ਮਾੜੀਮੇਘਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੇ ਸਕੱਤਰ ਚੁਣੇ

0
12

ਐਡਵੋਕੇਟ ਰਾਣਾ ਤੇ ਗਿਆਨ ਸੈਦਪੁਰੀ ਨਵੇਂ ਮੈਂਬਰ ਲਏ
ਜਲੰਧਰ : ‘ਨਵਾਂ ਜ਼ਮਾਨਾ’ ਅਖ਼ਬਾਰ ਦੀ ਸੰਚਾਲਕ ਸੰਸਥਾ ਅਰਜਨ ਸਿੰਘ ਗੜਗੱਜ ਫਾਊਂਡੇਸ਼ਨ ਦੀ ਮੀਟਿੰਗ ਸੰਸਥਾ ਦੇ ਪ੍ਰਧਾਨ ਕਾਮਰੇਡ ਰਛਪਾਲ ਸਿੰਘ ਬੜਾ ਪਿੰਡ ਦੀ ਪ੍ਰਧਾਨਗੀ ਹੇਠ ਹੋਈ। ਮੀਟਿੰਗ ਦੇ ਸ਼ੁਰੂ ਵਿੱਚ ਵਿੱਛੜੇ ਸਾਥੀਆਂ ਗੁਰਮੀਤ ਸਿੰਘ ਸ਼ੁਗਲੀ (ਸਕੱਤਰ) ਤੇ ਸਵਰਨ ਸਿੰਘ ਅਕਲਪੁਰ ਨੂੰ ਸ਼ਰਧਾਂਜਲੀ ਭੇਟ ਕੀਤੀ ਗਈ। ਮੀਟਿੰਗ ਵਿੱਚ ਹੋਰ ਫੈਸਲਿਆਂ ਤੋਂ ਇਲਾਵਾ ਐਡਵੋਕੇਟ ਰਜਿੰਦਰ ਸਿੰਘ ਰਾਣਾ (ਸੁਲਤਾਨਪੁਰ ਲੋਧੀ) ਤੇ ਗਿਆਨ ਸੈਦਪੁਰੀ ਨੂੰ ਫਾਊਂਡੇਸ਼ਨ ਦੇ ਨਵੇਂ ਮੈਂਬਰ ਨਾਮਜ਼ਦ ਕੀਤਾ ਗਿਆ। ਇਸ ਦੇ ਨਾਲ ਦੋਹਾਂ ਸਾਥੀਆਂ ਨੂੰ ਸੰਸਥਾ ਦੀ ਸਟੈਂਡਿੰਗ ਕਮੇਟੀ ਦੇ ਮੈਂਬਰ ਲਿਆ ਗਿਆ। ਐਡਵੋਕੇਟ ਗੁਰਮੀਤ ਸਿੰਘ ਸ਼ੁਗਲੀ ਦੇ ਵਿਛੋੜੇ ਕਾਰਨ ਖਾਲੀ ਹੋਈ ਸੀਟ ਲਈ ਕਾਮਰੇਡ ਪ੍ਰਿਥੀਪਾਲ ਸਿੰਘ ਮਾੜੀਮੇਘਾ ਨੂੰ ਸਕੱਤਰ ਚੁਣਿਆ ਗਿਆ। ਮੰਗਲਵਾਰ ਨਵਾਂ ਜ਼ਮਾਨਾ ਦਫ਼ਤਰ ਵਿੱਚ ਨਵੇਂ ਚੁਣੇ ਗਏ ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਨਵੇਂ ਲਏ ਮੈਂਬਰਾਂ ਐਡਵੋਕੇਟ ਰਾਣਾ ਤੇ ਸੈਦਪੁਰੀ ਦੀ ਨਵਾਂ ਜ਼ਮਾਨਾ ਸਟਾਫ਼ ਨਾਲ ਜਾਣ-ਪਛਾਣ ਕਾਮਰੇਡ ਗੁਰਮੀਤ ਸਿੰਘ ਨੇ ਕਰਵਾਈ। ਐਡੀਟਰ ਚੰਦ ਫਤਿਹਪੁਰੀ ਨੇ ਨਵੇਂ ਸਕੱਤਰ ਤੇ ਨਵੇਂ ਸ਼ਾਮਲ ਮੈਂਬਰਾਂ ਨੂੰ ਜੀ ਆਇਆਂ ਕਿਹਾ। ਸਕੱਤਰ ਪ੍ਰਿਥੀਪਾਲ ਸਿੰਘ ਮਾੜੀਮੇਘਾ ਤੇ ਐਡਵੋਕੇਟ ਰਜਿੰਦਰ ਸਿੰਘ ਰਾਣਾ ਨੇ ਯਕੀਨ ਦਿਵਾਇਆ ਕਿ ਉਹ ਅਖ਼ਬਾਰ ਦੀ ਬਿਹਤਰੀ ਲਈ ਤਨਦੇਹੀ ਨਾਲ ਕੰਮ ਕਰਨਗੇ।