ਸ਼ਾਹਕੋਟ
(ਗਿਆਨ ਸੈਦਪੁਰੀ)
ਮਨਰੇਗਾ ਬਹਾਲ ਕਰਾਉਣ ਵਾਸਤੇ ਸਨਮਾਨ ਅਤੇ ਨਿਆਂ ਲਈ ਲੰਘੇ ਮਾਰਚ ਮਹੀਨੇ ਦਿੱਲੀ ਦੇ ਕੰਸਟੀਚਿਊਸ਼ਨ ਕਲੱਬ ਆਫ ਇੰਡੀਆ ਵਿਖੇ ਦੇਸ਼ ਪੱਧਰੀ ਕੀਤੀ ਗਈ ਕਨਵੈਨਸ਼ਨ ਦੀ ਰੌਸ਼ਨੀ ਵਿੱਚ 15 ਮਈ ਨੂੰ ਮਨਰੇਗਾ ਮਜ਼ਦੂਰਾਂ ਵੱਲੋਂ ਦੇਸ਼ ਵਿਆਪੀ ਹੜਤਾਲ ਕੀਤੀ ਜਾ ਰਹੀ ਹੈ।ਕੇਂਦਰੀ ਟਰੇਡ ਯੂਨੀਅਨਾਂ, ਸੁਤੰਤਰ ਖੇਤਰੀ ਫੈਡਰੇਸ਼ਨਾਂ ਅਤੇ ਐਸੋਸੀਏਸ਼ਨਾਂ ਵੱਲੋਂ ਜਾਰੀ ਪ੍ਰੈੱਸ ਬਿਆਨ ਵਿੱਚ 15 ਮਈ ਦੀ ਹੜਤਾਲ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਗਿਆ ਹੈ।ਇਸੇ ਸੰਦਰਭ ਵਿੱਚ ਖੇਤੀਬਾੜੀ ਅਤੇ ਪੇਂਡੂ ਮਜ਼ਦੂਰ ਯੂਨੀਅਨਾਂ ਦੇ ਸਾਂਝੇ ਪਲੇਟਫਾਰਮ ਅਤੇ ਨਰੇਗਾ ਸੰਘਰਸ਼ ਮੋਰਚਾ ਨੇ ਹੜਤਾਲ ਨੂੰ ਸਫਲ ਕਰਨ ਦਾ ਸੱਦਾ ਦਿੱਤਾ ਹੈ।
ਇਸ ਸੰਬੰਧ ਵਿੱਚ ਭਾਰਤੀ ਖੇਤ ਮਜ਼ਦੂਰ ਯੂਨੀਅਨ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਗੁਲਜਾਰ ਸਿੰਘ ਗੋਰੀਆ ਨੇ ਦੱਸਿਆ ਕਿ ਇਸ ਹੜਤਾਲ ਵਿੱਚ ‘ਵਿਕਸਿਤ ਭਾਰਤ ਗਰੰਟੀ ਫਾਰ ਰੋਜ਼ਗਾਰ ਐਂਡ ਆਜੀਵਿਕਾ ਮਿਸ਼ਨ (ਗਰਾਮੀਣ)’ ਨੂੰ ਵਾਪਸ ਕਰਾਉਣ ਦੀ ਮੰਗ ਜ਼ੋਰਦਾਰ ਢੰਗ ਨਾਲ ਕੀਤੀ ਜਾਵੇਗੀ।ਉਹਨਾਂ ਦੱਸਿਆ ਕਿ 12 ਫਰਵਰੀ 2020 ਨੂੰ ਸੀ ਟੀ ਯੂ ਦੁਆਰਾ ਬੁਲਾਈ ਗਈ ਅਤੇ ਸੰਯੁਕਤ ਕਿਸਾਨ ਮੋਰਚੇ ਦੇ ਨਾਲ-ਨਾਲ ਖੇਤੀ ਮਜ਼ਦੂਰਾਂ ਦੇ ਸਾਂਝੇ ਪਲੇਟਫਾਰਮ ਦੁਆਰਾ ਸਮਰਥਿਤ ਹੜਤਾਲ ਵਿੱਚ ਵੀ ਇਹ ਮੰਗ ਬਾਕੀ ਮੰਗਾਂ ਵਿੱਚੋਂ ਇੱਕ ਸੀ।ਕਾਮਰੇਡ ਗੋਰੀਆ ਨੇ ਕਿਹਾ ਕਿ ਵੀ ਬੀ ਗ੍ਰਾਮ ਜੀ ਐਕਟ ਨੂੰ ਵਾਪਸ ਲੈਣ ਅਤੇ ਮਜ਼ਬੂਤ ਅਤੇ ਨਵੀਨੀਕਰਨ ਕੀਤਾ ਮਨਰੇਗਾ ਬਹਾਲ ਕਰਨ ਦੀ ਮੰਗ ਕੀਤੀ ਜਾਵੇਗੀ। ਮਨਰੇਗਾ ਮਜ਼ਦੂਰਾਂ ਲਈ ਸਾਲ ਵਿੱਚ ਘੱਟੋ-ਘੱਟ 200 ਦਿਨ ਕੰਮ 700 ਰੁਪਏ ਦਿਹਾੜੀ ਦੀ ਮੰਗ ਕੀਤੀ ਜਾਵੇਗੀ।ਬਾਹਰਲੀ ਤਕਨੀਕ ਦੇ ਅਧਾਰਤ ਭੁਗਤਾਨ ਤੇ ਹਾਜ਼ਰੀ ਪ੍ਰਣਾਲੀ ਨੂੰ ਵਾਪਸ ਲੈਣ ਦੀ ਮੰਗ ਵੀ ਕੀਤੀ ਜਾਵੇਗੀ। ਮੰਗਾਂ ਵਿੱਚ ਇਹ ਸ਼ਾਮਲ ਹੈ ਕਿ ਗ੍ਰਾਮ ਸਭਾਵਾਂ ਨੂੰ ਮਨਰੇਗਾ ਕੰਮਾਂ ਵਿੱਚ ਮੁੱਖ ਹਿੱਸੇਦਾਰ ਬਣਾਇਆ ਜਾਵੇ।