ਪ੍ਰਧਾਨਗੀ ਚੋਣ ‘ਚ ਖੜਗੇ ਬਨਾਮ ਥਰੂਰ

0
303

ਨਵੀਂ ਦਿੱਲੀ : ਕਾਂਗਰਸ ਪਾਰਟੀ ਦੇ ਕੌਮੀ ਪ੍ਰਧਾਨ ਦੀ ਚੋਣ ‘ਚ ਸੀਨੀਅਰ ਕਾਂਗਰਸੀ ਆਗੂ ਮੱਲਿਕਾਰਜੁਨ ਖੜਗੇ (80) ਅਤੇ ਸ਼ਸ਼ੀ ਥਰੂਰ ਵਿਚਾਲੇ ਮੁਕਾਬਲਾ ਹੋਵੇਗਾ | ਦੋਹਾਂ ਆਗੂਆਂ ਨੇ ਸ਼ੁੱਕਰਵਾਰ ਨਾਮਜ਼ਦਗੀਆਂ ਦੇ ਆਖਰੀ ਦਿਨ ਨਾਮਜ਼ਦਗੀ ਕਾਗਜ਼ ਦਾਖਲ ਕੀਤੇ |
ਖੜਗੇ ਦੇ ਪ੍ਰਸਤਾਵਕਾਂ ‘ਚ ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ, ਮੱਧ ਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਦਿਗਵਿਜੈ ਸਿੰਘ ਅਤੇ ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਸ਼ਾਮਲ ਸਨ | ਨਾਮਜ਼ਦਗੀ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਦੌਰਾਨ ਖੜਗੇ ਨੇ ਕਿਹਾ-ਮੈਂ ਬਦਲਾਅ ਲਈ ਪ੍ਰਧਾਨਗੀ ਦੀ ਚੋਣ ਲੜ ਰਿਹਾ ਹਾਂ | ਮੈਂ ਸਾਰਿਆਂ ਨੂੰ ਸਮਰਥਨ ਦੇਣ ਦੀ ਅਪੀਲ ਕਰਦਾ ਹਾਂ |
ਸੰਭਾਵਨਾ ਹੈ ਕਿ ਉਨ੍ਹਾ ਦੇ ਨਾਂਅ ‘ਤੇ ਪਾਰਟੀ ਆਗੂਆਂ ‘ਚ ਸਹਿਮਤੀ ਬਣ ਸਕਦੀ ਹੈ, ਕਿਉਂਕਿ ਉਨ੍ਹਾ ਨੂੰ ਪਾਰਟੀ ਦੇ ਨਾਰਾਜ਼ ਆਗੂਆਂ ਦੇ ਬਣੇ ਜੀ-23 ਗਰੁੱਪ ਸਣੇ ਸਾਰੇ ਸੀਨੀਅਰ ਆਗੂਆਂ ਦਾ ਸਮਰਥਨ ਪ੍ਰਾਪਤ ਹੈ ਅਤੇ ਉਹ ਗਾਂਧੀ ਪਰਵਾਰ ਦੇ ਵਫਾਦਾਰਾਂ ‘ਚ ਸ਼ਾਮਲ ਹਨ |
ਇਸ ਤੋਂ ਪਹਿਲਾਂ ਦਿਗਵਿਜੈ ਸਿੰਘ ਨੇ ਪ੍ਰਧਾਨ ਦੀ ਚੋਣ ਲੜਨ ਤੋਂ ਨਾਂਹ ਕਰਦਿਆਂ ਖੜਗੇ ਦੀ ਨਾਮਜ਼ਦਗੀ ‘ਚ ਪ੍ਰਸਤਾਵਕ ਬਣਨ ਦਾ ਐਲਾਨ ਕੀਤਾ ਸੀ | ਸੀਨੀਅਰ ਕਾਂਗਰਸੀ ਆਗੂਆਂ ਨੇ ਸਵੇਰੇ ਖੜਗੇ ਨਾਲ ਮੁਲਾਕਾਤ ਕਰਕੇ ਉਨ੍ਹਾ ਨੂੰ ਚੋਣ ਲੜਨ ਦੀ ਬੇਨਤੀ ਕੀਤੀ ਤੇ ਖੜਗੇ ਨੇ ਹਾਮੀ ਭਰ ਦਿੱਤੀ |

LEAVE A REPLY

Please enter your comment!
Please enter your name here