ਭਾਰਤ ਤੇ ਨਿਊ ਜ਼ੀਲੈਂਡ ਵਿਚਾਲੇ ਮੁਕਤ ਵਪਾਰ ਸਮਝੌਤੇ ‘ਤੇ ਦਸਤਖਤ

0
15

ਨਵੀਂ ਦਿੱਲੀ : ਭਾਰਤ ਅਤੇ ਨਿਊ ਜ਼ੀਲੈਂਡ ਨੇ ਸੋਮਵਾਰ ਮੁਕਤ ਵਪਾਰ ਸਮਝੌਤੇ (ਐੱਫ ਟੀ ਏ) ‘ਤੇ ਦਸਤਖਤ ਕੀਤੇ, ਜਿਸ ਦਾ ਉਦੇਸ਼ ਦੁਵੱਲੇ ਵਪਾਰ ਅਤੇ ਨਿਵੇਸ਼ ਨੂੰ ਹੁਲਾਰਾ ਦੇਣਾ ਹੈ। ਇਸ ਸਮਝੌਤੇ ‘ਤੇ ਭਾਰਤ ਦੇ ਵਣਜ ਤੇ ਉਦਯੋਗ ਮੰਤਰੀ ਪਿਊਸ਼ ਗੋਇਲ ਅਤੇ ਨਿਊ ਜ਼ੀਲੈਂਡ ਦੇ ਵਪਾਰ ਤੇ ਨਿਵੇਸ਼ ਮੰਤਰੀ ਟੌਡ ਮੈਕਲੇ ਨੇ ਦਸਤਖਤ ਕੀਤੇ। ਸਮਝੌਤੇ ਤਹਿਤ ਨਿਊ ਜ਼ੀਲੈਂਡ ਨੂੰ ਬਰਾਮਦ ਕੀਤੇ ਜਾਣ ਵਾਲੇ ਭਾਰਤ ਦੇ 100 ਫੀਸਦੀ ਸਮਾਨ ‘ਤੇ ਹੁਣ ਕੋਈ ਡਿਊਟੀ ਨਹੀਂ ਲੱਗੇਗੀ, ਜਿਸ ਵਿੱਚ ਸਾਰੀਆਂ ਵਸਤੂਆਂ ਅਤੇ ਉਤਪਾਦ ਸ਼ਾਮਲ ਹਨ। ਇਸ ਫੈਸਲੇ ਨਾਲ ਕੱਪੜਾ ਉਦਯੋਗ, ਚਮੜਾ, ਜੁੱਤੀਆਂ, ਗਹਿਣੇ, ਇੰਜੀਨੀਅਰਿੰਗ ਅਤੇ ਖਾਣ-ਪੀਣ ਦੀਆਂ ਚੀਜ਼ਾਂ ਬਣਾਉਣ ਵਾਲੇ ਖੇਤਰਾਂ ਵਿੱਚ ਮੁਕਾਬਲੇਬਾਜ਼ੀ ਮਜ਼ਬੂਤੀ ਨਾਲ ਵਧੇਗੀ। ਇਸ ਨਾਲ ਛੋਟੇ ਉਦਯੋਗਾਂ ਨੂੰ ਫਾਇਦਾ ਹੋਵੇਗਾ ਅਤੇ ਰੁਜ਼ਗਾਰ ਦੇ ਨਵੇਂ ਮੌਕੇ ਪੈਦਾ ਹੋਣ ਦੀ ਵੱਡੀ ਉਮੀਦ ਹੈ।