ਜੰਮੂ : ਊਧਮਪੁਰ ਸ਼ਹਿਰ ਵਿਚ 8 ਘੰਟਿਆਂ ਵਿਚ ਦੋ ਬੱਸਾਂ ’ਚ ਧਮਾਕੇ ਹੋਏ। ਪਹਿਲਾ ਧਮਾਕਾ ਬੁੱਧਵਾਰ ਰਾਤ ਦੋਮੇਲ ਚੌਕ ’ਤੇ ਪੈਟਰੋਲ ਪੰਪ ਕੋਲ ਖਾਲੀ ਖੜ੍ਹੀ ਬੱਸ ਵਿਚ ਹੋਇਆ। ਇਸ ਨਾਲ ਦੋ ਵਿਅਕਤੀ ਜ਼ਖਮੀ ਹੋ ਗਏ। ਦੂਜਾ ਧਮਾਕਾ ਵੀਰਵਾਰ ਸਵੇਰੇ ਕਰੀਬ 6 ਵਜੇ ਬੱਸ ਸਟੈਂਡ ’ਤੇ ਖਾਲੀ ਖੜ੍ਹੀ ਬੱਸ ਵਿਚ ਹੋਇਆ। ਇਸ ਨਾਲ ਕੋਈ ਜ਼ਖਮੀ ਨਹੀਂ ਹੋਇਆ।
ਧਮਾਕਿਆਂ ਤੋਂ ਬਾਅਦ ਸੁਰੱਖਿਆ ਏਜੰਸੀਆਂ ਨੇ ‘ਹਾਈ ਅਲਰਟ’ ਜਾਰੀ ਕਰ ਦਿੱਤਾ ਹੈ। ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ 4 ਅਕਤੂਬਰ ਤੋਂ ਜੰਮੂ-ਕਸ਼ਮੀਰ ਦੇ ਦੌਰੇ ’ਤੇ ਆ ਰਹੇ ਹਨ। ਉਨ੍ਹਾ 30 ਸਤੰਬਰ ਨੂੰ ਜੰਮੂ-ਕਸ਼ਮੀਰ ਦੇ ਤਿੰਨ ਦਿਨਾਂ ਦੌਰੇ ’ਤੇ ਆਉਣਾ ਸੀ ਅਤੇ ਪਹਿਲੀ ਅਕਤੂਬਰ ਨੂੰ ਰਾਜੌਰੀ ਤੇ 2 ਅਕਤੂਬਰ ਨੂੰ ਬਾਰਾਮੂਲਾ ’ਚ ਰੈਲੀਆਂ ਕਰਨੀਆਂ ਸਨ। ਹਾਲਾਂਕਿ ਬਾਅਦ ਵਿੱਚ ਦੌਰੇ ਦੇ ਪ੍ਰੋਗਰਾਮ ’ਚ ਫੇਰਬਦਲ ਕੀਤਾ ਗਿਆ।