ਸੁਰਜੀਤ ਸਿੰਘ ਰੱਖੜਾ ਹੋਣਗੇ ‘ਆਪ’ ‘ਚ ਸ਼ਾਮਲ

0
14

ਘੱਗਾ (ਪਟਿਆਲਾ)-ਸ਼੍ਰੋਮਣੀ ਅਕਾਲੀ ਦਲ ‘ਪੁਨਰ ਸੁਰਜੀਤ’ ਦੇ ਸੀਨੀਅਰ ਆਗੂ ਤੇ ਮੋਢੀ ਸਰਦਾਰ ਸੁਰਜੀਤ ਸਿੰਘ ਰੱਖੜਾ ਹੁਣ ਆਮ ਆਦਮੀ ਪਾਰਟੀ ‘ਚ ਸ਼ਾਮਲ ਹੋਣ ਦੀ ਤਿਆਰੀ ਵਿੱਚ ਹਨ। ਦੱਸਿਆ ਜਾ ਰਿਹਾ ਕਿ ਉਹ ਆਪਣੇ ਪਿਤਰੀ ਹਲਕੇ ਵਿਧਾਨ ਸਭਾ ਹਲਕਾ ਸਮਾਣਾ ਤੋਂ ਹੀ ਆਪ ਦੀ ਤਰਫੋਂ ਚੋਣ ਲੜਨ ਦੇ ਰੌਂਅ ਵਿੱਚ ਹਨ। ਸੂਤਰਾਂ ਮੁਤਾਬਿਕ ਰੱਖੜਾ ਪਰਵਾਰ ਦੀ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਸਾਰੀ ਗੱਲ ਤੈਅ ਹੋ ਚੁੱਕੀ ਹੈ। ਰੱਖੜਾ ਨੂੰ ‘ਆਪ’ ਵਿੱਚ ਜੁਆਇਨ ਕਰਵਾਉਣ ਲਈ ਮੁੱਖ ਮੰਤਰੀ ਮਾਨ ਖੁਦ ਪਟਿਆਲਾ ਵਿਖੇ ਸਥਿਤ ਉਨ੍ਹਾਂ ਦੇ ਘਰ ‘ਕਰਤਾਰ ਵਿਲਾ’ ਆ ਰਹੇ ਹਨ।