ਜਲੰਧਰ, (ਗਿਆਨ ਸੈਦਪੁਰੀ)-ਰੋਜ਼ਾਨਾ ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ ਦੀ ਜੀਵਨ ਸਾਥਣ ਤੇ ਭਾਰਤੀ ਕਮਿਊਨਿਸਟ ਪਾਰਟੀ ਜਲੰਧਰ (ਸ਼ਹਿਰੀ) ਦੇ ਸਕੱਤਰ ਕਾਮਰੇਡ ਸੰਤੋਸ਼ ਬਰਾੜ ਦੇ ਛੋਟੇ ਭਰਾਤਾ ਨਰਿੰਦਰ ਕੁਮਾਰ ਨਮਿਤ ਬੁੱਧਵਾਰ ਨੂੰ ਸੁਖਮਨੀ ਸਾਹਿਬ ਦੇ ਪਾਠ ਦੇ ਭੋਗ ਪਾਏ ਗਏ। ਉਪਰੰਤ ਕੀਰਤਨੀ ਜਥੇ ਨੇ ਵੈਰਾਗਮਈ ਕੀਰਤਨ ਕੀਤਾ। ਯਾਦ ਰਹੇ ਕਿ ਨਰਿੰਦਰ ਕੁਮਾਰ ਸੀ ਪੀ ਆਈ ਬ੍ਰਾਂਚ ਨਵਾਂ ਜ਼ਮਾਨਾ ਦੇ ਮੈਂਬਰ ਸਨ ਅਤੇ ਉਨ੍ਹਾਂ ਦੀ ਪਤਨੀ ਅਮਰਜੀਤ ਕੌਰ ਸੀ ਪੀ ਆਈ ਬ੍ਰਾਂਚ ਜਲੰਧਰ (ਸ਼ਹਿਰੀ) ਦੀ ਮੈਂਬਰ ਹੈ। ਮਕਸੂਦਾਂ (ਜਲੰਧਰ) ਉਨ੍ਹਾਂ ਦੇ ਗ੍ਰਹਿ ਵਿਖੇ ਕਰਵਾਏ ਗਏ ਸ਼ੋਕ ਸਮਾਗਮ ਵਿੱਚ ਸਵਰਗੀ ਨਰਿੰਦਰ ਕੁਮਾਰ ਦੇ ਪਰਵਾਰਕ ਮੈਂਬਰ, ਉਨ੍ਹਾਂ ਦੇ ਰਿਸ਼ਤੇਦਾਰ ਤੇ ਸੱਜਣ-ਮਿੱਤਰ ਸ਼ਾਮਲ ਹੋਏ। ਪ੍ਰੈੱਸ ਕਲੱਬ ਸ਼ਾਹਕੋਟ ਅਤੇ ਤਰਕਸ਼ੀਲ ਸੁਸਾਇਟੀ ਪੰਜਾਬ (ਰਜਿ.) ਦੀ ਇਕਾਈ ਸ਼ਾਹਕੋਟ ਵੱਲੋਂ ਸ਼ੋਕ ਸੰਦੇਸ਼ ਰਾਹੀਂ ਪਰਵਾਰ ਨਾਲ ਸੰਵੇਦਨਾਵਾਂ ਸਾਂਝੀਆਂ ਕਰਦਿਆਂ ਹਮਦਰਦੀ ਦਾ ਪ੍ਰਗਟਾਵਾ ਕੀਤਾ ਗਿਆ। ਇਸ ਮੌਕੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਕਾਮਰੇਡ ਗੁਰਮੀਤ ਵੱਲੋਂ ਵੀ ਸ਼ੋਕ ਸੰਦੇਸ਼ ਆਇਆ।
ਸ਼ੋਕ ਸਮਾਗਮ ਵਿੱਚ ਨਵਾਂ ਜ਼ਮਾਨਾ ਦੇ ਸੰਪਾਦਕ ਚੰਦ ਫਤਿਹਪੁਰੀ, ਸੀ ਪੀ ਆਈ ਜ਼ਿਲ੍ਹਾ ਜਲੰਧਰ ਦੇ ਸਕੱਤਰ ਕਾਮਰੇਡ ਰਸ਼ਪਾਲ ਕੈਲੇ, ਜ਼ਿਲ੍ਹਾ ਕੌਂਸਲ ਮੈਂਬਰ ਗੁਰਜੀਤ ਸਿੰਘ ਫਤਿਹਪੁਰ, ਜ਼ਿਲ੍ਹਾ ਕੌਂਸਲ ਮੈਂਬਰ (ਇਨਵਾਈਟੀ) ਕਾਮਰੇਡ ਕਸ਼ਮੀਰ ਕੁਰੈਸ਼ੀ, ਸੀ ਪੀ ਆਈ ਤਹਿਸੀਲ ਸ਼ਾਹਕੋਟ ਦੇ ਮੈਂਬਰ ਜਤਿੰਦਰ ਸਿੰਘ ਤੇ ਸੁਖਜੀਤ ਸਿੰਘ ਮੌਜੂਦ ਸਨ। ਸਵਰਗੀ ਨਰਿੰਦਰ ਕੁਮਾਰ ਦੇ ਪਰਵਾਰਕ ਮੈਂਬਰਾਂ ਵਿੱਚ ਕਾਮਰੇਡ ਸੰਤੋਸ਼ ਬਰਾੜ (ਭੈਣ) ਤਿਲਕ ਰਾਜ, ਨਰੇਸ਼ ਕੁਮਾਰ, ਪ੍ਰਿਥਵੀ ਰਾਜ, ਰਾਜਨ ਕੁਮਾਰ ਤੇ ਰਾਜੇਸ਼ ਕੁਮਾਰ (ਸਾਰੇ ਭਰਾ) ਤੇ ਉਨ੍ਹਾਂ ਦੀਆਂ ਪਤਨੀਆਂ, ਪ੍ਰਿੰਸ ਬਰਾੜ (ਭਾਣਜਾ) ਤੋਂ ਇਲਾਵਾ ਕਈ ਮੁਅੱਜਜ ਸ਼ਖਸੀਅਤਾਂ ਸ਼ੋਕ ਸਮਾਗਮ ਵਿੱਚ ਸ਼ਾਮਲ ਸਨ।





