ਨਵੀਂ ਦਿੱਲੀ : ਲਾਲੂ ਪ੍ਰਸਾਦ ਯਾਦਵ ਨੇ ਕਿਹਾ ਹੈ ਕਿ ਰਾਸ਼ਟਰੀ ਸੋਇਮਸੇਵਕ ਸੰਘ (ਆਰ ਐੱਸ ਐੱਸ) ਉੱਤੇ ਵੀ ਪਾਬੰਦੀ ਲੱਗਣੀ ਚਾਹੀਦੀ ਹੈ, ਕਿਉਕਿ ਉਹ ਵੀ ਪੂਰੇ ਦੇਸ਼ ਵਿਚ ਹਿੰਦੂ ਫਿਰਕਾਪ੍ਰਸਤੀ ਫੈਲਾਉਣ ਦਾ ਕੰਮ ਕਰ ਰਹੀ ਹੈ। ਇਸ ਤੋਂ ਪਹਿਲਾਂ ਕਾਂਗਰਸ ਸਾਂਸਦ ਕੇ ਸੁਰੇਸ਼ ਨੇ ਕਿਹਾ ਸੀ ਕਿ ਪੀ ਐੱਫ ਆਈ ਉੱਤੇ ਪਾਬੰਦੀ ਕੋਈ ਉਪਾਅ ਨਹੀਂ। ਆਰ ਐੱਸ ਐੱਸ ਤੇ ਪੀ ਐੱਫ ਆਈ ਦੋਨੋਂ ਇੱਕੋ ਜਿਹੀਆਂ ਹਨ, ਇਸ ਲਈ ਦੋਹਾਂ ’ਤੇ ਪਾਬੰਦੀ ਲੱਗਣੀ ਚਾਹੀਦੀ ਹੈ।