ਪੰਜਾਬ ਪੁਲਸ ਲਈ ਆਧੁਨਿਕ ਹਥਿਆਰ ਬਣਿਆ ‘ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ’

0
10

ਜਲੰਧਰ : ਪੰਜਾਬ ਪੁਲਸ ਵੱਲੋਂ ਸ਼ੁਰੂ ਕੀਤਾ ਗਿਆ ਅਤਿ-ਆਧੁਨਿਕ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦੇਸ਼ ਭਰ ਵਿੱਚ ਆਧੁਨਿਕ ਪੁਲਿਸਿੰਗ ਦੇ ਨਵੇਂ ਮਾਪਦੰਡ ਸਥਾਪਤ ਕਰ ਰਿਹਾ ਹੈ। ਅਪਰਾਧੀਆਂ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਤੋਂ ਲੈ ਕੇ ਉਨ੍ਹਾ ਨੂੰ ਕਾਬੂ ਕਰਨ ਤੱਕ ਪੰਜਾਬ ਪੁਲਸ ਹੁਣ ਆਰਟੀਫੀਸ਼ਲ ਇੰਟੈਲੀਜੈਂਸ ਅਤੇ ਆਪਣੇ ਕਰਮਚਾਰੀਆਂ ਦੀ ਹਿਊਮਨ ਇੰਟੈਲੀਜੈਂਸ ਦੇ ਮਿਲਾਪ ਨਾਲ ‘ਸੁਰੱਖਿਅਤ ਪੰਜਾਬ’ ਦੇ ਟੀਚੇ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਹਾਸਲ ਕਰ ਰਹੀ ਹੈ।
ਹਾਲ ਹੀ ਵਿੱਚ ਪੰਜਾਬ ਦੇ ਡਾਇਰੈਕਟਰ ਜਨਰਲ ਆਫ਼ ਪੁਲਸ (ਡੀ ਜੀ ਪੀ) ਗੌਰਵ ਯਾਦਵ ਨੇ ਲੁਧਿਆਣਾ ਵਿੱਚ ਇੰਟੀਗ੍ਰੇਟਿਡ ਕਮਾਂਡ ਐਂਡ ਕੰਟਰੋਲ ਸੈਂਟਰ ਦਾ ਉਦਘਾਟਨ ਕੀਤਾ। ਇਸ ਪ੍ਰਾਜੈਕਟ ਤਹਿਤ ਸ਼ਹਿਰ ਦੇ 259 ਸਥਾਨਾਂ ‘ਤੇ ਕਰੀਬ 1,700 ਹਾਈ-ਰੈਜ਼ੋਲੂਸ਼ਨ ਕੈਮਰੇ ਲਗਾਏ ਗਏ ਹਨ, ਜਿਸ ਨਾਲ ਦੇਸ਼ ਦੇ ‘ਉਦਯੋਗਿਕ ਕੇਂਦਰ’ ਵਜੋਂ ਜਾਣੇ ਜਾਂਦੇ ਇਸ ਸ਼ਹਿਰ ਦੀ ਨਿਗਰਾਨੀ ਪ੍ਰਣਾਲੀ ਹੋਰ ਮਜ਼ਬੂਤ ਹੋਈ ਹੈ।ਜਲੰਧਰ ਵੀ ਆਈ ਸੀ ਸੀ ਸੀ ਪ੍ਰਾਜੈਕਟ ਦੀ ਸਫਲਤਾ ਦਾ ਵੱਡਾ ਉਦਾਹਰਨ ਬਣ ਕੇ ਉੱਭਰ ਰਿਹਾ ਹੈ। ਸ਼ਹਿਰ ਭਰ ਵਿੱਚ ਲੱਗੇ 1,007 ਹਾਈ-ਰੈਜ਼ੋਲੂਸ਼ਨ ਕੈਮਰਿਆਂ ਵਾਲੇ ਇਸ ਸਰਵੇਲੈਂਸ ਨੈੱਟਵਰਕ ਨੇ ਕਈ ਮਾਮਲਿਆਂ ਨੂੰ ਸੁਲਝਾਉਣ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ। ਭਾਰਗੋ ਕੈਂਪ ਸਥਿਤ ਇੱਕ ਜਵੈਲਰੀ ਦੁਕਾਨ ਵਿੱਚ ਹੋਈ 1 ਕਰੋੜ ਰੁਪਏ ਦੇ ਸੋਨੇ ਅਤੇ 2 ਲੱਖ ਰੁਪਏ ਨਕਦ ਦੀ ਹਥਿਆਰਬੰਦ ਲੁੱਟ ਦੇ ਮਾਮਲੇ ਵਿੱਚ ਆਈ ਸੀ ਸੀ ਸੀ ਨੇ ਦੋਸ਼ੀਆਂ ਦੀ ਗਤੀਵਿਧੀ ਦੀ ਪੁਨਰ-ਰਚਨਾ ਕਰਨ ਵਿੱਚ ਮਦਦ ਕੀਤੀ। ਆਈ ਸੀ ਸੀ ਸੀ ਦੀ ਮਦਦ ਨਾਲ ਪੁਲਸ ਨੇ ਇਕੱਠੇ 12 ਜੰਕਸ਼ਨਾਂ ਦੀ ਫੁਟੇਜ ਨੂੰ ਸਿੰਕ੍ਰੋਨਾਈਜ਼ ਕੀਤਾ ਅਤੇ ਸ਼ਹਿਰ ਦੀਆਂ ਗਲੀਆਂ ਰਾਹੀਂ ਦੋਸ਼ੀਆਂ ਦੇ ਭੱਜਣ ਦੇ ਰਸਤੇ ਨੂੰ ਟ੍ਰੈਕ ਕਰਕੇ ਉਨ੍ਹਾਂ ਦਾ ਠਿਕਾਣਾ ਲੱਭਿਆ ਅਤੇ ਚੋਰੀ ਕੀਤਾ ਗਿਆ ਸਾਮਾਨ ਬਰਾਮਦ ਕੀਤਾ। ਸਾਬਕਾ ਮੰਤਰੀ ਅਤੇ ਭਾਜਪਾ ਨੇਤਾ ਮਨੋਰੰਜਨ ਕਾਲੀਆ ਦੇ ਘਰ ‘ਤੇ ਹੋਏ ਗ੍ਰਨੇਡ ਹਮਲੇ, ਸੰਤੋਖਪੁਰਾ ਫਾਇਰਿੰਗ ਮਾਮਲਾ, ਜਿਸ ਵਿੱਚ ਕੁੱਝ ਹਮਲਾਵਰਾਂ ਨੇ ਇੱਕ ਵੈਟਰਨਰੀ ਡਾਕਟਰ ਦੇ ਘਰ ‘ਤੇ ਲੱਗਭੱਗ 12 ਗੋਲੀਆਂ ਚਲਾਈਆਂ ਤੇ ਹੋਰ ਮਾਮਲੇ ਆਈ ਸੀ ਸੀ ਸੀ ਪ੍ਰਣਾਲੀ ਦੀ ਮਦਦ ਨਾਲ ਹੱਲ ਕਰ ਲਏ ਗਏ। ਇਸ ਬਾਰੇ ਡੀ ਜੀ ਪੀ ਗੌਰਵ ਯਾਦਵ ਨੇ ਕਿਹਾ,“ਸੰਗਠਿਤ ਅਪਰਾਧ ਅਤੇ ਗੈਂਗਸਟਰਾਂ ਦੇ ਖਿਲਾਫ਼ ਪੰਜਾਬ ਪੁਲਸ ਦੀ ਜ਼ੀਰੋ ਟੋਲਰੈਂਸ ਨੀਤੀ ਹੈ।ਇਸ ਦੌਰਾਨ ਪੁਲਸ ਕਮਿਸ਼ਨਰ (ਜਲੰਧਰ) ਧਨਪ੍ਰੀਤ ਰੰਧਾਵਾ ਨੇ ਕਿਹਾ, “ਆਈ ਸੀ ਸੀ ਸੀ ਨੂੰ ‘ਸ਼ਹਿਰ ਦੇ ਦਿਮਾਗ’ ਵਜੋਂ ਕੰਮ ਕਰਨ ਲਈ ਤਿਆਰ ਕੀਤਾ ਗਿਆ ਹੈ, ਜੋ ਮੂਲ ਡਾਟੇ ਨੂੰ ਕਾਰਵਾਈਯੋਗ ਖੁਫ਼ੀਆ ਜਾਣਕਾਰੀ ਵਿੱਚ ਬਦਲਦਾ ਹੈ, ਜੋ ਨਗਰ ਨਿਗਮ ਅਤੇ ਕਾਨੂੰਨ-ਵਿਵਸਥਾ ਵਿਭਾਗਾਂ ਲਈ ਲਾਭਕਾਰੀ ਹੈ।