ਦੋ ਪਾਕਿਸਤਾਨੀਆਂ ਨੂੰ ਬੀ ਐੱਸ ਐੱਫ ਨੇ ਕੀਤਾ ਕਾਬੂ

0
9

ਅਟਾਰੀ (ਅੰਮ੍ਰਿਤਸਰ) (ਜਸਬੀਰ ਸਿੰਘ ਪੱਟੀ, ਕੰਵਲਜੀਤ ਸਿੰਘ)-ਪਾਕਿਸਤਾਨ ਵਾਲੇ ਪਾਸਿਉਂ ਗੈਰ-ਕਾਨੂੰਨੀ ਢੰਗ ਨਾਲ ਭਾਰਤੀ ਸਰਹੱਦ ਅੰਦਰ ਦਾਖ਼ਲ ਹੋਏ ਲਾਹੌਰ ਦੇ ਦੋ ਵਾਸੀਆਂ ਨੂੰ ਬੀ ਐੱਸ ਐੱਫ ਦੇ ਜਵਾਨਾਂ ਵਲੋਂ ਗ੍ਰਿਫ਼ਤਾਰ ਕਰ ਲਿਆ ਗਿਆ। ਦੋਵੇਂ ਨਾਗਰਿਕ ਆਪਣੀ ਨਿੱਜੀ ਗੱਡੀ ‘ਤੇ ਭਾਰਤੀ ਖਾਲੜਾ ਸੈਕਟਰ ਵਾਲੇ ਪਾਸੇ ਪਾਕਿਸਤਾਨ ਦੇ ਕਸੂਰ ਇਲਾਕੇ ਵਿਚ ਦੁਕਾਨਾਂ ‘ਤੇ ਵੱਖ-ਵੱਖ ਤਰ੍ਹਾਂ ਦਾ ਸਮਾਨ ਸਪਲਾਈ ਕਰਨ ਦਾ ਕੰਮ ਕਰਦੇ ਹਨ, ਜੋ ਕਿ ਸਰਹੱਦ ਵੱਲ ਦਾਖ਼ਲ ਹੁੰਦੇ ਹੋਏ ਭਾਰਤੀ ਖੇਤਰ ਅੰਦਰ ਪੁੱਜ ਗਏ ਸਨ। ਗ੍ਰਿਫ਼ਤਾਰ ਕੀਤੇ ਗਏ ਪਾਕਿਸਤਾਨੀ ਨਾਗਰਿਕਾਂ ਦੀ ਪਹਿਚਾਣ ਮੁਹੰਮਦ ਸਲੀਮ ਪੁੱਤਰ ਨਜੀਰ ਅਹਿਮਦ (60) ਮਾਸਟਰ ਕਲੋਨੀ ਫਿਰੋਜ਼ਪੁਰ ਰੋਡ ਲਾਹੌਰ ਤੇ ਅਮੀਰ ਨਵਾਜ਼ ਪੁੱਤਰ ਮੁਹੰਮਦ ਨਿਵਾਜ (40) ਜਸਹੀਨ ਟਾਊਨ ਗੱਜੀ ਰੋਡ ਲਾਹੌਰ ਵਜੋਂ ਹੋਈ ਹੈ।