ਕੋਹਲੀ ਤੇ ਧੀਰ ਕੇਜਰੀਵਾਲ ਨੂੰ ਮਿਲੇ

0
6

ਜਲੰਧਰ (ਸ਼ੈਲੀ ਐਲਬਰਟ)-ਆਮ ਆਦਮੀ ਪਾਰਟੀ ਜਲੰਧਰ ਕੇਂਦਰੀ ਦੇ ਇੰਚਾਰਜ ਨਿਤਿਨ ਕੋਹਲੀ ਨੇ ਜਲੰਧਰ ਦੇ ਮੇਅਰ ਵਨੀਤ ਧੀਰ ਨਾਲ ਨਵੀਂ ਦਿੱਲੀ ਵਿੱਚ ‘’ਆਪ’ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਨਾਲ ਮੁਲਾਕਾਤ ਕੀਤੀ। ਮੀਟਿੰਗ ਪੰਜਾਬ ਦੇ ਸਮੁੱਚੇ ਵਿਕਾਸ, ਭਲਾਈ-ਮੁਖੀ ਨੀਤੀਆਂ ਅਤੇ ਜ਼ਮੀਨੀ ਪੱਧਰ ‘ਤੇ ਪਾਰਟੀ ਨੂੰ ਮਜ਼ਬੂਤ ਕਰਨ ਸੰਬੰਧੀ ਮੁੱਖ ਮੁੱਦਿਆਂ ‘ਤੇ ਵਿਸਥਾਰ ਨਾਲ ਚਰਚਾ ਕੀਤੀ ਗਈ।ਇਸ ਮੌਕੇ ਨਿਤਿਨ ਕੋਹਲੀ ਨੇ ਕਿਹਾ ਕਿ ਕੇਜਰੀਵਾਲ ਦੀ ਅਗਵਾਈ ਪੰਜਾਬ ਲਈ ਬਹੁਤ ਲਾਭਦਾਇਕ ਸਾਬਤ ਹੋ ਰਹੀ ਹੈ। ਉਨ੍ਹਾ ਦੇ ਦ੍ਰਿਸ਼ਟੀਕੋਣ ਅਤੇ ਸ਼ਾਸਨ ਮਾਡਲ ਨੇ ਦਿਖਾਇਆ ਹੈ ਕਿ ਇਮਾਨਦਾਰ ਇਰਾਦੇ ਅਤੇ ਲੋਕ-ਕੇਂਦਰਤ ਨੀਤੀਆਂ ਨਾਲ ਅਸਲ ਤਬਦੀਲੀ ਪ੍ਰਾਪਤ ਕੀਤੀ ਜਾ ਸਕਦੀ ਹੈ।