ਮੋਗਾ (ਅਮਰਜੀਤ ਬੱਬਰੀ)
ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ 1680 ਸੈਕਟਰ 22 ਬੀ, ਚੰਡੀਗੜ੍ਹ ਦੀ 23 ਵੀਂ ਸੂਬਾਈ ਜਥੇਬੰਦਕ ਕਾਨਫ਼ਰੰਸ ਸਥਾਨਕ ਸ਼ਹੀਦ ਨਛੱਤਰ ਸਿੰਘ ਧਾਲੀਵਾਲ ਯਾਦਗਾਰੀ ਭਵਨ ਵਿਖੇ ਮੁਲਾਜ਼ਮਾਂ ਦੇ ਪ੍ਰਮੁੱਖ ਆਗੂ ਸਾਥੀ ਸੱਜਣ ਸਿੰਘ ਦੀ ਨਿੱਘੀ ਯਾਦ ਨੂੰ ਸਮਰਪਤ ਕਰਕੇ ਆਯੋਜਿਤ ਕੀਤੀ ਗਈ | ਕਾਨਫਰੰਸ ਦਾ ਉਦਘਾਟਨ ਜਥੇਬੰਦੀ ਦੇ ਸੂਬਾਈ ਸਰਪ੍ਰਸਤ ਚਰਨ ਸਿੰਘ ਸਰਾਭਾ ਨੇ ਕਰਦਿਆਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸਨ ਦੇ ਇਤਿਹਾਸ ਬਾਰੇ ਰੌਸ਼ਨੀ ਪਾਉਂਦਿਆਂ ਕਿਹਾ ਕਿ ਫੈਡਰੇਸ਼ਨ ਵੱਲੋਂ ਲਗਾਤਾਰ ਸੰਘਰਸ਼ ਕਰਕੇ ਪੰਜਾਬ ਦੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹੱਕਾਂ ਦੀ ਰਾਖੀ ਕਰਦਿਆਂ ਤਿੱਖੇ ਸੰਘਰਸ਼ ਲੜੇ ਹਨ, ਜਿਸ ਸੰਘਰਸ਼ ਸਦਕਾ ਪੰਜਾਬ ਦੇ ਮੁਲਾਜ਼ਮਾਂ ਨੂੰ ਪੱਕਾ ਰੁਜ਼ਗਾਰ, ਪੈਨਸ਼ਨ ਦਾ ਹੱਕ, ਮਹਿੰਗਾਈ ਭੱਤਾ, ਤਨਖਾਹ ਕਮਿਸ਼ਨਾਂ ਦੀਆਂ ਰਿਪੋਰਟਾਂ ਲਾਗੂ ਕਰਵਾਉਣਾ, ਨਿੱਜੀਕਰਨ-ਵਪਾਰੀਕਰਨ ਦੀਆਂ ਨੀਤੀਆਂ ਨੂੰ ਨੱਥ ਪਾਉਣ ਲਈ ਲਗਾਤਾਰ ਸੰਘਰਸ਼ ਕਰਨਾ ਅਤੇ ਮੁਲਾਜ਼ਮਾਂ ਦੇ ਵੱਖ-ਵੱਖ ਤਰ੍ਹਾਂ ਦੇ ਭੱਤੇ ਬਹਾਲ ਕਰਵਾਉਣ ਵਿੱਚ ਆਪਣਾ ਵਡਮੁੱਲਾ ਯੋਗਦਾਨ ਪਾਇਆ ਹੈ, ਪਰ ਪਿਛਲੇ ਸਮੇਂ ਤੋਂ ਸਰਕਾਰਾਂ ਵੱਲੋਂ ਮੁਲਾਜ਼ਮਾਂ ਦੀਆਂ ਸਹੂਲਤਾਂ ‘ਤੇ ਲਗਾਤਾਰ ਕੱਟ ਲਗਾਏ ਜਾ ਰਹੇ ਹਨ | ਕਾਨਫਰੰਸ ਦੌਰਾਨ ਮੁਲਾਜ਼ਮ ਸੰਘਰਸ਼ਾਂ ਦੇ ਬਾਬਾ ਬੋਹੜ ਰਣਬੀਰ ਸਿੰਘ ਢਿੱਲੋਂ ਨੂੰ 90 ਵੇੇਂ ਜਨਮ ਦਿਨ ਮੌਕੇ ਸ਼ਾਨਦਾਰ ਲੋਈ ਅਤੇ ਯਾਦਗਾਰੀ ਚਿੰਨ੍ਹ ਦੇ ਕੇ ਸਨਮਾਨਤ ਕੀਤਾ ਗਿਆ | ਕਾਨਫਰੰਸ ਦੌਰਾਨ ਸੀ ਆਰ ਜੋਸ ਪ੍ਰਕਾਸ਼ ਆਲ ਇੰਡੀਆ ਸਟੇਟ ਗੌਰਮਿੰਟ ਇੰਪਲਾਈਜ਼ ਕਨਫੈਡਰੇਸ਼ਨ, ਐੱਮ ਐੱਲ ਸਹਿਗਲ ਚੇਅਰਮੈਨ ਆਲ ਇੰਡੀਆ ਅਤੇ ਪੰਜਾਬ ਏਟਕ ਦੇ ਜਨਰਲ ਸਕੱਤਰ ਨਿਰਮਲ ਸਿੰਘ ਧਾਲੀਵਾਲ ਵੱਲੋਂ ਸੰਦੇਸ਼ ਭੇਜ ਕੇ ਕਾਨਫਰੰਸ ਲਈ ਸ਼ੁਭ ਕਾਮਨਾਵਾਂ ਪੇਸ਼ ਕੀਤੀਆਂ ਗਈਆਂ | ਜਥੇਬੰਦੀ ਵੱਲੋਂ ਪਿਛਲੇ ਸਮੇਂ ਦੌਰਾਨ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਹਿੱਤਾਂ ਲਈ ਲੜੇ ਗਏ ਸੰਘਰਸ਼ਾਂ ਵਿੱਚ ਪਾਏ ਗਏ ਯੋਗਦਾਨ ਸੰਬੰਧੀ ਸੂਬਾ ਜਨਰਲ ਸਕੱਤਰ ਜਗਦੀਸ਼ ਸਿੰਘ ਚਾਹਲ ਨੇ ਰਿਪੋਰਟ ਪੜ੍ਹੀ | ਇਸ ਰਿਪੋਰਟ ‘ਤੇ ਹੋਈ ਬਹਿਸ ਵਿੱਚ ਦਰਸ਼ਨ ਸਿੰਘ ਲੁਬਾਣਾ, ਰਣਜੀਤ ਸਿੰਘ ਰਾਣਵਾਂ, ਬਲਕਾਰ ਵਲਟੋਹਾ, ਪ੍ਰੇਮ ਚਾਵਲਾ, ਜਸਵਿੰਦਰ ਪਾਲ ਉੱਗੀ, ਹਰਭਜਨ ਸਿੰਘ ਪਿਲਖਣੀ, ਰਾਧੇ ਸ਼ਿਆਮ ਰੋਪੜ, ਬਲਜੀਤ ਟੌਮ, ਗੁਰਪ੍ਰੀਤ ਸਿੰਘ ਮੰਗਵਾਲ, ਹਰਵਿੰਦਰ ਸਿੰਘ ਰੌਣੀ, ਅਸ਼ੋਕ ਕੌਸ਼ਲ, ਬਲਵੀਰ ਕੌਰ ਗਿੱਲ, ਸਰੋਜ ਰਾਣੀ ਛੱਪੜੀ ਵਾਲਾ, ਪ੍ਰਭਜੀਤ ਸਿੰਘ ਉੱਪਲ ਤੇ ਗੁਰਜੰਟ ਸਿੰਘ ਕੋਕਰੀ ਨੇ ਭਾਗ ਲੈਂਦਿਆਂ ਰਿਪੋਰਟ ਸੰਬੰਧੀ ਆਪਣੇ ਸੁਝਾਅ ਪੇਸ਼ ਕੀਤੇ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਗਈ ਕਿ ਮਾਣ ਭੱਤੇ ‘ਤੇ ਕੰਮ ਕਰਦੀਆਂ ਆਸ਼ਾ ਵਰਕਰਾਂ, ਆਸ਼ਾ ਫੈਸਿਲੀਟੇਟਰਾਂ, ਮਿਡ ਡੇ ਮੀਲ ਵਰਕਰਾਂ , ਆਂਗਣਵਾੜੀ ਵਰਕਰਾਂ ਤੇ ਹੈਲਪਰਾਂ ਨੂੰ ਘੱਟੋ-ਘੱਟ ਉਜਰਤ ਦੇ ਘੇਰੇ ਵਿੱਚ ਲਿਆਂਦਾ ਜਾਵੇ, ਪੰਜਾਬ ਦੇ ਸਮੂਹ ਵਿਭਾਗਾਂ , ਬੋਰਡਾਂ ਅਤੇ ਨਿਗਮਾਂ ਵਿੱਚ ਕੰਮ ਕਰਦੇ ਸਮੂਹ ਕੱਚੇ, ਵਰਕ ਚਾਰਜ, ਡੇਲੀਵੇਜਿਜ ਤੇ ਆਊਟਸੋਰਸਿੰਗ ਕਾਮਿਆਂ ਨੂੰ ਬਿਨਾਂ ਸ਼ਰਤ ਰੈਗੂਲਰ ਕਰਕੇ ਪੂਰੀਆਂ ਤਨਖਾਹਾਂ ਤੇ ਸਹੂਲਤਾਂ ਦਿੱਤੀਆਂ ਜਾਣ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ‘ਤੇ ਤਨਖਾਹ/ ਪੈਨਸ਼ਨਰ ਸੋਧ ਗੁਣਾਂਕ 3.8 ਲਾਗੂ ਕੀਤਾ ਜਾਵੇ ਅਤੇ ਤਨਖਾਹ ਕਮਿਸ਼ਨ ਦੀ ਰਿਪੋਰਟ ਵਿੱਚ ਮੁਲਾਜ਼ਮ ਅਤੇ ਪੈਨਸ਼ਨਰ ਪੱਖੀ ਸੋਧਾਂ ਕਰਕੇ ਲਾਗੂ ਕੀਤੀਆਂ ਜਾਣ, ਨਵੀਂ ਪੈਨਸ਼ਨ ਸਕੀਮ ਰੱਦ ਕਰਕੇ ਤੁਰੰਤ ਪੁਰਾਣੀ ਪੈਨਸ਼ਨ ਸਕੀਮ ਬਹਾਲ ਕੀਤੀ ਜਾਵੇ, ਮੁਲਾਜ਼ਮਾਂ ਅਤੇ ਪੈਨਸ਼ਨਰਾਂ ਲਈ ਮਹਿੰਗਾਈ ਭੱਤੇ ਦੀਆਂ ਬਕਾਇਆ ਪਈਆਂ ਦੋਵੇਂ ਕਿਸ਼ਤਾਂ ਜਾਰੀ ਕੀਤੀਆਂ ਜਾਣ ਅਤੇ ਮਹਿੰਗਾਈ ਭੱਤੇ ਦੀਆਂ ਪਿਛਲੀਆਂ ਕਿਸ਼ਤਾਂ ਦਾ ਬਕਾਇਆ ਜਾਰੀ ਕੀਤਾ ਜਾਵੇ ਅਤੇ ਤਨਖਾਹ ਕਮਿਸ਼ਨ ਦਾ ਰਹਿੰਦਾ ਬਕਾਇਆ ਦਿੱਤਾ ਜਾਵੇ, 15 ਜਨਵਰੀ 2015 ਤੇ 17 ਜੁਲਾਈ 2020 ਦੇ ਮੁਲਾਜ਼ਮ ਵਿਰੋਧੀ ਪੱਤਰ ਰੱਦ ਕੀਤੇ ਜਾਣ , ਪੇਂਡੂ ਭੱਤਾ , ਬਾਰਡਰ ਏਰੀਆ ਭੱਤੇ ਸਮੇਤ ਬੰਦ ਕੀਤੇ ਗਏ 37 ਭੱਤੇ ਬਹਾਲ ਕੀਤੇ ਜਾਣ ਆਦਿ ਮੰਗਾਂ ਤੁਰੰਤ ਪ੍ਰਵਾਨ ਕੀਤੀਆਂ ਜਾਣ |
ਆਗੂਆਂ ਨੇ ਪੰਜਾਬ ਸਰਕਾਰ ‘ਤੇ ਦੋਸ਼ ਲਾਇਆ ਕਿ ਆਮ ਆਦਮੀ ਪਾਰਟੀ ਪੰਜਾਬ ਵਿਧਾਨ ਸਭਾ ਚੋਣਾਂ ਤੋਂ ਪਹਿਲਾਂ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਨਾਲ ਕੀਤੇ ਵਾਅਦਿਆਂ ਨੂੰ ਪੂਰੇ ਕਰਨ ਤੋਂ ਪੂਰੀ ਤਰ੍ਹਾਂ ਟਾਲਾ ਵੱਟ ਰਹੀ ਹੈ | ਆਗੂਆਂ ਚਿਤਾਵਨੀ ਦਿੱਤੀ ਕਿ ਜੇਕਰ ਮਾਨ ਸਰਕਾਰ ਨੇ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੇ ਲਮਕ ਅਵਸਥਾ ਵਿੱਚ ਪਏ ਮਸਲੇ ਹੱਲ ਨਾ ਕੀਤੇ ਤਾਂ ਆਉਣ ਵਾਲੇ ਸਮੇਂ ਵਿੱਚ ਸੰਘਰਸ਼ਾਂ ਦੀ ਰੂਪ-ਰੇਖਾ ਹੋਰ ਤਿੱਖੀ ਹੋਵੇਗੀ | ਕਾਨਫ਼ਰੰਸ ਦੌਰਾਨ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ ਦੇ ਸੂਬਾ ਪ੍ਰਧਾਨ ਦਰਸ਼ਨ ਸਿੰਘ ਲੁਬਾਣਾ ਨੇ ਕਾਰਜਕਾਰਨੀ ਕਮੇਟੀ ਦਾ ਅਸਤੀਫਾ ਪੇਸ਼ ਕੀਤਾ, ਇਸ ਨੂੰ ਸਮੂਹ ਹਾਜ਼ਰੀਨ ਨੇ ਪ੍ਰਵਾਨ ਕਰ ਲਿਆ | ਬਲਕਾਰ ਵਲਟੋਹਾ ਵੱਲੋਂ ਪੈਨਲ ਪੇਸ਼ ਕੀਤਾ ਗਿਆ, ਜਿਸ ਦੀ ਵੱਖ-ਵੱਖ ਆਗੂਆਂ ਵੱਲੋਂ ਤਾਈਦ ਕੀਤੀ ਗਈ ਤੇ ਸੂਬਾ ਕਮੇਟੀ ਦੀ ਹੋਈ ਚੋਣ ਵਿੱਚ ਚਰਨ ਸਿੰਘ ਸਰਾਭਾ (ਸਰਪ੍ਰਸਤ), ਰਣਬੀਰ ਸਿੰਘ ਢਿੱਲੋਂ (ਚੇਅਰਮੈਨ), ਦਰਸ਼ਨ ਸਿੰਘ ਲੁਬਾਣਾ (ਵਰਕਿੰਗ ਚੇਅਰਮੈਨ), ਜਗਦੀਸ਼ ਸਿੰਘ ਚਾਹਲ (ਮੁੱਖ ਜਥੇਬੰਦਕ ਸਕੱਤਰ), ਰਣਜੀਤ ਸਿੰਘ ਰਾਣਵਾਂ (ਪ੍ਰਧਾਨ), ਸੁਰਿੰਦਰ ਕੁਮਾਰ ਪੁਆਰੀ (ਜਨਰਲ ਸਕੱਤਰ), ਗੁਰਜੀਤ ਸਿੰਘ ਘੋੜੇਵਾਹ, ਗੁਰਮੇਲ ਸਿੰਘ ਮੈਲਡੇ, ਗੁਰਪ੍ਰੀਤ ਸਿੰਘ ਮੰਗਵਾਲ (ਸਾਰੇ ਸੀਨੀਅਰ ਮੀਤ ਪ੍ਰਧਾਨ), ਜਸਵਿੰਦਰ ਪਾਲ ਉੱਗੀ, ਪਰਵੀਨ ਕੁਮਾਰ ਲੁਧਿਆਣਾ, ਸਰੋਜ ਛਪੜੀ ਵਾਲਾ, ਸੁਰਿੰਦਰ ਸਿੰਘ ਬਰਾੜ, ਹਰਵਿੰਦਰ ਸਿੰਘ ਰੌਣੀ, ਜਸਕਰਨ ਸਿੰਘ ਗਹਿਰੀ ਬੁੱਟਰ, ਅਮਰਜੀਤ ਕੌਰ ਰਣ ਸਿੰਘ ਵਾਲਾ (ਸਾਰੇ ਮੀਤ ਪ੍ਰਧਾਨ), ਪ੍ਰੇਮ ਚਾਵਲਾ, ਕਰਤਾਰ ਸਿੰਘ ਪਾਲ (ਦੋਵੇਂ ਐਡੀਸ਼ਨਲ ਜਨਰਲ ਸਕੱਤਰ), ਗੁਰਪ੍ਰੀਤ ਸਿੰਘ ਮਾੜੀਮੇਘਾ, ਪਰਮਿੰਦਰ ਸਿੰਘ ਸੋਢੀ, ਸੁਖਜੀਤ ਸਿੰਘ ਮੁਕਤਸਰ, ਮਾਧੋ ਲਾਲ ਰਾਹੀ, ਚੰਦਨ ਸਿੰਘ, ਮੇਲਾ ਸਿੰਘ ਪੁੰਨਾਵਾਲ (ਸਾਰੇ ਮੀਤ ਸਕੱਤਰ), ਮਨਜੀਤ ਸਿੰਘ ਗਿੱਲ (ਵਿੱਤ ਸਕੱਤਰ), ਭੁਪਿੰਦਰ ਸਿੰਘ ਮੋਹਾਲੀ (ਸਹਾਇਕ ਵਿੱਤ ਸਕੱਤਰ), ਪ੍ਰਭਜੀਤ ਸਿੰਘ ਉਪਲ, ਟਹਿਲ ਸਿੰਘ ਸਰਾਭਾ (ਦੋਵੇਂ ਪ੍ਰੈੱਸ ਸਕੱਤਰ) ਚੁਣੇ ਗਏ | ਇਸ ਤੋਂ ਇਲਾਵਾ ਸਾਰੇ ਜ਼ਿਲ੍ਹਾ ਪ੍ਰਧਾਨ, ਸਕੱਤਰ ਅਤੇ ਯੂਨੀਅਨ ਦੇ ਸੂਬਾਈ ਪ੍ਰਧਾਨ ਤੇ ਜਨਰਲ ਸਕੱਤਰ ਅਹੁਦੇ ਅਨੁਸਾਰ ਐਗਜ਼ੈਕਟਿਵ ਕਮੇਟੀ ਦੇ ਮੈਂਬਰ ਹੋਣਗੇ | ਇਸ ਸਮੇਂ ਸੂਬਾ ਕਮੇਟੀ ਵੱਲੋਂ ਫੈਸਲਾ ਕੀਤਾ ਗਿਆ ਕਿ ਪੰਜਾਬ ਦੀ ਆਪ ਸਰਕਾਰ ਵੱਲੋਂ ਮੁਲਾਜ਼ਮਾਂ ਤੇ ਪੈਨਸ਼ਨਰਾਂ ਦੀਆਂ ਮੰਗਾਂ ਉਤੇ ਪਾਸਾ ਵੱਟਣ ਦੇ ਰੋਸ ਵਜੋਂ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸਨ ਵੱਲੋਂ 17 ਤੋਂ 21 ਅਕਤੂਬਰ ਤੱਕ ਰੋਸ ਹਫਤਾ ਮਨਾਉਂਦੇ ਹੋਏ ਵੱਖ-ਵੱਖ ਤੇ ਰੈਲੀਆਂ ਤੇ ਮੁਜ਼ਾਹਰੇ ਕੀਤੇ ਜਾਣਗੇ ਅਤੇ 17 ਦਸੰਬਰ ਨੂੰ ਮੁੱਖ ਮੰਤਰੀ ਦੇ ਸ਼ਹਿਰ ਸੰਗਰੂਰ ਵਿਖੇ ਰਾਜ ਪੱਧਰੀ ਰੈਲੀ ਕਰਕੇ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ | ਇਸ ਮੌਕੇ ਹੋਰਨਾਂ ਤੋਂ ਇਲਾਵਾ ਆਸ਼ਾ ਵਰਕਰ ਆਗੂ ਸਿੰਬਲਜੀਤ ਕੌਰ, ਰਣਦੀਪ ਸਿੰਘ ਫਤਿਹਗੜ੍ਹ ਸਾਹਿਬ, ਭੁਪਿੰਦਰ ਸਿੰਘ ਸੇਖੋਂ, ਨਵੀਨ ਸਚਦੇਵਾ, ਕਾਰਜ ਸਿੰਘ ਕੈਰੋਂ, ਗੁਰਚਰਨ ਕੌਰ ਮੋਗਾ, ਵੀਨਾ ਜੰਮੂ, ਮੇਲਾ ਸਿੰਘ ਪੁੰਨਾਵਾਲ, ਸੀਤਾ ਰਾਮ ਸ਼ਰਮਾ, ਸੁਖਦੇਵ ਸਿੰਘ ਸੁਰਤਾਪੁਰੀ, ਜਸਵੰਤ ਰਾਏ ਸ਼ਰਮਾ, ਅਮਰੀਕ ਸਿੰਘ ਮਸੀਤਾਂ, ਰਾਮ ਪ੍ਰਸਾਦ ਫਿਰੋਜ਼ਪੁਰ, ਜਗਮੋਹਨ ਨੌਲੱਖਾ, ਮਨਜੀਤ ਸਿੰਘ ਬਠਿੰਡਾ, ਕਿ੍ਸ਼ਨ ਪ੍ਰਸਾਦ ਚੰਡੀਗੜ੍ਹ, ਰਾਜ ਕੁਮਾਰ ਰੰਗਾ, ਜਗਮੋਹਨ ਨੌਲੱਖਾ, ਪੋਹਲਾ ਸਿੰਘ ਬਰਾੜ, ਰਮੇਸ਼ ਕੁਮਾਰ ਬਰਨਾਲਾ, ਕੁਲਵੰਤ ਸਿੰਘ ਚਾਨੀ, ਕੁਲਦੀਪ ਸਿੰਘ ਸਹਿਦੇਵ, ਨਛੱਤਰ ਸਿੰਘ ਭਾਣਾ , ਬੂਟਾ ਸਿੰਘ ਭੱਟੀ, ਮਨਜੀਤ ਸਿੰਘ ਤੂਰ, ਚਮਕੌਰ ਸਿੰਘ ਡਗਰੂ, ਬਲਵੀਰ ਸਿੰਘ ਰਾਮੂਵਾਲਾ ਤੇ ਹਰਵਿੰਦਰ ਸ਼ਰਮਾ ਆਦਿ ਸ਼ਾਮਲ ਸਨ |