ਮਈ ਦਿਵਸ ਮੌਕੇ ਚੰਦ ਫ਼ਤਿਹਪੁਰੀ ਝੰਡਾ ਲਹਿਰਾਉਣਗੇ

0
9

ਜਲੰਧਰ (ਗਿਆਨ ਸੈਦਪੁਰੀ)
ਭਾਰਤੀ ਕਮਿਊਨਿਸਟ ਪਾਰਟੀ ਜ਼ਿਲ੍ਹਾ ਜਲੰਧਰ ਵੱਲੋਂ ਪਹਿਲੀ ਮਈ ਦਾ ਮਜ਼ਦੂਰ ਦਿਹਾੜਾ ਪਾਰਟੀ ਦਫ਼ਤਰ ਜਲੰਧਰ ਵਿੱਚ ਮਨਾਇਆ ਜਾਵੇਗਾ।ਵੀਰ ਕੁਮਾਰ ਦੀ ਪ੍ਰਧਾਨਗੀ ਹੇਠ ਇੱਥੇ ਹੋਈ ਮੀਟਿੰਗ ਉਪਰੰਤ ਜਿਲ੍ਹਾ ਸਕੱਤਰ ਰਛਪਾਲ ਕੈਲੇ ਨੇ ਦੱਸਿਆ ਕਿ ਪਹਿਲੀ ਮਈ ਨੂੰ ਹੋਣ ਵਾਲੇ ਸਮਾਗਮ ਵਿੱਚ ਝੰਡਾ ਲਹਿਰਾਉਣ ਦੀ ਰਸਮ ਚੰਦ ਫ਼ਤਿਹਪੁਰੀ ਸੰਪਾਦਕ ‘ਨਵਾਂ ਜ਼ਮਾਨਾ’ ਨਿਭਾਉਣਗੇ। ਉਹਨਾ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਨੇ ਲੇਬਰ ਕਾਨੂੰਨਾਂ ਦੀ ਥਾਂ ਚਾਰ ਲੇਬਰ ਕੋਡ ਲਾਗੂ ਕਰਕੇ ਮਜ਼ਦੂਰ ਵਰਗ ਨਾਲ ਧ੍ਰੋਹ ਕਮਾਇਆ ਹੈ।ਅਮਰੀਕਾ ਅਤੇ ਇਜ਼ਰਾਈਲ ਵੱਲੋਂ ਈਰਾਨ ਵਿਰੁੱਧ ਥੋਪੀ ਗਈ ਜੰਗ ਨਾਲ ਪੂਰੀ ਦੁਨੀਆ ਵਿੱਚ ਹਰੇਕ ਚੀਜ਼ ਦੀਆਂ ਕੀਮਤਾਂ ਵਿੱਚ ਵਾਧਾ ਹੋਇਆ ਹੈ।ਇਸ ਦਾ ਬਹੁਤਾ ਅਸਰ ਮਜ਼ਦੂਰਾਂ ‘ਤੇ ਹੋਇਆ ਹੈ। ਅਜਿਹੇ ਸਮਿਆਂ ਵਿੱਚ ਸ਼ਿਕਾਗੋ ਦੇ ਸ਼ਹੀਦਾਂ ਨੂੰ ਇਨਕਲਾਬੀ ਸ਼ਰਧਾਂਜਲੀ ਭੇਟ ਕਰਦਿਆਂ ਸੰਘਰਸ਼ਾਂ ਨੂੰ ਹੋਰ ਤੇਜ਼ ਕਰਨ ਦਾ ਅਹਿਦ ਕੀਤਾ ਜਾਵੇਗਾ।ਮੀਟਿੰਗ ਵਿੱਚ ਸੀ ਪੀ ਆਈ ਦੇ ਜਿਲ੍ਹਾ ਸਹਾਇਕ ਸਕੱਤਰ ਹਰਜਿੰਦਰ ਸਿੰਘ ਮੌਜੀ, ਪਰਮਜੀਤ ਸਰਾਵਾਂ, ਸ਼ਹਿਰੀ ਸਕੱਤਰ ਸੰਤੋਸ਼ ਬਰਾੜ, ਤਹਿਸੀਲ ਸਕੱਤਰ ਸੀ ਪੀ ਆਈ ਨਕੋਦਰ ਸੰਦੀਪ ਅਰੋੜਾ, ਤਹਿਸੀਲ ਸਕੱਤਰ ਫਿਲੌਰ ਪਰਵਿੰਦਰ ਫਲਪੋਤਾ, ਜ਼ਿਲ੍ਹਾ ਕਾਰਜਕਾਰਨੀ ਮੈਂਬਰ ਸਿਕੰਦਰ ਸੰਧੂ, ਸਵਰਨ ਸਿੰਘ ਭੋਏਪੁਰੀ ਆਦਿ ਮੌਜੂਦ ਸਨ।