ਇੱਕ ਘੰਟੇ ਦਾ ਸਫਰ 15 ਮਿੰਟ ‘ਚ

0
12

ਨਵੀਂ ਦਿੱਲੀ : ਦਿੱਲੀ ਅਤੇ ਗੁਰੂਗ੍ਰਾਮ ਵਿਚਕਾਰ ਰੋਜ਼ਾਨਾ ਟਰੈਫਿਕ ਜਾਮ ਤੋਂ ਛੁਟਕਾਰਾ ਦਿਵਾਉਣ ਲਈ ਕੇਂਦਰ ਸਰਕਾਰ ਨੇ ਵੱਡੀ ਯੋਜਨਾ ਤਿਆਰ ਕੀਤੀ ਹੈ, ਜਿਸ ਤਹਿਤ ਮਹਿਰੌਲੀ-ਗੁਰੂਗ੍ਰਾਮ (ਐੱਮ ਜੀ) ਰੋਡ ਸਮੇਤ ਤਿੰਨ ਮੁੱਖ ਹਾਈਵੇਅ ਨੂੰ ਸਿਗਨਲ-ਫ੍ਰੀ (ਬਿਨਾਂ ਲਾਲ ਬੱਤੀ) ਬਣਾਇਆ ਜਾਵੇਗਾ।
ਇਸ ਨਾਲ ਭੀੜ ਵਾਲੇ ਸਮੇਂ ਦੌਰਾਨ ਇੱਕ ਘੰਟੇ ਦਾ ਸਫਰ ਘਟ ਕੇ ਸਿਰਫ 15 ਮਿੰਟ ਦਾ ਰਹਿ ਜਾਵੇਗਾ। ਕੇਂਦਰੀ ਰਾਜ ਮੰਤਰੀ ਹਰਸ਼ ਮਲਹੋਤਰਾ ਨੇ ਦੱਸਿਆ ਕਿ ਆਸ਼ਰਮ-ਬਦਰਪੁਰ ਅਤੇ ਮਹਿਰੌਲੀ-ਗੁਰੂਗ੍ਰਾਮ ਵਰਗੇ ਇਲਾਕਿਆਂ ਵਿੱਚ ਕਈ ਫਲਾਈ ਓਵਰ ਅਤੇ ਨਵੇਂ ਇੰਟਰਚੇਂਜ ਬਣਾਏ ਜਾਣਗੇ।
ਇਸ ਦੇ ਨਾਲ ਹੀ ਗੁਰੂਗ੍ਰਾਮ ਦੇ ਇਫਕੋ ਚੌਕ ਨੂੰ ਇੱਕ ਵੱਡਾ ਟ੍ਰਾਂਜ਼ਿਟ ਹੱਬ ਬਣਾਇਆ ਜਾ ਰਿਹਾ ਹੈ। ਐੱਮ-ਜੀ ਰੋਡ ਤੋਂ ਲਾਲ ਬੱਤੀਆਂ ਹਟਾ ਦਿੱਤੀਆਂ ਜਾਣਗੀਆਂ, ਤਾਂ ਜੋ ਗੱਡੀਆਂ ਬਿਨਾਂ ਰੁਕੇ ਚੱਲ ਸਕਣ। ਮਾਹਰਾਂ ਦਾ ਮੰਨਣਾ ਹੈ ਕਿ ਸਫਰ ਸੌਖਾ ਹੋਣ ਕਾਰਨ ਗੁਰੂਗ੍ਰਾਮ ਵਿੱਚ ਕਿਰਾਏ ਦੇ ਮਕਾਨਾਂ ਦੀ ਮੰਗ ਵਧੇਗੀ ਅਤੇ ਦਿੱਲੀ ਵਿੱਚ ਕੰਮ ਕਰਨ ਵਾਲੇ ਲੋਕ ਗੁਰੂਗ੍ਰਾਮ ਰਹਿਣਾ ਪਸੰਦ ਕਰਨਗੇ।