਸਿਲੰਡਰ ਲੁੱਟ ਲਿਆ।
ਇੰਜਣ ‘ਚ ਨੁਕਸ ਕਾਰਨ ਐਮਰਜੈਂਸੀ ਐਲਾਨੀ
ਨਵੀਂ ਦਿੱਲੀ : ਵਿਸ਼ਾਖਾਪਟਨਮ ਤੋਂ ਕੌਮੀ ਰਾਜਧਾਨੀ ਲਈ ਉਡਾਣ ਭਰ ਰਹੇ ਇੰਡੀਗੋ ਦੇ ਇੱਕ ਜਹਾਜ਼ ਦਾ ਇੰਜਣ ਹਵਾ ਵਿੱਚ ਫੇਲ੍ਹ ਹੋਣ ਦੀ ਰਿਪੋਰਟ ਤੋਂ ਬਾਅਦ ਸਨਿੱਚਰਵਾਰ ਸਵੇਰੇ ਦਿੱਲੀ ਹਵਾਈ ਅੱਡੇ ‘ਤੇ ਪੂਰੀ ਐਮਰਜੈਂਸੀ ਦਾ ਐਲਾਨ ਕਰ ਦਿੱਤਾ ਗਿਆ।ਜਹਾਜ਼, ਜਿਸ ਵਿੱਚ 161 ਵਿਅਕਤੀ ਸਵਾਰ ਸਨ, ਦੇ ਇੱਕ ਇੰਜਣ ਵਿੱਚ ਉਡਾਣ ਦੌਰਾਨ ਸਮੱਸਿਆ ਆ ਗਈ। ਸਵੇਰੇ 10:39 ਵਜੇ ਐਮਰਜੈਂਸੀ ਦਾ ਐਲਾਨ ਕੀਤਾ ਗਿਆ, ਜਦੋਂ ਜਹਾਜ਼ ਦਿੱਲੀ ਦੇ ਨੇੜੇ ਪਹੁੰਚ ਰਿਹਾ ਸੀ। ਜਹਾਜ਼ ਸਵੇਰੇ 10:54 ਵਜੇ ਸੁਰੱਖਿਅਤ ਉੱਤਰ ਗਿਆ।
ਗੰਨਾ ਕਿਸਾਨਾਂ ਨੇ ਬਚਾਇਆ : ਮੋਦੀ
ਗੌਤਮ ਬੁੱਧ ਨਗਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸਨਿੱਚਰਵਾਰ ਨੋਟ ਕੀਤਾ ਕਿ ਪੈਟਰੋਲ ਵਿੱਚ ਇਥਾਨੋਲ ਦੀ ਮਿਲਾਵਟ (ਬਲੈਂਡਿੰਗ) ਨੇ ਭਾਰਤ ਨੂੰ ਕੱਚੇ ਤੇਲ ਦੀ ਦਰਾਮਦ ‘ਤੇ ਆਪਣੀ ਨਿਰਭਰਤਾ ਘਟਾਉਣ ਵਿੱਚ ਮਦਦ ਕੀਤੀ ਹੈ। ਜੇ ਪੈਟਰੋਲ ਦੇ ਨਾਲ ਇਹ ਮਿਲਾਵਟ ਨਾ ਹੁੰਦੀ, ਤਾਂ ਸਾਨੂੰ ਵਿਦੇਸ਼ਾਂ ਤੋਂ 4.5 ਕਰੋੜ ਬੈਰਲ ਯਾਨੀ 700 ਕਰੋੜ ਲੀਟਰ ਦਰਾਮਦ ਕਰਨਾ ਪੈਣਾ ਸੀ। ਜੇਵਰ ਵਿੱਚ ਨੋਇਡਾ ਇੰਟਰਨੈਸ਼ਨਲ ਏਅਰਪੋਰਟ ਦੇ ਪਹਿਲੇ ਪੜਾਅ ਦੇ ਉਦਘਾਟਨੀ ਸਮਾਰੋਹ ਨੂੰ ਸੰਬੋਧਨ ਕਰਦਿਆਂ ਮੋਦੀ ਨੇ ਪੈਟਰੋਲ ਵਿੱਚ 20 ਫੀਸਦੀ ਇਥਾਨੋਲ ਬਲੈਂਡਿੰਗ ਵਿੱਚ ਸਹਾਇਤਾ ਕਰਨ ਲਈ ਗੰਨਾ ਕਿਸਾਨਾਂ ਦਾ ਧੰਨਵਾਦ ਕੀਤਾ।