ਪੰਜਾਬੀ ਲੇਖਕ ਰਿਪੁਦਮਨ ਸਿੰਘ ਰੂਪ ਦਾ ਦੇਹਾਂਤ

0
8

ਚੰਡੀਗੜ੍ਹ (ਗੁਰਜੀਤ ਬਿੱਲਾ, ਸੁਰਜੀਤ ਸੁਮਨ)-ਪੰਜਾਬੀ ਲੇਖਕ, ਵਕੀਲ, ਮੁਲਾਜ਼ਮ ਆਗੂ ਤੇ ਸਮਾਜਕ ਕਾਰਕੁਨ ਰਿਪੁਦਮਨ ਸਿੰਘ ਰੂਪ 91 ਸਾਲ ਦੀ ਉਮਰ ਵਿਚ ਆਪਣੇ ਗ੍ਰਹਿ ਵਿਖੇ ਪਰਵਾਰਕ ਮੈਂਬਰਾਂ ਦੀ ਹਾਜ਼ਰੀ ਵਿੱਚ 25 ਮਈ ਨੰੂੰ ਸਦੀਵੀ ਵਿਛੋੜਾ ਦੇ ਗਏ। ਉਹਨਾ ਦੀ ਅੰਤਮ ਇੱਛਾ ਅਨੁਸਾਰ ਉਨ੍ਹਾ ਦਾ ਸਰੀਰ 26 ਮਈ ਨੂੰ ਪੀ ਜੀ ਆਈ ਸੈਕਟਰ 12 ਚੰਡੀਗੜ੍ਹ ਨੂੰ ਦਾਨ ਕਰਨ ਲਈ ਉਨ੍ਹਾ ਦੇ ਗ੍ਰਹਿ 2249, ਫੇਜ਼-10 ਤੋਂ ਸਵੇਰ 11.30 ਵਜੇ ਚੱਲਿਆ ਜਾਵੇਗਾ।ਸ੍ਰੀ ਰੂਪ ਸਾਹਿਤ ਦੀਆਂ ਵੱਖ-ਵੱਖ ਵਿਧਾਵਾਂ ਦੀਆਂ ਰਾਣੀ, ਰੁੱਤ, ਲਾਲਗੜ੍ਹ, ਝੱਖੜਾਂ ਵਿਚ ਝੂਲਦਾ ਰੁੱਖ ਅਤੇ ਬੰਨੇ-ਚੰਨੇ ਸਮੇਤ ਦਰਜਨ ਦੇ ਕਰੀਬ ਪੁਸਤਕਾਂ ਲਿਖ ਚੁੱਕੇ ਹਨ। ਸ੍ਰੀ ਰੂਪ ਦੇ ਵੱਡੇ ਭਰਾ ਪੰਜਾਬੀ ਲੇਖਕ ਮਰਹੂਮ ਸੰਤੋਖ ਸਿੰਘ ਧੀਰ ਦਾ ਸਰੀਰ ਵੀ ਪੀ ਜੀ ਆਈ ਖੋਜ ਕਾਰਜਾਂ ਵਾਸਤੇ 2020 ਵਿੱਚ ਦਾਨ ਕੀਤਾ ਗਿਆ ਸੀ।ਰਿਪੁਦਮਨ ਸਿੰਘ ਰੂਪ ਦੇ ਦੋਵੇਂ ਪੁੱਤ ਸੰਜੀਵਨ ਅਤੇ ਰੰਜੀਵਨ, ਪੋਤੀਆਂ ਰਿਤੂਰਾਗ, ਪ੍ਰਿਯਾਰਾਗ ਅਤੇ ਪੋਤੇ ਰਿਸ਼ਮਰਾਗ ਵੀ ਸਾਹਿਤ ਅਤੇ ਕਲਾ ਦੇ ਖੇਤਰ ਵਿਚ ਸਰਗਰਮ ਹਨ।