ਵਿਆਹ ਦੇ 4 ਦਿਨ ਬਾਅਦ ਨੌਜਵਾਨ ਵੱਲੋਂ ਖੁਦਕੁਸ਼ੀ

0
16

ਪਟਿਆਲਾ : ਅਮਰਗੜ੍ਹ ਸ਼ਹਿਰ ਦੇ ਨੌਜਵਾਨ ਨਿਤਿਨ ਕੁਮਾਰ ਨੇ ਕਥਿਤ ਤੌਰ ‘ਤੇ ਭਾਖੜਾ ਨਹਿਰ ‘ਚ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ।
ਉਸ ਦਾ 4 ਦਿਨ ਪਹਿਲਾਂ ਵਿਆਹ ਹੋਇਆ ਸੀ। ਭੋਲੇ ਸ਼ੰਕਰ ਡਾਈਵਰਜ ਕਲੱਬ ਦੇ ਪ੍ਰਧਾਨ ਸ਼ੰਕਰ ਭਰਦਵਾਜ ਨੇ ਦੱਸਿਆ ਕਿ ਐਤਵਾਰ ਤੜਕੇ 4 ਵਜੇ ਦੇ ਕਰੀਬ ਨਾਭਾ ਰੋਡ ‘ਤੇ ਭਾਖੜਾ ਨਹਿਰ ਪੁਲ ਕੋਲ ਇੱਕ ਬੁਲੇਟ ਮੋਟਰਸਾਈਕਲ, ਚੱਪਲਾਂ ਤੇ ਮੋਬਾਈਲ ਫੋਨ ਮਿਲਿਆ ਸੀ। ਪਤਾ ਲੱਗਿਆ ਕਿ ਨੌਜਵਾਨ ਅਮਰਗੜ੍ਹ ਤੋਂ ਮੋਟਰਸਾਈਕਲ ‘ਤੇ ਆਇਆ ਸੀ ਤੇ ਉਕਤ ਸਾਮਾਨ ਉਸ ਦਾ ਹੈ। ਗੋਤਾਖੋਰਾਂ ਨੇ ਉਸ ਦੀ ਲਾਸ਼ ਸਮਾਣਾ ਨੇੜੇ ਬਰਾਮਦ ਕੀਤੀ।