ਕਾਮਰੇਡ ਅਤਰ ਸਿੰਘ ਸੰਗਤਪੁਰਾ ਤੇ ਪਰਵਾਰ ਦੇ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ : ਅਰਸ਼ੀ

0
10

ਦਿੜ੍ਹਬਾ (ਜਸਵੀਰ ਲਾਡੀ)-ਕਿਸਾਨਾਂ-ਮਜ਼ਦੂਰਾਂ ਦੇ ਸੰਘਰਸ਼ਾਂ ‘ਚ ਕਾਮਰੇਡ ਅਤਰ ਸਿੰਘ ਅਤੇ ਉਸ ਦੇ ਪਰਵਾਰ ਦੇ ਯੋਗਦਾਨ ਨੂੰ ਨਹੀਂ ਭੁਲਾਇਆ ਜਾ ਸਕਦਾ।ਇਹਨਾਂ ਵਿਚਾਰਾਂ ਦਾ ਪ੍ਰਗਟਾਵਾ ਸਾਬਕਾ ਵਿਧਾਇਕ ਅਤੇ ਭਾਰਤੀ ਕਮਿਊਨਿਸਟ ਪਾਰਟੀ ਦੇ ਕੌਮੀ ਆਗੂ ਹਰਦੇਵ ਅਰਸ਼ੀ ਨੇ ਮਰਹੂਮ ਕਾਮਰੇਡ ਅਤਰ ਸਿੰਘ ਸੰਗਤਪੁਰਾ ਦੇ ਵੱਡੇ ਸਪੁੱਤਰ ਭਰਪੂਰ ਸਿੰਘ ਦੇ ਸਦੀਵੀ ਵਿਛੋੜੇ ‘ਤੇ ਪਰਵਾਰ ਨਾਲ ਦੁੱਖ ਦਾ ਪ੍ਰਗਟਾਵਾ ਕਰਦਿਆਂ ਕੀਤਾ।ਉਹਨਾ ਕਿਹਾ ਕਿ ਕਾਮਰੇਡ ਅਤਰ ਸਿੰਘ ਨੇ ਲੋਕ ਲਹਿਰਾਂ ਵਿਚ ਹਮੇਸ਼ਾ ਅਗਵਾਈ ਕੀਤੀ।ਇਸ ਪਿੱਛੇ ਭਰਪੂਰ ਸਿੰਘ ਅਤੇ ਪਰਵਾਰ ਦਾ ਵੱਡਾ ਸਹਿਯੋਗ ਸੀ।ਉਨ੍ਹਾ ਕਿਹਾ ਕਿ ਕਾਮਰੇਡ ਅਤਰ ਸਿੰਘ ਦੀ ਤੀਜੀ ਪੀੜ੍ਹੀ ਵੀ ਸਮਾਜ ਸੇਵਾ ਨਾਲ ਜੁੜੀ ਹੋਈ ਹੈ।ਇਸ ਪਰਿਵਾਰ ਦੇ ਸਮਾਜ ਸੇਵਾ ਵਿੱਚ ਦਿੱਤੇ ਯੋਗਦਾਨ ਨੂੰ ਯਾਦ ਰੱਖਣਾ ਸਾਡਾ ਫਰਜ਼ ਹੈ।ਵੇਦ ਪ੍ਰਕਾਸ਼ ਸਹਾਇਕ ਸਕੱਤਰ ਸੀ ਪੀ ਆਈ ਜ਼ਿਲ੍ਹਾ ਮਾਨਸਾ ਅਤੇ ਸੀਤਾ ਰਾਮ ਗੋਬਿੰਦਪੁਰਾ ਸਕੱਤਰ ਤਹਿਸੀਲ ਬੁਢਲਾਡਾ ਨੇ ਕਿਸਾਨ-ਮਜ਼ਦੂਰ ਏਕਤਾ ਨੂੰ ਮਜ਼ਬੂਤ ਕਰਨ ਅਤੇ ਉਨ੍ਹਾਂ ਦੇ ਹੱਕਾਂ ਲਈ ਲਗਾਤਾਰ ਸੰਘਰਸ਼ ਕਰਨ ਦਾ ਸੱਦਾ ਵੀ ਦਿੱਤਾ। ਕਾਮਰੇਡ ਭਰਪੂਰ ਸਿੰਘ ਨਮਿਤ ਅੰਤਮ ਅਰਦਾਸ 8 ਮਈ (ਸ਼ੁੱਕਰਵਾਰ) ਨੂੰ ਗੁਰਦੁਆਰਾ ਸਾਹਿਬ, ਸੰਗਤਪੁਰਾ (ਲਹਿਰਾਗਾਗਾ) ਵਿਖੇ ਹੋਵੇਗੀ।