ਰੂਸ ਵੱਲੋਂ 35 ਹਜ਼ਾਰ ਕਿੱਲੋਮੀਟਰ ਤੱਕ ਮਾਰ ਕਰਨ ਵਾਲੀ ਮਿਜ਼ਾਈਲ ‘ਸਰਮਤ’ ਦੀ ਪਰਖ

0
4

ਮਾਸਕੋ : ਰੂਸ ਨੇ ਇੱਕ ਨਵੀਂ ਅੰਤਰ-ਮਹਾਂਦੀਪੀ ਬੈਲਿਸਟਿਕ ਮਿਜ਼ਾਈਲ ‘ਸਰਮਤ’ ਦੀ ਪਰਖ ਕੀਤੀ ਹੈ, ਜਿਸ ਨੂੰ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਨੇ ਦੁਨੀਆ ਦੀ ਸਭ ਤੋਂ ਸ਼ਕਤੀਸ਼ਾਲੀ ਮਿਜ਼ਾਈਲ ਦੱਸਿਆ ਹੈ। ਪੁਤਿਨ ਨੇ ਕਿਹਾ ਕਿ 35 ਹਜ਼ਾਰ ਕਿੱਲੋਮੀਟਰ ਤੱਕ ਮਾਰ ਕਰਨ ਦੇ ਸਮਰੱਥ ਸਰਮਤ ਮਿਜ਼ਾਈਲ ਸਾਲ ਦੇ ਅੰਤ ਵਿੱਚ ਫੌਜ ‘ਚ ਸ਼ਾਮਲ ਹੋ ਜਾਵੇਗੀ। ਆਮ ਅਨੁਮਾਨ ਮੁਤਾਬਕ ਇਸ ਦੀ ਰੇਂਜ 18 ਹਜ਼ਾਰ ਕਿੱਲੋਮੀਟਰ ਤੋਂ ਵੱਧ ਹੈ। ਸਰਮਤ ਪ੍ਰਮਾਣੂੰ ਹਥਿਆਰ ਲਿਜਾਣ ਵਾਲੀ ਮਿਜ਼ਾਈਲ ਹੈ। ਇਸ ਨੂੰ ‘ਸੈਟਨ-2’ ਦੇ ਨਾਂਅ ਨਾਲ ਵੀ ਜਾਣਿਆ ਜਾਂਦਾ ਹੈ। ਇਹ ਪੁਰਾਣੀ ਐੱਸ ਐੱਸ-18 ਮਿਜ਼ਾਈਲ ਤੇ ਆਧੁਨਿਕ ਤੇ ਵਧੇਰੇ ਖਤਰਨਾਕ ਰੂਪ ਹੈ। ਇਸ ਦੀ ਸਭ ਤੋਂ ਖਾਸ ਖੂਬੀ ਇਹ ਹੈ ਕਿ ਇਹ ਉੱਤਰੀ ਧਰੁਵ ਤੇ ਦੱਖਣੀ ਧਰੁਵ ਦੋਹਾਂ ਰਾਹਾਂ ਤੋਂ ਨਿਸ਼ਾਨੇ ਨੂੰ ਵਿੰਨ੍ਹ ਸਕਦੀ ਹੈ। ਇਹ ਦੁਸ਼ਮਣ ਦੇ ਮਿਜ਼ਾਈਲ ਡਿਫੈਂਸ ਸਿਸਟਮ ਨੂੰ ਝਕਾਨੀ ਦੇਣ ‘ਚ ਮਾਹਰ ਹੈ। ਇਹ ਦੁਨੀਆ ਦੇ ਕਿਸੇ ਵੀ ਕੋਨੇ ‘ਤੇ ਨਿਸ਼ਾਨਾ ਲਾ ਸਕਦੀ ਹੈ।