ਲਹਿਰਾ ਮੁਹੱਬਤ (ਬਠਿੰਡਾ)
ਪੰਜਾਬ ਵਿਚ ਵਧ ਰਹੀ ਗਰਮੀ ਨੇ ਲੋਕਾਂ ਦਾ ਜਿਉਣਾ ਮੁਸ਼ਕਲ ਕਰ ਦਿੱਤਾ ਹੈ। ਲਗਾਤਾਰ ਵਧ ਰਹੀ ਗਰਮੀ ਨੇ ਪਾਵਰਕਾਮ ਨੂੰ ਬੇਹਾਲ ਕੀਤਾ ਹੋਇਆ ਹੈ, ਕਿÀੁਂਕਿ ਸੂਬੇ ਵਿਚ ਸ਼ਨੀਵਾਰ ਸਵੇਰ ਸਮੇਂ ਹੀ ਬਿਜਲੀ ਦੀ ਮੰਗ ਨੇ 12076 ਮੈਗਾਵਾਟ ਦੇ ਅੰਕੜੇ ਨੂੰ ਛੂਹ ਲਿਆ ਹੈ। ਮੌਸਮ ਵਿਭਾਗ ਅਨੁਸਾਰ ਪੰਜਾਬ ਦੇ ਦੋ ਜ਼ਿਲ੍ਹੇ ਬਠਿੰਡਾ ਤੇ ਫਰੀਦਕੋਟ ਵਿਚ ਤੇਜ਼ ਗਰਮੀ ਹੋਣ ਦੀ ਸੰਭਾਵਨਾ ਹੈ ਤੇ ਇਥੇ ਤਾਪਮਾਨ 43-44 ਡਿਗਰੀ ਤੱਕ ਦਰਜ ਕੀਤਾ ਗਿਆ ਹੈ। 24 ਅਪ੍ਰੈਲ ਨੂੰ 11500 ਮੈਗਾਵਾਟ ਬਿਜਲੀ ਦੀ ਮੰਗ ਰਹੀ ਤੇ ਬਿਜਲੀ ਨਿਗਮ ਨੂੰ ਵਾਰ-ਵਾਰ ਕੱਟ ਲਾ ਕੇ ਡੰਗ ਟਪਾਉਣਾ ਪੈ ਰਿਹਾ ਹੈ। ਪਾਵਰਕਾਮ ਦੇ ਸਰਕਾਰੀ ਖੇਤਰ ਦੇ ਲਹਿਰਾ ਮੁਹੱਬਤ, ਗੋਇੰਦਵਾਲ ਤੇ ਰੋਪੜ ਦੇ ਤਿੰਨਾਂ ਤਾਪ ਬਿਜਲੀ ਘਰਾਂ ਦੇ 10 ਯੂਨਿਟਾਂ ‘ਚੋਂ ਰੋਪੜ ਦਾ ਇਕ ਯੂਨਿਟ ਬੰਦ ਹੈ ਤੇ 9 ਯੂਨਿਟ 1505 ਮੈਗਾਵਾਟ ਬਿਜਲੀ ਉਤਪਾਦਨ ਕਰ ਰਹੇ ਹਨ। ਪਣ ਬਿਜਲੀ ਘਰਾਂ ਤੋਂ ਇਲਾਵਾ ਸੋਲਰ ਤੇ ਨਾਨ-ਸੋਲਰ 202 ਤੇ 462 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਹੈ। ਨਿੱਜੀ ਖੇਤਰ ਦੇ ਵੇਦਾਂਤਾ ਗੁਰੱਪ ਦੇ ਤਲਵੰਡੀ ਸਾਬੋ ਤੇ ਰਾਜਪੁਰਾ ਤਾਪ ਬਿਜਲੀ ਘਰਾਂ ਦੇ 5 ਯੂਨਿਟਾਂ ਤੋਂ 2773 ਮੈਗਾਵਾਟ ਬਿਜਲੀ ਉਤਪਾਦਨ ਹੋ ਰਿਹਾ ਸੀ। ਪੰਜਾਬ ਦੇ ਕੁੱਲ ਉਤਪਾਦਨ 4842 ਮੈਗਾਵਾਟ ਵਿਚ ਬਾਹਰੀ ਸਰੋਤਾਂ ਤੇ ਕੇਂਦਰੀ ਪੂਲ ਤੋਂ 7191 ਮੈਗਾਵਾਟ ਬਿਜਲੀ ਪ੍ਰਾਪਤ ਕਰਕੇ ਮੰਗ ਪੂਰੀ ਕੀਤੀ ਗਈ। ਅਨੁਮਾਨ ਹੈ ਕਿ ਅਗਲੇ ਮਹੀਨੇ ਬਿਜਲੀ ਦੀ ਮੰਗ 17000 ਮੈਗਾਵਾਟ ਦਾ ਅੰਕੜਾ ਪਾਰ ਕਰ ਸਕਦੀ ਹੈ। ਜੋ ਪਾਵਰਕਾਮ ਅੱਗੇ ਵੱਡੀ ਚੁਣੌਤੀ ਬਣੇਗੀ।




