ਸੰਜੀਵ ਅਰੋੜਾ ਦੇ ਰਿਮਾਂਡ ‘ਚ ਦੋ ਦਿਨਾਂ ਦਾ ਵਾਧਾ

0
5

ਚੰਡੀਗੜ੍ਹ : ਗੁਰੂਗ੍ਰਾਮ ਅਦਾਲਤ ਵੱਲੋਂ ਸ਼ਨੀਵਾਰ ਪੰਜਾਬ ਦੇ ਕੈਬਨਿਟ ਮੰਤਰੀ ਸੰਜੀਵ ਅਰੋੜਾ ਨੂੰ ਦੋ ਦਿਨ ਦੇ ਰਿਮਾਂਡ ‘ਤੇ ਈ ਡੀ ਦੀ ਹਿਰਾਸਤ ‘ਚ ਭੇਜ ਦਿੱਤਾ ਗਿਆ ਹੈ। ਐਨਫੋਰਸਮੈਂਟ ਡਾਇਰੈਕਟੋਰੇਟ (ਈ ਡੀ) ਨੇ ਅਰੋੜਾ ਨੂੰ ਸੱਤ ਦਿਨਾਂ ਦਾ ਰਿਮਾਂਡ ਖ਼ਤਮ ਹੋਣ ਮਗਰੋਂ ਅਦਾਲਤ ‘ਚ ਪੇਸ਼ ਕੀਤਾ ਅਤੇ ਪੰਜ ਦਿਨਾਂ ਦੇ ਰਿਮਾਂਡ ਦੀ ਮੰਗ ਕੀਤੀ। ਈ ਡੀ ਨੇ ਅਦਾਲਤ ‘ਚ ਹਾਲੇ ਜਾਂਚ ਪੂਰੀ ਨਾ ਹੋਣ ਦਾ ਤਰਕ ਦਿੱਤਾ, ਜਿਸ ਮਗਰੋਂ ਅਦਾਲਤ ਨੇ ਦੋ ਦਿਨਾਂ ਲਈ ਰਿਮਾਂਡ ‘ਚ ਵਾਧਾ ਕਰ ਦਿੱਤਾ।