ਆਪ ‘ਚ ਨਹੀਂ ਜਾਣਾ : ਇਆਲੀ

0
6

ਲੁਧਿਆਣਾ : ਸ਼੍ਰੋਮਣੀ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਮਨਪ੍ਰੀਤ ਸਿੰਘ ਇਆਲੀ ਨੇ ਸੋਮਵਾਰ ਸਪੱਸ਼ਟ ਕੀਤਾ ਕਿ ਉਹ ਆਮ ਆਦਮੀ ਪਾਰਟੀ ਨਾਲ ਕਦੇ ਵੀ ਨਹੀਂ ਜੁੜਨਗੇ, ਕਿਉਂਕਿ ਇਹ ਪੰਥਕ ਪਾਰਟੀ ਨਹੀਂ ਅਤੇ ਇਸ ਦੇ ਸਾਰੇ ਫੈਸਲੇ ਤੇ ਕੰਮਕਾਜ ਦਿੱਲੀ ਤੋਂ ਚਲਾਏ ਜਾ ਰਹੇ ਹਨ। ਸੋਸ਼ਲ ਮੀਡੀਆ ‘ਤੇ ਅੱਜ-ਕੱਲ੍ਹ ਆਰਟੀਫਿਸ਼ੀਅਲ ਇੰਟੈਲੀਜੈਂਸ ਰਾਹੀਂ ਤਿਆਰ ਕੀਤੀ ਗਈ ਇੱਕ ਤਸਵੀਰ ਕਾਫੀ ਵਾਇਰਲ ਹੋ ਰਹੀ ਹੈ, ਜਿਸ ਵਿੱਚ ਮਨਪ੍ਰੀਤ ਸਿੰਘ ਇਆਲੀ, ਬੀਬੀ ਜਗੀਰ ਕੌਰ ਅਤੇ ਪ੍ਰੇਮ ਸਿੰਘ ਚੰਦੂਮਾਜਰਾ ਮੁੱਖ ਮੰਤਰੀ ਭਗਵੰਤ ਮਾਨ ਨਾਲ ਦਿਖਾਈ ਦੇ ਰਹੇ ਹਨ। ਇਆਲੀ ਨੇ ਕਿਹਾ ਕਿ ਇਹ ਕੰਪਿਊਟਰ ਰਾਹੀਂ ਤਿਆਰ ਕੀਤੀ ਗਈ ਫਰਜ਼ੀ ਤਸਵੀਰ ਹੈ ਅਤੇ ਉਨ੍ਹਾ ਦਾ ਇਸ ਨਾਲ ਕੋਈ ਲੈਣਾ-ਦੇਣਾ ਨਹੀਂ। ਇਆਲੀ ਨੇ ਕਿਹਾ ਕਿ ਜੇ ਸੁਖਬੀਰ ਸਿੰਘ ਬਾਦਲ ਪਾਰਟੀ ਦੇ ਭਲੇ ਲਈ ਪ੍ਰਧਾਨਗੀ ਦਾ ਅਹੁਦਾ ਛੱਡ ਦਿੰਦੇ ਹਨ ਤਾਂ ਸਾਰੇ ਆਗੂ ਦੁਬਾਰਾ ਇੱਕਜੁੱਟ ਹੋ ਕੇ ਪਾਰਟੀ ਦਾ ਮਜ਼ਬੂਤ ਚਿਹਰਾ ਸਾਹਮਣੇ ਲਿਆਉਣਗੇ।