ਮਿਊਂਸਪਲ ਕਰਮਚਾਰੀ ਸੰਯੁਕਤ ਕਮੇਟੀ ਵੱਲੋਂ ਧਰਨਾ

0
11

ਲੁਧਿਆਣਾ (ਐੱਮ ਐੱਸ ਭਾਟੀਆ)
ਨਗਰ ਨਿਗਮ ਵੱਲੋਂ ਲੁਧਿਆਣਾ ਵਿਖੇ ਠੇਕੇਦਾਰੀ ਪ੍ਰਥਾ ਨੂੰ ਮੁੱਖ ਰੱਖਦੇ ਹੋਏ 26 ਵਾਰਡਾਂ ਦੀ ਸਫਾਈ ਸੀਵਰ ਦੇ ਕੰਮ ਨੂੰ ਇੱਕ ਨਿੱਜੀ ਕੰਪਨੀ ਦੇ ਠੇਕੇਦਾਰ ਨੂੰ 38 ਕਰੋੜ ਵਿੱਚ ਦੋ ਸਾਲਾਂ ਲਈ ਦੇਣ ਵਿਰੁੱਧ ਬੁੱਧਵਾਰ ਮਿਊਂਸਪਲ ਕਰਮਚਾਰੀਆਂ ਦੀ ਸੰਯੁਕਤ ਕਮੇਟੀ ਵੱਲੋਂ ਨਗਰ ਨਿਗਮ ਦੇ ਦਫਤਰ ਮਾਤਾ ਰਾਣੀ ਚੌਕ ਜ਼ੋਨ-ਏ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਇਸ ਧਰਨੇ ਵਿੱਚ ਸੰਯੁਕਤ ਕਮੇਟੀ ਤੋਂ ਇਲਾਵਾ ਹੋਰ ਕਈ ਭਰਾਤਰੀ ਜਥੇਬੰਦੀਆਂ ਵੱਲੋਂ ਪੂਰਨ ਸਹਿਯੋਗ ਦਿੱਤਾ ਗਿਆ। ਬੁਲਾਰਿਆਂ ਵੱਲੋਂ ਮੰਗ ਕੀਤੀ ਗਈ ਕਿ ਡੋਰ-ਟੂ-ਡੋਰ ਕੁਲੈਕਸ਼ਨ ਦਾ ਕੰਮ ਕਰਨ ਵਾਲੇ ਕਰਮਚਾਰੀਆਂ ਦੀ ਪੱਕੀ ਭਰਤੀ ਕੀਤੀ ਜਾਵੇ, ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਓਵਰਏਜ ਮਾਲੀ, ਬੇਲਦਾਰ, ਸੀਵਰਮੈਨ ਅਤੇ ਸਫਾਈ ਸੇਵਕ ਕਰਮਚਾਰੀਆਂ ਨੂੰ ਰੈਗੂਲਰ ਕੀਤਾ ਜਾਵੇ।ਧਰਨੇ ਨੂੰ ਏਟਕ ਵੱਲੋਂ ਪੰਜਾਬ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ, ਲੁਧਿਆਣਾ ਜ਼ਿਲ੍ਹਾ ਦੇ ਜਨਰਲ ਸਕੱਤਰ ਐੱਮ ਐੱਸ ਭਾਟੀਆ, ਏਟਕ ਦੇ ਸੀਨੀਅਰ ਆਗੂ ਰਮੇਸ਼ ਰਤਨ, ਵਿਜੇ ਕੁਮਾਰ, ਇੰਟਕ ਦੇ ਆਗੂ ਐਡਵੋਕੇਟ ਸਰਬਜੀਤ ਸਿੰਘ ਸਰਹਾਲੀ, ਗੁਰਜੀਤ ਸਿੰਘ ਜਗਪਾਲ, ਮਹੀਪਾਲ, ਦੀਪਕ ਹੰਸ, ਰਾਜੇਸ਼ ਕੁਮਾਰ ਅਤੇ ਨਰਿੰਦਰ ਸੋਨੀ ਆਦਿ ਨੇ ਸੰਬੋਧਨ ਕੀਤਾ। ਅੰਤ ਵਿੱਚ ਨਗਰ ਨਿਗਮ ਅਧਿਕਾਰੀ ਨੂੰ ਮੰਗ ਪੱਤਰ ਦਿੱਤਾ ਗਿਆ।